ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Friday, August 31, 2012

ਰਵਿੰਦਰ ਰਵੀ - ਐਟਸੈਟਰਾ-4 - ਵਾਰਤਕ - ਰਿਵੀਊ

ਲੇਖਕ ਰਵਿੰਦਰ ਰਵੀ 
ਕਿਤਾਬ - ਐਟਸੈਟਰਾ-4  ( ਵਾਰਤਕ - ਲੇਖ)
ਪ੍ਰਕਾਸ਼ਕ ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਕ, ਦਿੱਲੀ)
ਪ੍ਰਕਾਸ਼ਨ ਸਾਲ: 2012
ਮੁੱਲ 410 ਰੁਪਏ
ਪੰਨੇ -
272
ਰਿਵੀਊ ਕਰਤਾ : ਜੇ.ਬੀ. ਸੇਖੋਂ

 ******

ਰਵਿੰਦਰ ਰਵੀ ਦੀ ਪੁਸਤਕ ਐਟਸੈਟਰਾ-4”: - ਮਿੱਥ-ਖੰਡਿਤ ਸਾਹਿਤ-ਇਤਿਹਾਸਕਾਰੀ - ਰਿਵੀਊ
*****
ਇਹ ਸਾਹਿਤਕ ਤੱਥ ਹੈ ਕਿ ਪ੍ਰਗਤੀਵਾਦੀ-ਰੋਮਾਂਸਵਾਦੀ ਧਾਰਾ ਆਪਣੀ ਵਿਚਾਰਧਾਰਕ ਜਕੜਬੰਦੀ ਅਤੇ ਮਕਾਨਕੀ ਰੂਪ-ਵਿਧਾਨ ਕਾਰਨ 1960 ਦੇ ਨੇੜੇ ਪੁੱਜ ਕੇ ਜਮੂਦ ਤੇ ਖੜੋਤ ਦਾ ਸ਼ਿਕਾਰ ਹੋ ਗਈ ਸੀਪ੍ਰਯੋਗਸ਼ੀਲ ਲਹਿਰ ਦੇ ਪ੍ਰਵੇਸ਼ ਨਾਲ ਸਾਹਿਤਕਾਰਾਂ ਨੇ ਸਮਕਾਲੀ ਜ਼ਿੰਦਗੀ ਦੀਆਂ ਨਵੀਨ ਤਬਦੀਲੀਆਂ ਨੂੰ ਆਧੁਨਿਕ ਤੇ ਗਲੋਬਲ ਚੇਤਨਾ ਨਾਲ ਜੋੜ ਕੇ ਸਪਲੀਮੈਂਟ ਕੀਤਾਇਸ ਧਾਰਾ ਨਾਲ ਸਾਹਿਤ ਦੀ ਪ੍ਰਗਤੀਵਾਦੀ ਮੂਲਕਮਕਾਨਕੀ ਅਤੇ ਫਾਰਮੂਲਾ-ਬੱਧ ਪੇਸ਼ਕਾਰੀ ਵਿਚ ਵੀ ਵੱਢ ਪੈਂਦਾ ਹੈਸਾਹਿਤ-ਚਿੰਤਕਾਂ ਤੇ ਆਲੋਚਕਾਂ ਨੇ ਪ੍ਰਯੋਗਸ਼ੀਲ ਲਹਿਰ ਨੂੰ ਪ੍ਰਗਤੀਵਾਦੀ ਸਾਹਿਤ-ਪਰੰਪਰਾ ਦਾ ਅਗਲਾ ਪੜਾਅ ਸਮਝਣ ਨਾਲੋਂ ਇਸ ਨੂੰ ਤਰੱਕੀ ਪਸੰਦਵਿਚਾਰਧਾਰਾ ਦੇ ਵਿਰੋਧ ਵਜੋਂ ਸਮਝਿਆ ਤੇ ਵਿਸਤਾਰਿਆ ਹੈਬੇਸ਼ੱਕ ਕੁਝ ਸਿਧਾਂਤਕ ਦੋਸ਼ਾਂ ਤੇ ਅਖੌਤੀ ਪ੍ਰਯੋਗਾਂ ਦੇ ਕਾਰਨ ਛੇਤੀ ਹੀ ਇਹ ਵਿਚਾਰਧਾਰਾ ਵੀ ਲੀਹੋਂ ਲੱਥ ਜਾਂਦੀ ਹੈ ਪਰ ਸਮਕਾਲ ਦੇ ਵਿਸ਼ਵੀਕਰਨ ਵਾਲੇ ਯੁੱਗ ਦਾ ਸਾਹਿਤ ਪੜ੍ਹ-ਸਮਝ ਕੇ ਪ੍ਰਯੋਗਸ਼ੀਲ ਕਵਿਤਾ ਦੀ ਅਸਲ ਭਾਵਨਾ ਨਾਲ ਨਿਆਂ ਹੋ ਸਕਦਾ ਹੈ

ਜਿਹੜੇ ਸਾਹਿਤਕਾਰਾਂ ਨੇ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀਆਂ ਦੇ ਉੱਚੇ ਬੋਲਾਂ, ਮੈਨੀਫੈਸਟੋ ਮੂਲਕ ਨਾਅਰਿਆਂ ਅਤੇ ਰਚਨਾ-ਪ੍ਰਕਿਰਿਆ ਦੀ ਮਕਾਨਕੀ ਲੋਹ-ਕੈਦ ਨੂੰ ਪ੍ਰਯੋਗਸ਼ੀਲ ਕਾਵਿ-ਧਾਰਾ ਦੇ ਧਰਾਤਲ ਉੱਤੇ ਖੜ੍ਹ ਕੇ ਵੰਗਾਰਿਆ, ਉਹਨਾਂ ਵਿਚ ਰਵਿੰਦਰ ਰਵੀ ਦੀ ਭੂਮਿਕਾ ਮੋਢੀ ਤੇ ਮਹੱਤਵਪੂਰਨ ਹੈਰਵਿੰਦਰ ਰਵੀ ਨੇ ਕਵਿਤਾ, ਕਾਵਿ-ਨਾਟਕ, ਕਹਾਣੀ, ਸਫ਼ਰਨਾਮਾ, ਵਾਰਤਕ, ਸਮੀਖਿਆ, ਸੰਪਾਦਨ ਆਦਿ ਸਾਹਿਤ-ਖੇਤਰਾਂ ਵਿਚ ਲਗਾਤਾਰ ਕਲਮ-ਅਜ਼ਮਾਈ ਕੀਤੀ ਹੈਵਿਚਾਰ-ਅਧੀਨ ਪੁਸਤਕ ਐਟਸੈਟਰਾ-4”(ਪੰਨੇ 272, ਮੁੱਲ 410, ਪ੍ਰਕਾਸ਼ਨ ਸਾਲ: 2012, ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ) ਵਿਚ ਰਵਿੰਦਰ ਰਵੀ ਨਾਲ ਵੱਖ ਵੱਖ ਸਾਹਿਤਕਾਰਾਂ ਵਲੋਂ ਕੀਤੀਆਂ ਮੁਲਾਕਾਤਾਂ ਦਰਜ ਹਨਨਾਲ ਹੀ ਵੱਖ ਆਲੋਚਕਾਂ, ਰੀਵੀਊਕਾਰਾਂ ਤੇ ਲੇਖਕਾਂ ਵਲੋਂ ਰਵਿੰਦਰ ਰਵੀ ਦੇ ਸਿਰਜਣਾਤਮਕ ਕੰਮਾਂ ਬਾਰੇ ਲੇਖ ਸ਼ਾਮਿਲ ਹਨਪੁਸਤਕ ਵਿਚ ਲੇਖਕ ਦੀਆਂ ਕੁਝ ਮੌਲਿਕ ਲਿਖਤਾਂ ਵੀ ਹਨ ਜਿਹਨਾਂ ਵਿਚ ਰਚਨਾਕਾਰ ਨੇ ਆਪਣੇ ਸਮਕਾਲੀ ਲੇਖਕਾਂ ਸੰਬੰਧੀ ਸ਼ਬਦ-ਚਿਤਰ ਲਿਖੇ ਹਨ

ਲੇਖਕ ਹਥਲੀ ਪੁਸਤਕ ਤੋਂ ਪਹਿਲਾਂ ਐਟਸੈਟਰਾ-1, 2, 3” ਦੇ ਸਿਰਲੇਖਾਂ ਅਧੀਨ ਆਪਣੀ ਰਚਨਾ-ਪ੍ਰਕਿਰਿਆ, ਰਚਨਾ-ਦ੍ਰਿਸ਼ਟੀ, ਰਚਨਾ-ਅਨੁਭਵ ਤੇ ਰਚਨਾ-ਵਿਧੀ ਸੰਬੰਧੀ ਭਾਵਪੂਰਤ ਤੇ ਖੋਜ-ਆਧਾਰਤ ਪੁਸਤਕਾਂ ਲਿਖ ਚੁੱਕਾ ਹੈਰਵਿੰਦਰ ਰਵੀ ਦੀ ਲਿਖਣ-ਨਿਰੰਤਰਤਾ, ਪ੍ਰਯੋਗਸ਼ੀਲ ਸੁਰ, ਰੂਪਕ ਤੇ ਵਿਸ਼ੇਗਤ ਵਿਲੱਖਣਤਾ ਨੂੰ ਪੰਜਾਬੀ ਸਾਹਿਤ-ਪਰੰਪਰਾ ਦੇ ਵਗਦੇ ਪ੍ਰਵਾਹ ਵਿਚ ਸਮਝਣ ਲਈ, “ਐਟਸੈਟਰਾਦੀਆਂ ਇਹ ਚਾਰ-ਲੜੀ ਪੁਸਤਕਾਂ ਦਾ ਅਧਿਐਨ ਕਰਨਾ ਲਾਜ਼ਮੀ ਹੈਰਵਿੰਦਰ ਰਵੀ ਨੂੰ ਪ੍ਰਯੋਗਸ਼ੀਲ ਲਹਿਰ ਵਿਚ ਜੋ ਵਿਅਕਤੀਗਤ ਵਿਲੱਖਣਤਾ ਪ੍ਰਾਪਤ ਹੂੰਦੀ ਹੈ, ਉਹ ਮਹਿਜ਼ ਪ੍ਰਯੋਗ ਲਈ ਪ੍ਰਯੋਗ ਦੇ ਵਿਰੋਧ ਵਿਚ ਹੈਇਸ ਸੰਬੰਧੀ ਗਹਿਰਾਈ ਨਾਲ ਜਾਨਣ ਲਈ ਅਟਸੈਟਰਾਪੁਸਤਕਾਂ ਕਾਫੀ ਮੱਦਦਗਾਰ ਸਾਬਿਤ ਹੋ ਸਕਦੀਆਂ ਹਨਲੇਖਕ ਦੀ ਸਾਹਿਤਕ ਸ਼ਖ਼ਸੀਅਤ ਦੇ ਅਨੇਕਾਂ ਪਾਸਾਰ ਐਟਸੈਟਰਾ-4” ਵਿੱਚੋਂ ਵੀ ਉੱਭਰਦੇ ਹਨਇਹ ਪੁਸਤਕਾਂ ਲੇਖਕ ਦੇ ਆਵਾਸੀ-ਪਰਵਾਸੀ ਅਨੁਭਵਾਂ, ਪ੍ਰੇਰਨਾ-ਸ੍ਰੋਤਾਂ, ਰਚਨਾਵੀ ਅਮਲਾਂ ਸਮੇਤ ਉਸਦੀਆਂ ਸਾਹਿਤਕ ਵੰਨਗੀਆਂ ਦੇ ਵਸਤੂਗਤ ਅਤੇ ਵਿਧਾਗਤ ਪਹਿਲੂਆਂ ਨੂੰ ਨਵੇਂ ਕੋਣਾਂ ਤੋਂ ਪੇਸ਼ ਕਰਨ ਦੇ ਸਮਰੱਥ ਹਨ

ਹੱਥਲੀ ਪੁਸਤਕ ਦੇ ਪਹਿਲੇ ਭਾਗ ਵਿਚ ਰਵਿੰਦਰ ਰਵੀ ਨਾਲ ਜਿਹਨਾਂ ਵੱਖ-ਵੱਖ ਸਾਹਿਤਕਾਰਾਂ ਵਲੋਂ ਕੀਤੀਆਂ ਮੁਲਾਕਾਤਾਂ ਦਰਜ ਹਨ, ਉਹਨਾਂ ਵਿਚ ਅਮਰਜੀਤ ਕੌਂਕੇ, ਦਰਸ਼ਨ ਦਰਵੇਸ਼, ਮਨਮੀਤ ਕੌਰ, ਗੁਰਮੀਤ ਬਰਾੜ, ਰਾਮ ਸਰੂਪ ਅਣਖੀ ਤੇ ਹਰਭਜਨ ਹਲਵਾਰਵੀ ਜ਼ਿਕਰਯੋਗ ਹਨਇਹ ਮੁਲਾਕਾਤਾਂ ਲੇਖਕ ਦੇ ਰਚਨਾਵੀ ਸੰਸਾਰ ਦੇ ਲੁਕਵੇਂ ਤੇ ਦਿਸਦੇ ਪਾਸਾਰਾਂ ਨੂੰ ਸੰਗਠਤ ਰੂਪ ਵਿਚ ਪੇਸ਼ ਕਰਨ ਦਾ ਠੋਸ ਉਪਰਾਲਾ ਹਨਮੁਲਾਕਾਤਾਂ ਦੇ ਅਨੇਕਾਂ ਪ੍ਰਸ਼ਨ ਮੁਲਾਕਾਤ-ਵਿਧਾ ਦੇ ਪਰੰਪਰਕ ਰੂਪ-ਵਿਧਾਨ ਤੋਂ ਵੀ ਮੁਕਤ ਹਨ ਅਤੇ ਸਿੱਧੇ ਰੂਪ ਵਿਚ ਲੇਖਕ ਦੇ ਰਚਨਾਮੁਖੀ ਸਰੋਕਾਰਾਂ ਨੂੰ ਮੁਖ਼ਾਤਿਬ ਹਨ

ਪੁਸਤਕ ਦਾ ਦੂਜਾ ਹਿੱਸਾ ਵੀ ਮਹੱਤਵਪੂਰਨ ਹੈਇਸ ਵਿਚ ਰਵਿੰਦਰ ਰਵੀ ਵੱਲੋਂ ਬਰਜਿੰਦਰ ਸਿੰਘ ਹਮਦਰਦ, ਉਸਤਾਦ ਦਾਮਨ, ਮਹਿੰਦਰ ਸਿੰਘ ਰੰਧਾਵਾ, ਸੁਖਪਾਲਵੀਰ ਸਿੰਘ ਹਸਰਤ, ਮਹਿਰਮ ਯਾਰ, ਸੋਹਨ ਕਾਦਰੀ, ਅਜਾਇਬ ਕਮਲ, ਜਗਤਾਰ, ਸਤੀ ਕੁਮਾਰ, ਸੁਤਿੰਦਰ ਸਿੰਘ ਨੂਰ ਅਤੇ ਸਰਬੰਸ ਵਰਗੇ ਸਮਕਾਲੀ ਲੇਖਕਾਂ ਦੇ ਸ਼ਬਦ-ਚਿਤਰ ਸ਼ਾਮਿਲ ਹਨਰਵੀ ਇਹਨਾਂ ਸ਼ਬਦ-ਚਿਤਰਾਂ ਵਿਚ ਸੰਬੰਧਤ ਲੇਖਕਾਂ ਦੀ ਸ਼ਖ਼ਸੀਅਤ, ਵਿਚਾਰਧਾਰਾ, ਸਾਹਿਤ-ਸ਼ੈਲੀ ਦੇ ਨਾਲ ਨਾਲ ਉਹਨਾਂ ਦੀਆਂ ਪੁਸਤਕਾਂ ਸੰਬੰਧੀ ਸਮੀਖਿਆ ਵੀ ਦਰਜ ਕਰਦਾ ਹੈ! ਅਗਲੇ ਭਾਗ ਵਿਚ ਕੁਝ ਵਿਦਵਾਨਾਂ ਦੇ ਉਹ ਸੰਖੇਪ ਰੀਵਿਊ, ਆਲੋਚਨਾਤਮਕ ਤੇ ਖੋਜ ਪੂਰਕ ਲੇਖ ਸ਼ਾਮਿਲ ਹਨ ਜਿਹੜੇ ਸਮੇਂ ਸਮੇਂ ਤੇ ਲੇਖਕ ਦੀਆਂ ਛਪੀਆਂ ਪੁਸਤਕਾਂ ਦੇ ਫੌਰੀ ਪ੍ਰਤੀਕਰਮ ਵਜੋਂ ਰਚੇ ਜਾਪਦੇ ਹਨਅੰਤਿਕਾਭਾਗ ਵਿਚ ਰਵਿੰਦਰ ਰਵੀ ਦੇ ਸਾਹਿਤ-ਸੰਸਾਰ ਸੰਬੰਧੀ ਯੂਨੀਵਰਸਿਟੀ ਪੱਧਰ ਤੇ ਹੋਇਆ ਡਿਗਰੀ ਮੂਲਕ ਖੋਜ-ਕਾਰਜ ਸੰਖਿਪਤ ਰੂਪ ਵਿਚ ਪੇਸ਼ ਹੋਇਆ ਹੈ

ਇਹ ਪੁਸਤਕ ਆਪਣੇ ਵਿਸ਼ੇਸ਼ ਜਲੌਅ ਕਾਰਨ ਸਾਹਿਤ-ਇਤਿਹਾਸਕਾਰੀ ਨਾਲ ਜੁੜੇ ਤੱਥਾਂ ਦੀ ਪੇਸ਼ਕਾਰੀ ਵਿਚ ਵੀ ਸਹਾਇਕ ਹੋਣ ਦੇ ਸਮਰੱਥ ਹੈਪ੍ਰਯੋਗਸ਼ੀਲ ਲਹਿਰ ਨਾਲ ਜੁੜੀਆਂ ਸਾਹਿਤਕ ਮਿੱਥਾਂ ਨੂੰ ਪੁਣ ਕੇ ਅਜਿਹੇ ਸਾਹਿਤਕ ਤੱਥ ਪੁਸਤਕ ਦੇ ਪਹਿਲੇ 188 ਸਫ਼ਿਆਂ ਵਿੱਚੋਂ ਲੱਭੇ ਜਾ ਸਕਦੇ ਹਨ ਜਿਹੜੇ ਇਸ ਲਹਿਰ ਨਾਲ ਇਨਸਾਫ਼ ਕਰਨ ਵਿਚ ਮੱਦਦਗਾਰ ਹੋ ਸਕਦੇ ਹਨ
*****
( ਸਿਰਜਣਾ-165”, ਚੰਡੀਗੜ੍ਹ, ਭਾਰਤ **** ਜੁਲਾਈ ਸਤੰਬਰ, 2012 - ਪੰਨਾਂ 79-81)

No comments: