ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Tuesday, February 3, 2009

ਸੰਤੋਖ ਧਾਲੀਵਾਲ - ਸਰਘੀ (ਨਾਵਲ)

ਕਿਤਾਬ: ਸਰਘੀ (ਨਾਵਲ)

ਲੇਖਕ: ਸੰਤੋਖ ਧਾਲੀਵਾਲ (ਯੂ.ਕੇ.)

ਪ੍ਰਕਾਸ਼ਨ ਵਰ੍ਹਾ: 2008

ਵਿਸ਼ਾ: ਸਰਘੀ: ਬਰਤਾਨਵੀ ਸਮਾਜ ਦਾ ਦਸਤਾਵੇਜ਼

ਰੀਵਿਊਕਾਰ: ਡਾ. ਕੁਲਵੰਤ ਸਿੰਘ ਸੰਧੂ

ਸੰਤੋਖ ਧਾਲੀਵਾਲ ਇੱਕ ਪਰਵਾਸੀ ਪੰਜਾਬੀ ਲੇਖਕ ਹੈ ਉਸਦੀ ਵਿਸ਼ੇਸ਼ਗਤਾ ਦਾ ਖੇਤਰ ਪੰਜਾਬੀ ਗਲਪ ਹੈਭਾਵੇਂ ਉਸਨੇ ਕਵਿਤਾ ਦੀ ਰਚਨਾ ਵੀ ਕੀਤੀ ਹੈ, ਪਰ ਉਸਦੀ ਪਛਾਣ ਇੱਕ ਗਲਪਕਾਰ ਦੇ ਰੂਪ ਵਿਚ ਹੀ ਸਥਾਪਤ ਹੋਈ ਹੈਉਸਨੇ ਹੁਣ ਤੱਕ ਦੋ ਕਹਾਣੀ ਸੰਗ੍ਰਹਿ ਨੱਚਦੇ ਮੋਰਾਂ ਵਾਲੀ ਚਾਦਰ’(2000), 'ਕ੍ਰਾਸ ਲਾਈਨ' (2004) ਤੇ ਦੋ ਨਾਵਲ ਉਖੜੀਆਂ ਪੈੜਾਂ’(2005) ਤੇ 'ਸਰਘੀ' (2008) ਪੰਜਾਬੀ ਸਾਹਿਤ ਨੂੰ ਦਿੱਤੇ ਹਨਜੇਕਰ ਉਸਦੀਆਂ ਰਚਨਾਵਾਂ ਦਾ ਸਿਲਸਲੇਵਾਰ ਅਧਿਐਨ ਕੀਤਾ ਜਾਵੇ ਤਾਂ ਧਾਲੀਵਾਲ ਦੀ ਗਲਪ ਚੇਤਨਾ ਦਾ ਗਰਾਫ ਨਿਰੰਤਰ ਵਿਕਾਸ ਕਰਦਾ ਹੋਇਆ ਨਜ਼ਰ ਆਉਂਦਾ ਹੈਜਿੱਥੇ ਉਸਨੇ ਆਪਣੇ ਕਹਾਣੀ ਸੰਗ੍ਰਹਿਆਂ ਤੇ ਨਾਵਲ ਉਖੜੀਆਂ ਪੈੜਾਂਵਿਚ ਬਹੁਤ ਸਾਰੇ ਸਮਾਜਿਕ ਮਸਲਿਆਂ ਨੂੰ ਆਪਣੀ ਗਲਪ ਦਾ ਵਿਸ਼ਾ ਬਣਾਇਆ ਹੈ, ਓਥੇ ਉਸਦੀ ਵਿਸ਼ੇਸ਼ਤਾ ਉਸਦੀ ਉਸ ਮਾਨਵੀ ਦ੍ਰਿਸ਼ਟੀ ਵਿੱਚੋਂ ਪਛਾਣੀ ਜਾ ਸਕਦੀ ਹੈ, ਜਿਸਦੇ ਨਜ਼ਰੀਏ ਤੋਂ ਇਨ੍ਹਾਂ ਸਮੱਸਿਆਵਾਂ ਦੀ ਸਿਰਫ ਨਿਸ਼ਾਨਦੇਹੀ ਹੀ ਨਹੀਂ ਕਰਦਾ, ਸਗੋਂ ਇਨ੍ਹਾਂ ਮਸਲਿਆਂ ਨੂੰ ਪੇਸ਼ ਕਰਦਾ ਹੋਇਆ, ਉਹ ਮਾਨਵੀ ਪੱਖਾਂ ਤੇ ਮਾਨਵੀ ਸੁਹਿਰਦਤਾ ਨੂੰ ਕੇਂਦਰ ਵਿੱਚ ਰੱਖ ਕੇ ਉਹ ਇਨ੍ਹਾਂ ਸਮੁੱਚੇ ਮਸਲਿਆਂ ਨੂੰ ਸੰਬੋਧਤ ਹੁੰਦਾ ਹੈ

----

ਉਸਦੀ ਗਲਪ ਦੇ ਵਿਕਾਸ ਦਾ ਇੱਕ ਹੋਰ ਪ੍ਰਮਾਣ ਸਮੱਸਿਆਵਾਂ ਪ੍ਰਤੀ ਬਾਹਰਮੁਖੀ ਦ੍ਰਿਸ਼ਟੀਕੋਣ ਦਾ ਧਾਰਨੀ ਹੋਣ ਦੇ ਨਾਲ ਨਾਲ ਹੀ ਉਹ ਇਨ੍ਹਾਂ ਸਮੱਸਿਆਵਾਂ ਦੇ ਕੁਝ ਇੱਕ ਪੱਖਾਂ ਉੱਪਰ ਹੀ ਕੇਂਦਰਿਤ ਨਹੀਂ ਕਰਦਾ, ਸਗੋਂ ਸਮੱਸਿਆ ਦੇ ਸਮੁੱਚ ਨੂੰ ਫੜਨ ਤੇ ਪੇਸ਼ ਕਰਨ ਦਾ ਯਤਨ ਕਰਦਾ ਨਜ਼ਰ ਆਉਂਦਾ ਹੈਕਿਉਂਕਿ ਇਹ ਇੱਕ ਸਰਵ-ਪ੍ਰਵਾਣਿਤ ਤੱਥ ਹੈ ਕਿ ਯਥਾਰਤ ਦੀ ਸਮੁੱਚਤਾ ਨੂੰ ਸ਼ਿੱਦਤ ਨਾਲ ਸਮਝਣ ਲਈ ਇਸ ਦੀ ਸਮੁੱਚਤਾ ਦੀ ਪੇਸ਼ਕਾਰੀ ਲਾਜ਼ਮੀ ਸ਼ਰਤ ਹੈਨਿੱਕੇ ਜਾਂ ਨਿਗੁਣੇ ਵੇਰਵੇ ਜਾਂ ਘਟਨਾਵਾਂ ਹੋ ਸਕਦਾ ਹੈ ਕਿ ਦੇਖਣ ਨੂੰ ਮਹੱਤਵਪੂਰਣ ਪ੍ਰਤੀਤ ਨਾ ਹੁੰਦੀਆਂ ਹੋਣ, ਪਰ ਸਮੁੱਚੇ ਵਰਤਾਰੇ ਨੂੰ ਸਮਝਣ ਲਈ ਉਨ੍ਹਾਂ ਵਰਤਾਰਿਆਂ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੁੰਦੀਆਂ ਅਤੇ ਇਹ ਲੁਖਕ ਦੀ ਮਹੀਨ ਦ੍ਰਿਸ਼ਟੀ ਦਾ ਵੀ ਪ੍ਰਮਾਣ ਕਿਹਾ ਜਾ ਸਕਦਾ ਹੈਇਸ ਲਿਹਾਜ਼ ਨਾਲ ਸੰਤੋਖ ਧਾਲੀਵਾਲ ਸਾਧਾਰਨ ਤੋਂ ਸਾਧਾਰਨ ਘਟਨਾਵਾਂ ਨੂੰ ਵੀ ਸਮੁੱਚੇ ਵਰਤਾਰੇ ਦੇ ਪ੍ਰਸੰਗ ਵਿਚ ਇਸ ਤਰ੍ਹਾਂ ਸਿਰਜਦਾ ਤੇ ਪੇਸ਼ ਕਰਦਾ ਹੈ ਕਿ ਉਸਦਾ ਮਹੱਤਵ ਉਜਾਗਰ ਹੋਣੋਂ ਬਚ ਨਹੀਂ ਸਕਦਾ

----

ਸੰਤੋਖ ਧਾਲੀਵਾਲ ਦਾ ਨਾਵਲ ਸਰਘੀ ਇੱਕ ਵੱਡੇ ਅਕਾਰ ਵਾਲੀ ਰਚਨਾ ਹੈ,ਜਿਸ ਵਿੱਚ ਇੰਗਲੈਂਡ ਦੇ ਸਮਾਜਿਕ,ਆਰਥਿਕ ਤੇ ਰਾਜਨੀਤਕ ਜੀਵਨ ਨੂੰ ਵਿਸਥਾਰਪੂਰਵਕ ਚਿਤਰਿਆ ਗਿਆ ਹੈਨਾਵਲ ਸਰਘੀ ਦੀ ਇੱਕ ਵਿਸ਼ੇਸ਼ਤਾ ਜਾਂ ਵੱਖਰਤਾ ਇਸ ਰੂਪ ਵਿੱਚ ਵੀ ਪਛਾਣੀ ਜਾ ਸਕਦੀ ਹੈ ਕਿ ਇਹ ਸਿਰਫ ਪਰਵਾਸੀ ਭਾਰਤੀਆਂ ਦੇ ਹੀ ਸਮਾਜਿਕ ਜੀਵਨ ਨੂੰ ਪੇਸ਼ ਕਰਨ ਉੱਪਰ ਕੇਂਦਰਿਤ ਨਹੀਂ, ਸਗੋਂ ਇਸ ਰਾਹੀਂ ਸਥਾਨਕ ਅੰਗਰੇਜ਼ ਭਾਈਚਾਰੇ ਦੇ ਸਮਾਜਿਕ ਜਾਂ ਪਰਿਵਾਰਕ ਜੀਵਨ ਦੇ ਬਹੁਤ ਸਾਰੇ ਪੱਖਾਂ ਨੂੰ ਵੀ ਚਿਤਰਿਆ ਗਿਆ ਹੈ, ਹਾਲਾਂਕਿ ਪਰਵਾਸੀ ਪੰਜਾਬੀ ਨਾਵਲ ਦੀ ਇਹ ਬਹੁਤ ਵੱਡੀ ਕਮਜ਼ੋਰੀ ਜਾਂ ਊਣਤਾਈ ਰਹੀ ਹੈ ਕਿ ਉਹ ਪੱਛਮ ਦੇ ਵਿਕਸਤ ਮੁਲਕਾਂ ਵਿੱਚ ਰਹਿ ਰਹੇ ਭਾਰਤੀਆਂ ਜਾਂ ਪੰਜਾਬੀਆਂ ਦੇ ਜੀਵਨ ਦੀ ਪੇਸ਼ਕਾਰੀ ਤੱਕ ਹੀ ਸੀਮਤ ਰਹਿੰਦਾ ਹੋਣ ਕਰਕੇ ਉਸ ਸਮਾਜ ਦਾ ਇੱਕ ਵਿਸ਼ਾਲ ਜਾਂ ਵਿਸਤ੍ਰਿਤ ਸਮਾਜਕ ਚਿਤਰ ਉਸ ਵਿੱਚੋਂ ਉਪਲੱਭਦ ਨਹੀਂ ਹੁੰਦਾਇਸ ਨਾਵਲ ਵਿੱਚ ਭਾਵੇਂ ਇੱਕ ਵਿਸ਼ਾਲ ਚਿਤਰ ਤਾਂ ਪ੍ਰਾਪਤ ਨਹੀਂ ਹੁੰਦਾ,ਪਰ ਫਿਰ ਵੀ ਇਹ ਪ੍ਰੰਪਰਕ ਪੰਜਾਬੀ ਨਾਵਲ ਨਾਲੋਂ ਅੱਗੇ ਵਧ ਕੇ, ਉੱਥੋਂ ਦੇ ਮੂਲ ਵਸਨੀਕਾਂ ਦੇ ਜੀਵਨ ਨੂੰ ਆਪਣੇ ਕਲੇਵਰ ਵਿੱਚ ਲੈ ਕੇ ਪੰਜਾਬੀ ਨਾਵਲ ਦੀਆਂ ਸੀਮਾਵਾਂ ਨੂੰ ਮੋਕਲਾ ਜ਼ਰੂਰ ਕਰਦਾ ਹੈ

----

ਨਾਵਲ ਸਰਘੀਇੱਕ ਪੰਜਾਬੀ ਪਰਵਾਰ ਦੀ ਵੀ ਕਹਾਣੀ ਹੈ, ਜਿਸਨੇ ਇੱਕ ਅਜਿਹੀ ਲੜਕੀ ਨੂੰ ਆਪਣੀ ਔਲਾਦ ਦੇ ਰੂਪ ਚ ਪਾਲਿਆ-ਪੋਸਿਆ ਹੈ ਜੋ ਇੱਕ ਅੰਗਰੇਜ਼ ਔਰਤ ਪੈਟਰੀਸ਼ਾ ਤੇ ਇੱਕ ਪੰਜਾਬੀ ਜਸਵਿੰਦਰ ਦੇ ਪਿਆਰ ਸਬੰਧਾਂ ਕਾਰਨ ਪੈਦਾ ਹੋਈ ਸੀਸਿਰਫ ਸਾਡਾ ਹੀ ਪਰੰਪਰਾਗਤ ਕਦਰਾਂ-ਕੀਮਤਾਂ ਤੇ ਅਧਾਰਿਤ ਢਾਂਚਾ ਨਹੀਂ, ਸਗੋਂ ਪਛਮੀ ਸਮਾਜਿਕ ਪ੍ਰਬੰਧ ਵੀ ਇਸ ਲੜਕੀ ਨੂੰ ਪਰਵਾਨ ਕਰਨ ਨੂੰ ਤਿਆਰ ਨਹੀਂ ਹਾਲਾਂਕਿ ਉਨ੍ਹਾਂ ਦੀ ਅ-ਪਰਵਾਨਗੀ ਦੇ ਕਾਰਨ ਸਾਡੇ ਸਮਾਜਿਕ ਸਰੋਕਾਰਾਂ ਨਾਲੋਂ ਮੂਲੋਂ ਹੀ ਵੱਖਰੇ ਹਨਇਸ ਲੜਕੀ ਦੀ ਮਾਂ ਪੈਟਰੀਸ਼ਾ ਦਾ ਬਾਪ ਇੱਕ ਫਾਸ਼ੀ ਵਿਚਾਰਧਾਰਾ ਵਾਲੀ ਰਾਜਨੀਤਕ ਪਾਰਟੀ ਬ੍ਰਿਟਿਸ਼ ਨੈਸ਼ਨਲ ਪਾਰਟੀਦਾ ਕੱਟੜ ਸਮਰਥਕ ਹੀ ਨਹੀਂ, ਸਗੋਂ ਉਸਦੀ ਅਗਵਾਈ ਵੀ ਕਰਦਾ ਹੈ, ਜੋ ਇੰਗਲੈਂਡ ਵਿੱਚ ਹਰ ਤਰ੍ਹਾਂ ਦੇ ਗ਼ੈਰ-ਅੰਗਰੇਜ਼ ਪਰਵਾਸੀਆਂ ਦੀ ਆਮਦ ਨੂੰ ਨਫਰਤ ਦੀ ਹੱਦ ਤੱਕ ਵਿਰੋਧ ਕਰਨ ਦੇ ਵਿਚਾਰਾਂ ਉੱਪਰ ਕੇਂਦਰਿਤ ਹੈ ਅਤੇ ਉਨ੍ਹਾਂ ਦਾ ਆਦਰਸ਼ ਈਨਕ ਪਾਵਲ ਵਰਗਾ ਜਨੂਨੀ ਤੇ ਨਸਲਵਾਦੀ ਹੈ, ਜੋ ਇੰਗਲੈਂਡ ਵਿੱਚ ਪਰਵਾਸੀਆਂ ਦੇ ਖੂਨ ਦੀਆਂ ਨਦੀਆਂ ਵਹਾਉਣ ਦੇ ਭੜਕਾਵੇਂ ਨਾਹਰੇ ਲਾਓਣ ਵਾਲਾ ਸੀਉਸਦੀ ਲੜਕੀ ਦੁਆਰਾ ਹੀ ਪਰਵਾਸੀ ਭਾਰਤੀ ਤੋਂ ਗਰਭ ਧਾਰਨ ਕਰਨਾ ਜਿੱਥੇ ਉਸਨੂੰ ਆਪਣੀ ਮਾਨਸਿਕ ਹਾਰ ਪ੍ਰਤੀਤ ਹੁੰਦਾ ਹੈ,ਉਥੇ ਇਹ ਉਸਨੂੰ ਆਪਣੇ ਰਾਜਨੀਤਕ ਕੈਰੀਅਰ ਦੀ ਮੌਤ ਵੀ ਪ੍ਰਤੀਤ ਹੁੰਦਾ ਹੈ ਤੇ ਇਸਨੂੰ ਬਚਾਉਣ ਲਈ ਉਹ ਹਰ ਹਰਬਾ ਵਰਤਣ ਲਈ ਵੀ ਤਿਆਰ ਹੈਇਸ ਲਈ ਸਰਘੀ ਦੇ ਪੈਦਾ ਹੁੰਦਿਆਂ ਹੀ ਉਸਨੂੰ ਇੱਕ ਅਜਿਹੇ ਪੰਜਾਬੀ ਪਰਵਾਰ ਨੂੰ ਸੌਂਪ ਦਿੱਤਾ ਜਾਂਦਾ ਹੈ ਜਿਸਦਾ ਮੁਖੀ ਪੈਸੇ ਦੇ ਲਾਲਚ ਵਿੱਚ ਉਸਨੂੰ ਆਪਣੇ ਪਰਵਾਰ ਦਾ ਮੈਂਬਰ ਬਣਾ ਕੇ ਪਾਲਣ ਲਈ ਤਿਆਰ ਹੈ ਅਤੇ ਉਹ ਇਸ ਲਈ ਪੈਟਰੀਸ਼ਾ ਦੇ ਬਾਪ ਕੋਲੋਂ ਬਲੈਕ ਮੇਲਿੰਗ ਦੇ ਰੂਪ ਵਿੱਚ ਪੂਰੀ ਕੀਮਤ ਵੀ ਵਸੂਲਦਾ ਹੈਓਪਰੀ ਨਜ਼ਰੀਂ ਦੇਖਿਆਂ ਇਹ ਨਾਵਲ ਸਰਘੀ ਦੀ ਕਹਾਣੀ ਪ੍ਰਤੀਤ ਹੁੰਦਾ ਹੈ, ਪਰ ਇਹ ਪਤਾ ਲੱਗਣ ਤੇ ਜਿਸ ਪਰਿਵਾਰ ਵਿੱਚ ਉਹ ਪਿਛਲੇ 16-17 ਸਾਲ ਤੋਂ ਰਹਿ ਰਹੀ ਹੈ ਉਸ ਪਰਿਵਾਰ ਨਾਲ ਉਸਦਾ ਕੋਈ ਰਿਸ਼ਤਾ ਨਹੀਂ, ਤਾਂ ਉਸ ਦੀ ਮਾਨਸਿਕਤਾ ਜਿਨ੍ਹਾਂ ਹਾਲਤਾਂ ਨਾਲ ਦੋ ਚਾਰ ਹੁੰਦੀ ਹੈ, ਉਨ੍ਹਾਂ ਹਾਲਤਾਂ ਤੇ ਸਰਘੀ ਦੀ ਮਾਨਸਿਕਤਾ ਨੂੰ ਸੰਤੋਖ ਧਾਲੀਵਾਲ ਨੇ ਬਹੁਤ ਹੀ ਸੰਤੁਲਿਤ ਤੇ ਸਹਿਜ ਢੰਗ ਨਾਲ ਚਿਤਰਿਆ ਹੈਇਸ ਸਹਿਜ ਤੇ ਸੰਤੁਲਿਤ ਪੇਸ਼ਕਾਰੀ ਨੂੰ ਲੇਖਕ ਦੀ ਗਲਪੀ-ਪ੍ਰੋੜ੍ਹਤਾ ਦਾ ਪ੍ਰਮਾਣ ਸਮਝਿਆ ਜਾ ਸਕਦਾ ਹੈ

----

ਇਹ ਨਾਵਲ ਬੇਸ਼ੱਕ ਸਰਘੀ ਦੇ ਜੀਵਨ ਦਾ ਬਿਰਤਾਂਤ ਹੀ ਪ੍ਰਤੀਤ ਹੁੰਦਾ ਹੈ, ਪਰ ਅਸਲ ਵਿੱਚ ਲੇਖਕ ਨੇ ਸਰਘੀ ਦੇ ਜੀਵਨ ਵੇਰਵਿਆਂ ਨੂੰ ਅਧਾਰ ਬਣਾ ਕੇ ਇੱਕ ਬਹੁਤ ਹੀ ਗੰਭੀਰ ਮੁੱਦੇ ਨੂੰ ਚਰਚਾ ਦੇ ਕੇਂਦਰ ਵਿੱਚ ਲਿਆਉਣ ਦਾ ਸੁਚੇਤ ਯਤਨ ਕੀਤਾ ਹੈਉਹ ਗੰਭੀਰ ਮੁੱਦਾ ਹੈ ਇੰਗਲੈਂਡ ਵਰਗੇ ਸੱਭਿਅਤਾ ਸਿਖਰ ਤੇ ਪੁੱਜ ਚੁੱਕੇ ਮੁਲਕ ਦੀ ਅੰਦਰੂਨੀ ਸਮਾਜਿਕ ਬਣਤਰ ਤੇ ਕੁਝ ਲੋਕਾਂ ਦੀ ਮਾਨਸਿਕਤਾ ਨੂੰ ਉਜਾਗਰ ਕਰਨ ਉੱਪਰ ਕੇਂਦਰਿਤ ਹੈਹੈਰਾਨੀ ਤੇ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਇਹ ਲੋਕ ਮੁਲਕ ਦੀ ਸਿਆਸਤ ਤੇ ਸਮਾਜਿਕ ਮਾਹੌਲ ਵਿੱਚ ਇੱਕ ਵਿਸ਼ੇਸ਼ ਦਰਜਾ ਰੱਖਦੇ ਹਨਇਨ੍ਹਾਂ ਵਿੱਚੋਂ ਕੁਝ ਲੋਕ ਇਹੋ ਜਹੇ ਹਨ ਜਿਹੜੇ ਆਪਣੇ ਵਿਚਾਰਾਂ ਨੂੰ ਛੁਪਾਉਂਦੇ ਨਹੀਂਉਹ ਸ਼ਰੇਆਮ ਇਸ ਵਿਚਾਰ ਦੇ ਹਮਾਇਤੀ ਹਨ ਕਿ ਇੰਗਲੈਂਡ ਸਿਰਫ਼ ਉਨ੍ਹਾਂ ਲੋਕਾਂ ਦਾ ਹੈ, ਬਾਕੀ ਲੋਕਾਂ ਨੇ ਬੇਸ਼ੱਕ ਇਸਦੀ ਤਰੱਕੀ ਵਿੱਚ ਵੀ ਹਿੱਸਾ ਪਾਇਆ ਹੋਵੇ, ਉਨ੍ਹਾਂ ਨੂੰ ਇਸ ਮੁਲਕ ਦੇ ਬਾਸ਼ਿੰਦੇ ਬਨਣ ਦਾ ਅਧਿਕਾਰ ਕਦੇ ਵੀ ਪ੍ਰਾਪਤ ਨਹੀਂ ਹੋਣਾ ਚਾਹੀਦਾ ਅਤੇ ਕੁਝ ਲੋਕ ਅਜਿਹੇ ਹਨ, ਜੋ ਆਪਣੇ ਅਜਿਹੇ ਵਿਚਾਰਾਂ ਨੂੰ ਮਨ ਵਿੱਚ ਛੁਪਾ ਕੇ ਰੱਖਦੇ ਹਨ, ਪਰ ਜਦ ਕਦੇ ਵੀ ਮੌਕਾ ਮਿਲ਼ਦਾ ਹੈ ਉਹ ਵੀ ਨਸਲਵਾਦ ਦੀ ਜ਼ਹਿਰ ਨੂੰ ਉਛਾਲਣ ਤੋਂ ਭੋਰਾ ਵੀ ਸੰਕੋਚ ਨਹੀਂ ਕਰਦੇਉਹ ਮਨੁੱਖਤਾ ਦੇ ਖਿਲਾਫ਼ ਪੂਰੀ ਤਰ੍ਹਾਂ ਜ਼ਹਿਰ ਨਾਲ ਭਰੇ ਹੋਏ ਹਨ

----

ਇਸ ਰਚਨਾ ਦੀ ਪ੍ਰਾਪਤੀ ਤੇ ਖ਼ੂਬਸੂਰਤੀ ਇਸ ਤੱਥ ਦੀ ਪੇਸ਼ਕਾਰੀ ਵਿੱਚ ਵੇਖੀ ਜਾ ਸਕਦੀ ਹੈ ਕਿ ਜਿੱਥੇ ਇੰਗਲੈਂਡ ਵਿਚਲੇ ਨਸਲਪ੍ਰਸਤਾਂ ਦੀ ਮਾਨਸਿਕਤਾ ਨੂੰ ਪੂਰੀ ਬੇਬਾਕੀ ਨਾਲ ਚਿਤਰਿਆ ਗਿਆ ਹੈ, ਉੱਥੇ ਇਨ੍ਹਾਂ ਲੋਕਾਂ ਦੀ ਵਿਰੋਧੀ ਧਿਰ ਨੂੰ ਵੀ ਲੇਖਕ ਨੇ ਪੂਰੀ ਸ਼ਿੱਦਤ ਨਾਲ ਚਿਤਰਿਆ ਹੈ, ਜੋ ਅਜਿਹੇ ਲੋਕਾਂ ਦਾ ਪੂਰੀ ਤਨ ਦੇਹੀ ਨਾਲ ਵਿਰੋਧ ਕਰਦੇ ਹਨ ਤੇ ਉਨ੍ਹਾਂ ਦੇ ਮਨਾਂ ਵਿੱਚ ਇੱਕ ਅਜਿਹਾ ਸਾਂਝਾ ਭਾਈਚਾਰਾ ਸਿਰਜਣ ਦੀ ਤਾਂਘ ਪੂਰੀ ਤਰ੍ਹਾਂ ਪ੍ਰਬਲ ਹੈ, ਜਿਸ ਵਿੱਚ ਅਜਿਹੀ ਨਫਰਤ ਵਾਲੀਆਂ ਸੌੜੀਆਂ ਸੋਚਾਂ ਤੋਂ ਮੁਕਤ ਹੋਣ ਤੇ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮਾਨਣ ਦਾ ਜਜ਼ਬਾ ਭਾਰੂ ਹੈਇਸ ਤਰ੍ਹਾਂ ਇਹ ਨਾਵਲ ਸਿਰਫ ਬੀਤੇ ਸਮੇ ਵਿੱਚ ਈਨਕ ਪਾਵਲ ਦੀ ਪਰਵਾਸੀਆਂ ਦੇ ਵਿਰੁੱਧ ਨਫਰਤੀ ਲਹਿਰ ਦਾ ਇੱਕ ਸਾਹਿਤੱਕ ਉੱਤਰ ਦੇਣ ਦਾ ਹੀ ਸੁਚੇਤ ਯਤਨ ਨਹੀਂ ਕਿਹਾ ਜਾ ਸਕਦਾ,ਸਗੋਂ ਅਜੋਕੇ ਦੌਰ ਵਿੱਚ ਵੀ ਵੱਖ-ਵੱਖ ਨਾਵਾਂ ਤੇ ਰੂਪਾਂ ਅਧੀਨ ਚੱਲ ਰਹੀਆਂ ਅਜਿਹੀਆਂ ਮਾਨਵ ਵਿਰੋਧੀ ਲਹਿਰਾਂ ਪ੍ਰਤੀ ਸੁਚੇਤ ਕਰਨ ਦਾ ਇੱਕ ਯਤਨ ਵੀ ਕਿਹਾ ਜਾ ਸਕਦਾ ਹੈ

----

ਲੇਖਕ ਨੇ ਆਪਣੇ ਇਸ ਨਾਵਲ ਵਿੱਚ ਪੰਜਾਬੀ ਭਾਈਚਾਰੇ ਦੀ ਇੱਕ ਮਾਨਵੀ ਤਸਵੀਰ ਪੇਸ਼ ਕਰਨ ਦਾ ਸੁਚੇਤ ਯਤਨ ਕੀਤਾ ਹੈ ਅਤੇ ਨਾਲ ਹੀ ਇਸ ਭਾਵਨਾ ਨੂੰ ਵੀ ਉਭਾਰਨ ਦਾ ਯਤਨ ਕੀਤਾ ਹੈ ਕਿ ਇਹ ਭਾਈਚਾਰਾ ਵੀ ਤਾਂ ਹੀ ਸੁਖੀ ਤੇ ਸ਼ਾਂਤੀ ਭਰਪੂਰ ਜੀਵਨ ਜੀਉਣ ਦੇ ਕਾਬਲ ਹੋ ਸਕੇਗਾ, ਜੇਕਰ ਇਹ ਆਪਣੀ ਨਵੀਂ ਪੀੜ੍ਹੀ ਨੂੰ ਸਿਰਫ ਆਪਣੇ ਵਾਰਸ ਹੋਣ ਦੇ ਨਜ਼ਰੀਏ ਤੋਂ ਨਾ ਦੇਖ ਕੇ ਉਨ੍ਹਾਂ ਨੂੰ ਸਥਾਨਕ ਮਾਹੌਲ ਤੇ ਜੀਵਨ ਕੀਮਤਾਂ ਮੁਤਾਬਕ ਜ਼ਿੰਦਗੀ ਜੀਉਂਣ ਦੀ ਖੁੱਲ੍ਹ ਦੇਵੇਗਾਹਾਲਾਂਕਿ ਪੱਛਮੀ ਸਮਾਜ ਵਿੱਚ ਬਹੁਤ ਕੁਝ ਐਸਾ ਹੈ, ਜਿਸ ਨੂੰ ਕਿਸੇ ਤਰ੍ਹਾਂ ਵੀ ਮਾਨਵ ਹਤੈਸ਼ੀ ਨਹੀਂ ਕਿਹਾ ਜਾ ਸਕਦਾ,ਪਰ ਨਵੀਂ ਪੀੜ੍ਹੀ ਆਪਣੇ ਸਵੈ-ਵਿਸ਼ਵਾਸ ਸਦਕਾ ਹੀ ਉਨ੍ਹਾਂ ਨਸ਼ਿਆਂ ਤੇ ਸੈਕਸ ਦੀ ਦਲਦਲ ਵਿੱਚੋਂ ਪਾਰ ਲੰਘ ਕੇ ਆਪਣੇ ਢੰਗ ਨਾਲ ਜੀਵਨ ਜੀਉਂਣ ਦੀ ਭਾਵਨਾ ਨਾਲ ਭਰਪੂਰ ਹੈਨਾਵਲ ਵਿੱਚ ਦੇਵ, ਸਰਘੀ ਤੇ ਜਾਸਮਿਨ ਵਰਗੇ ਪਾਤਰ ਇਸ ਨਿੱਗਰ ਤੇ ਮਾਨਵੀ ਸੋਚ ਦੇ ਪ੍ਰਤੀਕ ਹਨਦੂਸਰੇ, ਇਸ ਨਾਵਲ ਵਿੱਚ ਇੱਕ ਹੋਰ ਪੂਰਵ-ਮਿੱਥਤ ਧਾਰਨਾ ਨੂੰ ਵੀ ਤੋੜਨ ਦਾ ਵੀ ਸੁਚੇਤ ਯਤਨ ਕੀਤਾ ਗਿਆ ਹੈ ਕਿ ਪੱਛਮੀ ਲੋਕ ਮਾਨਵੀ ਸੁਹਿਰਦਤਾ ਤੋਂ ਕੋਰੇ ਹਨ, ਤੇ ਸਾਡੇ ਭਾਰਤੀ ਜਾਂ ਪੰਜਾਬੀ ਇਨ੍ਹਾਂ ਕਦਰਾਂ ਕੀਮਤਾਂ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ, ਪਰ ਪੈਟਰੀਸ਼ਾ ਤੇ ਸਾਧੂ ਜੌਹਲ ਦੇ ਪਾਤਰਾਂ ਰਾਹੀਂ ਇਸ ਧਾਰਨਾ ਨੂੰ ਵੀ ਤੋੜਨ ਦਾ ਸੁਚੇਤ ਯਤਨ ਕੀਤਾ ਗਿਆ ਹੈ ਕਿ ਅਜਿਹੇ ਗੁਣ ਸਿਰਫ਼ ਵਿਰਸੇ ਵਿੱਚੋਂ ਪ੍ਰਾਪਤ ਨਹੀਂ ਹੁੰਦੇ, ਸਗੋਂ ਮਨੁੱਖ ਇਨ੍ਹਾਂ ਨੂੰ ਆਪਣੇ ਆਲੇ ਦੁਆਲੇ ਵਿੱਚੋਂ ਖ਼ੁਦ ਵੀ ਗ੍ਰਹਿਣ ਕਰਦਾ ਹੈ

----

ਜਿੱਥੇ ਨਵੀਂ ਪੀੜ੍ਹੀ ਉੱਥੋਂ ਦੇ ਮਾਹੌਲ ਤੇ ਜ਼ਰੂਰਤਾਂ ਮੁਤਾਬਕ ਆਪਣੀ ਜ਼ਿੰਦਗੀ ਦੇ ਰਾਹ ਖੁਦ ਤਲਾਸ਼ ਰਹੀ ਹੈ, ਉੱਥੇ ਪੁਰਾਣੀ ਪੀੜ੍ਹੀ ਆਪਣੀਆਂ ਵਿਰਸੇ ਵਿੱਚ ਮਿਲੀਆਂ ਕਦਰਾਂ ਕੀਮਤਾਂ ਤੇ ਨਵੀਆਂ ਕਦਰਾਂ-ਕੀਮਤਾਂ ਦੇ ਟਕਰਾਅ ਸਦਕਾ ਇੱਕ ਸੰਤਾਪ ਹੰਢਾਉਂਦੀ ਹੋਈ ਨਜ਼ਰ ਆਉਂਦੀ ਹੈਇਨ੍ਹਾਂ ਟਕਰਾਵਾਂ ਦੀ ਪੇਸ਼ਕਾਰੀ ਵਿੱਚੋਂ ਨਾਵਲਕਾਰ ਦੀ ਸੰਤੁਲਿਤ ਤੇ ਪ੍ਰੋਢ ਪਹੁੰਚ ਦਾ ਪਰਗਟਾਵਾ ਪੂਰੀ ਤਰ੍ਹਾਂ ਹੁੰਦਾ ਨਜ਼ਰ ਆਉਂਦਾ ਹੈਹਾਲਾਂਕਿ ਆਪਣੇ ਪਤੀ ਜਸਵਿੰਦਰ ਦੇ ਪਿਆਰ ਸਬੰਧਾਂ ਦੇ ਵਿਰੋਧ ਵਿੱਚ ਕਿਰਨ ਦਾ ਆਪਣੇ ਪੁਰਾਣੇ ਪ੍ਰੇਮੀ ਕੁਲਬੀਰ ਨਾਲ ਦੁਬਾਰਾ ਸਬੰਧ ਕਾਇਮ ਕਰਕੇ ਤੇ ਸਰਘੀ ਪ੍ਰਤੀ ਐਰਨ ਦਾ ਇੱਕਪਾਸੜ ਪਿਆਰ ਨਾਵਲ ਦੀ ਯਥਾਰਥਕ ਪੇਸ਼ਕਾਰੀ ਦੀ ਤੋਰ ਨੂੰ ਕੁਝ ਢਿੱਲਿਆਂ ਜ਼ਰੂਰ ਕਰਦੇ ਹਨ, ਪਰ ਸਮੁੱਚੇ ਰੂਪ ਵਿੱਚ ਇਹ ਨਾਵਲ ਸਮਾਜਿਕ ਸਮੱਸਿਆਵਾਂ ਨੂੰ ਮਾਨਵੀ ਦ੍ਰਿਸ਼ਟੀ ਤੋਂ ਪੇਸ਼ ਕਰਨ ਦਾ ਇੱਕ ਸੁਹਿਰਦ ਯਤਨ ਕਿਹਾ ਜਾ ਸਕਦਾ ਹੈਲੇਖਕ ਦੀ ਅਗਲੀ ਪ੍ਰਾਪਤੀ ਇਸ ਨਾਵਲ ਦੀ ਭਾਸ਼ਾ ਵਿੱਚੋਂ ਦੇਖੀ ਜਾ ਸਕਦੀ ਹੈਧਾਲੀਵਾਲ ਦੀ ਗਲਪ ਦੀ ਭਾਸ਼ਾ ਨਿਰੰਤਰ ਵਿਕਾਸ ਕਰਦੀ ਹੋਈ ਨਜ਼ਰ ਆਉਂਦੀ ਹੈਕਿਤੇ-ਕਿਤੇ ਇਹ ਭਾਸ਼ਾ ਬਹੁਤ ਹੀ ਕਾਵਿ-ਮਈ ਹੋਣ ਕਰਕੇ ਨਾਵਲ ਦੇ ਸੁਹਜ ਵਿੱਚ ਭਰਪੂਰ ਵਾਧਾ ਕਰਦੀ ਨਜ਼ਰ ਆਉਂਦੀ ਹੈਧਾਲੀਵਾਲ ਅਜਿਹੀ ਰਚਨਾ ਲਈ ਨਿਸਚੇ ਹੀ ਪ੍ਰਸ਼ੰਸ਼ਾ ਦਾ ਹੱਕਦਾਰ ਹੈ

No comments: