ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Friday, August 31, 2012

ਰਵਿੰਦਰ ਰਵੀ - ਐਟਸੈਟਰਾ-4 - ਵਾਰਤਕ - ਰਿਵੀਊ

ਲੇਖਕ ਰਵਿੰਦਰ ਰਵੀ 
ਕਿਤਾਬ - ਐਟਸੈਟਰਾ-4  ( ਵਾਰਤਕ - ਲੇਖ)
ਪ੍ਰਕਾਸ਼ਕ ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਕ, ਦਿੱਲੀ)
ਪ੍ਰਕਾਸ਼ਨ ਸਾਲ: 2012
ਮੁੱਲ 410 ਰੁਪਏ
ਪੰਨੇ -
272
ਰਿਵੀਊ ਕਰਤਾ : ਜੇ.ਬੀ. ਸੇਖੋਂ

 ******

ਰਵਿੰਦਰ ਰਵੀ ਦੀ ਪੁਸਤਕ ਐਟਸੈਟਰਾ-4”: - ਮਿੱਥ-ਖੰਡਿਤ ਸਾਹਿਤ-ਇਤਿਹਾਸਕਾਰੀ - ਰਿਵੀਊ
*****
ਇਹ ਸਾਹਿਤਕ ਤੱਥ ਹੈ ਕਿ ਪ੍ਰਗਤੀਵਾਦੀ-ਰੋਮਾਂਸਵਾਦੀ ਧਾਰਾ ਆਪਣੀ ਵਿਚਾਰਧਾਰਕ ਜਕੜਬੰਦੀ ਅਤੇ ਮਕਾਨਕੀ ਰੂਪ-ਵਿਧਾਨ ਕਾਰਨ 1960 ਦੇ ਨੇੜੇ ਪੁੱਜ ਕੇ ਜਮੂਦ ਤੇ ਖੜੋਤ ਦਾ ਸ਼ਿਕਾਰ ਹੋ ਗਈ ਸੀਪ੍ਰਯੋਗਸ਼ੀਲ ਲਹਿਰ ਦੇ ਪ੍ਰਵੇਸ਼ ਨਾਲ ਸਾਹਿਤਕਾਰਾਂ ਨੇ ਸਮਕਾਲੀ ਜ਼ਿੰਦਗੀ ਦੀਆਂ ਨਵੀਨ ਤਬਦੀਲੀਆਂ ਨੂੰ ਆਧੁਨਿਕ ਤੇ ਗਲੋਬਲ ਚੇਤਨਾ ਨਾਲ ਜੋੜ ਕੇ ਸਪਲੀਮੈਂਟ ਕੀਤਾਇਸ ਧਾਰਾ ਨਾਲ ਸਾਹਿਤ ਦੀ ਪ੍ਰਗਤੀਵਾਦੀ ਮੂਲਕਮਕਾਨਕੀ ਅਤੇ ਫਾਰਮੂਲਾ-ਬੱਧ ਪੇਸ਼ਕਾਰੀ ਵਿਚ ਵੀ ਵੱਢ ਪੈਂਦਾ ਹੈਸਾਹਿਤ-ਚਿੰਤਕਾਂ ਤੇ ਆਲੋਚਕਾਂ ਨੇ ਪ੍ਰਯੋਗਸ਼ੀਲ ਲਹਿਰ ਨੂੰ ਪ੍ਰਗਤੀਵਾਦੀ ਸਾਹਿਤ-ਪਰੰਪਰਾ ਦਾ ਅਗਲਾ ਪੜਾਅ ਸਮਝਣ ਨਾਲੋਂ ਇਸ ਨੂੰ ਤਰੱਕੀ ਪਸੰਦਵਿਚਾਰਧਾਰਾ ਦੇ ਵਿਰੋਧ ਵਜੋਂ ਸਮਝਿਆ ਤੇ ਵਿਸਤਾਰਿਆ ਹੈਬੇਸ਼ੱਕ ਕੁਝ ਸਿਧਾਂਤਕ ਦੋਸ਼ਾਂ ਤੇ ਅਖੌਤੀ ਪ੍ਰਯੋਗਾਂ ਦੇ ਕਾਰਨ ਛੇਤੀ ਹੀ ਇਹ ਵਿਚਾਰਧਾਰਾ ਵੀ ਲੀਹੋਂ ਲੱਥ ਜਾਂਦੀ ਹੈ ਪਰ ਸਮਕਾਲ ਦੇ ਵਿਸ਼ਵੀਕਰਨ ਵਾਲੇ ਯੁੱਗ ਦਾ ਸਾਹਿਤ ਪੜ੍ਹ-ਸਮਝ ਕੇ ਪ੍ਰਯੋਗਸ਼ੀਲ ਕਵਿਤਾ ਦੀ ਅਸਲ ਭਾਵਨਾ ਨਾਲ ਨਿਆਂ ਹੋ ਸਕਦਾ ਹੈ

ਜਿਹੜੇ ਸਾਹਿਤਕਾਰਾਂ ਨੇ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀਆਂ ਦੇ ਉੱਚੇ ਬੋਲਾਂ, ਮੈਨੀਫੈਸਟੋ ਮੂਲਕ ਨਾਅਰਿਆਂ ਅਤੇ ਰਚਨਾ-ਪ੍ਰਕਿਰਿਆ ਦੀ ਮਕਾਨਕੀ ਲੋਹ-ਕੈਦ ਨੂੰ ਪ੍ਰਯੋਗਸ਼ੀਲ ਕਾਵਿ-ਧਾਰਾ ਦੇ ਧਰਾਤਲ ਉੱਤੇ ਖੜ੍ਹ ਕੇ ਵੰਗਾਰਿਆ, ਉਹਨਾਂ ਵਿਚ ਰਵਿੰਦਰ ਰਵੀ ਦੀ ਭੂਮਿਕਾ ਮੋਢੀ ਤੇ ਮਹੱਤਵਪੂਰਨ ਹੈਰਵਿੰਦਰ ਰਵੀ ਨੇ ਕਵਿਤਾ, ਕਾਵਿ-ਨਾਟਕ, ਕਹਾਣੀ, ਸਫ਼ਰਨਾਮਾ, ਵਾਰਤਕ, ਸਮੀਖਿਆ, ਸੰਪਾਦਨ ਆਦਿ ਸਾਹਿਤ-ਖੇਤਰਾਂ ਵਿਚ ਲਗਾਤਾਰ ਕਲਮ-ਅਜ਼ਮਾਈ ਕੀਤੀ ਹੈਵਿਚਾਰ-ਅਧੀਨ ਪੁਸਤਕ ਐਟਸੈਟਰਾ-4”(ਪੰਨੇ 272, ਮੁੱਲ 410, ਪ੍ਰਕਾਸ਼ਨ ਸਾਲ: 2012, ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ) ਵਿਚ ਰਵਿੰਦਰ ਰਵੀ ਨਾਲ ਵੱਖ ਵੱਖ ਸਾਹਿਤਕਾਰਾਂ ਵਲੋਂ ਕੀਤੀਆਂ ਮੁਲਾਕਾਤਾਂ ਦਰਜ ਹਨਨਾਲ ਹੀ ਵੱਖ ਆਲੋਚਕਾਂ, ਰੀਵੀਊਕਾਰਾਂ ਤੇ ਲੇਖਕਾਂ ਵਲੋਂ ਰਵਿੰਦਰ ਰਵੀ ਦੇ ਸਿਰਜਣਾਤਮਕ ਕੰਮਾਂ ਬਾਰੇ ਲੇਖ ਸ਼ਾਮਿਲ ਹਨਪੁਸਤਕ ਵਿਚ ਲੇਖਕ ਦੀਆਂ ਕੁਝ ਮੌਲਿਕ ਲਿਖਤਾਂ ਵੀ ਹਨ ਜਿਹਨਾਂ ਵਿਚ ਰਚਨਾਕਾਰ ਨੇ ਆਪਣੇ ਸਮਕਾਲੀ ਲੇਖਕਾਂ ਸੰਬੰਧੀ ਸ਼ਬਦ-ਚਿਤਰ ਲਿਖੇ ਹਨ

ਲੇਖਕ ਹਥਲੀ ਪੁਸਤਕ ਤੋਂ ਪਹਿਲਾਂ ਐਟਸੈਟਰਾ-1, 2, 3” ਦੇ ਸਿਰਲੇਖਾਂ ਅਧੀਨ ਆਪਣੀ ਰਚਨਾ-ਪ੍ਰਕਿਰਿਆ, ਰਚਨਾ-ਦ੍ਰਿਸ਼ਟੀ, ਰਚਨਾ-ਅਨੁਭਵ ਤੇ ਰਚਨਾ-ਵਿਧੀ ਸੰਬੰਧੀ ਭਾਵਪੂਰਤ ਤੇ ਖੋਜ-ਆਧਾਰਤ ਪੁਸਤਕਾਂ ਲਿਖ ਚੁੱਕਾ ਹੈਰਵਿੰਦਰ ਰਵੀ ਦੀ ਲਿਖਣ-ਨਿਰੰਤਰਤਾ, ਪ੍ਰਯੋਗਸ਼ੀਲ ਸੁਰ, ਰੂਪਕ ਤੇ ਵਿਸ਼ੇਗਤ ਵਿਲੱਖਣਤਾ ਨੂੰ ਪੰਜਾਬੀ ਸਾਹਿਤ-ਪਰੰਪਰਾ ਦੇ ਵਗਦੇ ਪ੍ਰਵਾਹ ਵਿਚ ਸਮਝਣ ਲਈ, “ਐਟਸੈਟਰਾਦੀਆਂ ਇਹ ਚਾਰ-ਲੜੀ ਪੁਸਤਕਾਂ ਦਾ ਅਧਿਐਨ ਕਰਨਾ ਲਾਜ਼ਮੀ ਹੈਰਵਿੰਦਰ ਰਵੀ ਨੂੰ ਪ੍ਰਯੋਗਸ਼ੀਲ ਲਹਿਰ ਵਿਚ ਜੋ ਵਿਅਕਤੀਗਤ ਵਿਲੱਖਣਤਾ ਪ੍ਰਾਪਤ ਹੂੰਦੀ ਹੈ, ਉਹ ਮਹਿਜ਼ ਪ੍ਰਯੋਗ ਲਈ ਪ੍ਰਯੋਗ ਦੇ ਵਿਰੋਧ ਵਿਚ ਹੈਇਸ ਸੰਬੰਧੀ ਗਹਿਰਾਈ ਨਾਲ ਜਾਨਣ ਲਈ ਅਟਸੈਟਰਾਪੁਸਤਕਾਂ ਕਾਫੀ ਮੱਦਦਗਾਰ ਸਾਬਿਤ ਹੋ ਸਕਦੀਆਂ ਹਨਲੇਖਕ ਦੀ ਸਾਹਿਤਕ ਸ਼ਖ਼ਸੀਅਤ ਦੇ ਅਨੇਕਾਂ ਪਾਸਾਰ ਐਟਸੈਟਰਾ-4” ਵਿੱਚੋਂ ਵੀ ਉੱਭਰਦੇ ਹਨਇਹ ਪੁਸਤਕਾਂ ਲੇਖਕ ਦੇ ਆਵਾਸੀ-ਪਰਵਾਸੀ ਅਨੁਭਵਾਂ, ਪ੍ਰੇਰਨਾ-ਸ੍ਰੋਤਾਂ, ਰਚਨਾਵੀ ਅਮਲਾਂ ਸਮੇਤ ਉਸਦੀਆਂ ਸਾਹਿਤਕ ਵੰਨਗੀਆਂ ਦੇ ਵਸਤੂਗਤ ਅਤੇ ਵਿਧਾਗਤ ਪਹਿਲੂਆਂ ਨੂੰ ਨਵੇਂ ਕੋਣਾਂ ਤੋਂ ਪੇਸ਼ ਕਰਨ ਦੇ ਸਮਰੱਥ ਹਨ

ਹੱਥਲੀ ਪੁਸਤਕ ਦੇ ਪਹਿਲੇ ਭਾਗ ਵਿਚ ਰਵਿੰਦਰ ਰਵੀ ਨਾਲ ਜਿਹਨਾਂ ਵੱਖ-ਵੱਖ ਸਾਹਿਤਕਾਰਾਂ ਵਲੋਂ ਕੀਤੀਆਂ ਮੁਲਾਕਾਤਾਂ ਦਰਜ ਹਨ, ਉਹਨਾਂ ਵਿਚ ਅਮਰਜੀਤ ਕੌਂਕੇ, ਦਰਸ਼ਨ ਦਰਵੇਸ਼, ਮਨਮੀਤ ਕੌਰ, ਗੁਰਮੀਤ ਬਰਾੜ, ਰਾਮ ਸਰੂਪ ਅਣਖੀ ਤੇ ਹਰਭਜਨ ਹਲਵਾਰਵੀ ਜ਼ਿਕਰਯੋਗ ਹਨਇਹ ਮੁਲਾਕਾਤਾਂ ਲੇਖਕ ਦੇ ਰਚਨਾਵੀ ਸੰਸਾਰ ਦੇ ਲੁਕਵੇਂ ਤੇ ਦਿਸਦੇ ਪਾਸਾਰਾਂ ਨੂੰ ਸੰਗਠਤ ਰੂਪ ਵਿਚ ਪੇਸ਼ ਕਰਨ ਦਾ ਠੋਸ ਉਪਰਾਲਾ ਹਨਮੁਲਾਕਾਤਾਂ ਦੇ ਅਨੇਕਾਂ ਪ੍ਰਸ਼ਨ ਮੁਲਾਕਾਤ-ਵਿਧਾ ਦੇ ਪਰੰਪਰਕ ਰੂਪ-ਵਿਧਾਨ ਤੋਂ ਵੀ ਮੁਕਤ ਹਨ ਅਤੇ ਸਿੱਧੇ ਰੂਪ ਵਿਚ ਲੇਖਕ ਦੇ ਰਚਨਾਮੁਖੀ ਸਰੋਕਾਰਾਂ ਨੂੰ ਮੁਖ਼ਾਤਿਬ ਹਨ

ਪੁਸਤਕ ਦਾ ਦੂਜਾ ਹਿੱਸਾ ਵੀ ਮਹੱਤਵਪੂਰਨ ਹੈਇਸ ਵਿਚ ਰਵਿੰਦਰ ਰਵੀ ਵੱਲੋਂ ਬਰਜਿੰਦਰ ਸਿੰਘ ਹਮਦਰਦ, ਉਸਤਾਦ ਦਾਮਨ, ਮਹਿੰਦਰ ਸਿੰਘ ਰੰਧਾਵਾ, ਸੁਖਪਾਲਵੀਰ ਸਿੰਘ ਹਸਰਤ, ਮਹਿਰਮ ਯਾਰ, ਸੋਹਨ ਕਾਦਰੀ, ਅਜਾਇਬ ਕਮਲ, ਜਗਤਾਰ, ਸਤੀ ਕੁਮਾਰ, ਸੁਤਿੰਦਰ ਸਿੰਘ ਨੂਰ ਅਤੇ ਸਰਬੰਸ ਵਰਗੇ ਸਮਕਾਲੀ ਲੇਖਕਾਂ ਦੇ ਸ਼ਬਦ-ਚਿਤਰ ਸ਼ਾਮਿਲ ਹਨਰਵੀ ਇਹਨਾਂ ਸ਼ਬਦ-ਚਿਤਰਾਂ ਵਿਚ ਸੰਬੰਧਤ ਲੇਖਕਾਂ ਦੀ ਸ਼ਖ਼ਸੀਅਤ, ਵਿਚਾਰਧਾਰਾ, ਸਾਹਿਤ-ਸ਼ੈਲੀ ਦੇ ਨਾਲ ਨਾਲ ਉਹਨਾਂ ਦੀਆਂ ਪੁਸਤਕਾਂ ਸੰਬੰਧੀ ਸਮੀਖਿਆ ਵੀ ਦਰਜ ਕਰਦਾ ਹੈ! ਅਗਲੇ ਭਾਗ ਵਿਚ ਕੁਝ ਵਿਦਵਾਨਾਂ ਦੇ ਉਹ ਸੰਖੇਪ ਰੀਵਿਊ, ਆਲੋਚਨਾਤਮਕ ਤੇ ਖੋਜ ਪੂਰਕ ਲੇਖ ਸ਼ਾਮਿਲ ਹਨ ਜਿਹੜੇ ਸਮੇਂ ਸਮੇਂ ਤੇ ਲੇਖਕ ਦੀਆਂ ਛਪੀਆਂ ਪੁਸਤਕਾਂ ਦੇ ਫੌਰੀ ਪ੍ਰਤੀਕਰਮ ਵਜੋਂ ਰਚੇ ਜਾਪਦੇ ਹਨਅੰਤਿਕਾਭਾਗ ਵਿਚ ਰਵਿੰਦਰ ਰਵੀ ਦੇ ਸਾਹਿਤ-ਸੰਸਾਰ ਸੰਬੰਧੀ ਯੂਨੀਵਰਸਿਟੀ ਪੱਧਰ ਤੇ ਹੋਇਆ ਡਿਗਰੀ ਮੂਲਕ ਖੋਜ-ਕਾਰਜ ਸੰਖਿਪਤ ਰੂਪ ਵਿਚ ਪੇਸ਼ ਹੋਇਆ ਹੈ

ਇਹ ਪੁਸਤਕ ਆਪਣੇ ਵਿਸ਼ੇਸ਼ ਜਲੌਅ ਕਾਰਨ ਸਾਹਿਤ-ਇਤਿਹਾਸਕਾਰੀ ਨਾਲ ਜੁੜੇ ਤੱਥਾਂ ਦੀ ਪੇਸ਼ਕਾਰੀ ਵਿਚ ਵੀ ਸਹਾਇਕ ਹੋਣ ਦੇ ਸਮਰੱਥ ਹੈਪ੍ਰਯੋਗਸ਼ੀਲ ਲਹਿਰ ਨਾਲ ਜੁੜੀਆਂ ਸਾਹਿਤਕ ਮਿੱਥਾਂ ਨੂੰ ਪੁਣ ਕੇ ਅਜਿਹੇ ਸਾਹਿਤਕ ਤੱਥ ਪੁਸਤਕ ਦੇ ਪਹਿਲੇ 188 ਸਫ਼ਿਆਂ ਵਿੱਚੋਂ ਲੱਭੇ ਜਾ ਸਕਦੇ ਹਨ ਜਿਹੜੇ ਇਸ ਲਹਿਰ ਨਾਲ ਇਨਸਾਫ਼ ਕਰਨ ਵਿਚ ਮੱਦਦਗਾਰ ਹੋ ਸਕਦੇ ਹਨ
*****
( ਸਿਰਜਣਾ-165”, ਚੰਡੀਗੜ੍ਹ, ਭਾਰਤ **** ਜੁਲਾਈ ਸਤੰਬਰ, 2012 - ਪੰਨਾਂ 79-81)

Saturday, April 21, 2012

ਡਾ: ਨਿਰਮਲ ਜੌੜਾ - ਨਾਟਕ - ਮੈਂ ਪੰਜਾਬ ਬੋਲਦਾ ਹਾਂ - ਰਿਵੀਊ

ਲੇਖਕ ਡਾ: ਨਿਰਮਲ ਜੌੜਾ
ਕਿਤਾਬ - "ਮੈਂ ਪੰਜਾਬ ਬੋਲਦਾ ਹਾਂ" ( ਨਾਟਕ )
ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ
ਮੁੱਲ
150 ਰੁਪਏ
ਵਿਸ਼ਲੇਸ਼ਣਕਾਰ: ਜਲੌਰ ਸਿੰਘ ਖੀਵਾ(ਡਾ.)

 ******
ਪੰਜਾਬੀਅਤ ਦੀ ਨਿਸ਼ਾਨਦੇਹੀ
ਬਹੁ-ਪੱਖੀ ਕਲਾਕਾਰ ਤੇ ਪ੍ਰਤਿਭਾਸ਼ਾਲੀ ਕਲਮਕਾਰ ਡਾ. ਨਿਰਮਲ ਸਿੰਘ ਜੌੜਾ ਉਰਫ਼ ਨਿਰਮਲ ਜੌੜਾ ' ਸੁਰਤ, ਮੱਤ, ਬੁੱਧ' ਦੀ ਤ੍ਰਿਵੈਣੀ ਹੈਸੁਰਤ ਦੀ ਧਾਰਾ ਵਿਚ ਚੇਤਨਾ ਤੇ ਚਿੰਤਨ ਦਾ ਪ੍ਰਵਾਹ ਹੈ' ਮੱਤ ਉੱਚੀ ਤੇ ਸੁੱਚੀ ਹੋਣ ਦੇ ਨਾਲ ਨਾਲ ਮਾਨਵਵਾਦੀ ਦ੍ਰਿਸ਼ਟੀ ਨਾਲ ਪ੍ਰਨਾਈ ਹੋਈ ਹੈ ਅਤੇ ਬੁੱਧ ਵਿਵੇਕ ਤੇ ਗਿਆਨ ਨਾਲ ਲਿਸ਼ਕਦੀ ਹੈ  ਅਜਿਹੀ ਤ੍ਰਿਵੈਣੀ ਦਾ ਸੰਗਮ ਜਦੋਂ ਕਿਸੇ ਕਲਮਕਾਰ ਲਈ ਸਾਹਿਤ ਸਿਰਜਣਾ ਦਾ ਆਧਾਰ ਤੇ ਉਸਾਰ ਬਣਦਾ ਹੈ ਤਾਂ ਨਿਸ਼ਚੇ ਹੀ ਕਿਸੇ ਸਾਰਥਿਕ ਰਚਨਾ ਦਾ ਜਨਮ ਹੁੰਦਾ ਹੈ  'ਮੈਂ ਪੰਜਾਬ ਬੋਲਦਾ ਹਾਂ' ਇਕ ਅਜਿਹੀ ਹੀ ਵਿਲੱਖਣ ਰਚਨਾ ਹੈ

ਨਿਰਮਲ ਜੌੜਾ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਨਾਟ-ਅਦਾਕਾਰੀ ਨਾਲ ਜੁੜਿਆ ਹੋਇਆ ਹੈ  ਨਾਟ-ਖੇਤਰ ਵਿਚ ਉਸਦੀ ਅਦਾਕਾਰੀ ਤੇ ਨਿਰਦੇਸ਼ਨਾਂ ਨੇ ਅੱਜ ਉਸਨੂੰ ਪਰੌੜ੍ਹ ਨਾਟਕਕਾਰ ਦੇ ਮੁਕਾਮ ਤੱਕ ਪਹੁੰਚਾ ਦਿੱਤਾ ਹੈ  ਹੱਥਲਾ ਨਾਟਕ ਉਸਦੀ ਪੰਜਵੀਂ ਨਾਟ-ਕ੍ਰਿਤ ਹੈ  ਇਸ ਤੋਂ ਪਹਿਲਾਂ 'ਵਾਪਸੀ' ਵਿਚ ਪੰਜਾਬ ਦੀ ਜਵਾਨੀ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਬੱਜਰ ਯਥਾਰਥ ਦੇ ਪੈਰਾਂ ਹੇਠ ਚਕਣਾਚੂਰ ਹੁੰਦੇ ਦਰਸਾਇਆ ਹੈ ਅਤੇ 'ਸਵਾਮੀ' ਰਾਹੀਂ ਪੰਜਾਬ ਵਿਚ ਵਧ ਰਹੇ ਡੇਰਾਵਾਦ ਦੇ ਭ੍ਰਿਸ਼ਟ ਤੇ ਦੰਭੀ ਕਿਰਦਾਰ ਤੋਂ ਨਕਾਬ ਲਾਹਿਆ ਹੈ  ਇਹਨਾਂ ਦੋਹਾਂ ਨਾਟਕਾਂ ਨੇ ਨਿਰਮਲ ਜੌੜਾ ਨੂੰ ਬਹੁ-ਚਰਚਿਤ ਪੰਜਾਬੀ ਨਾਟਕਕਕਾਰਾਂ ਦੇ ਬਰਾਬਰ ਲਿਆ ਖੜਾ ਕੀਤਾ ਹੈ  ਤ੍ਰਿਵੈਣੀ ਦੇ ਸੰਗਮ ਵਿਚੋਂ ਨਿਕਲਿਆ ਹੱਥਲਾ ਨਾਟਕ ਨਾਟ-ਸਿਰਜਣਾ ਦੇ ਖੇਤਰ ਵਿਚ ਨਵੀਂ ਚਰਚਾ ਛੇੜਦਾ ਹੈ  ਨਾਟਕਕਾਰ ਦੇ ਆਪਣੇ ਸ਼ਬਦਾਂ ਵਿਚ "ਗੀਤ-ਨਾਟਕ ਦੇ ਰੂਪ ਵਿਚ ਮੈਂ ਪੰਜਾਬ ਬੋਲਦਾ ਹਾਂ" ਪੰਜਾਬ ਦਾ ਇਤਿਹਾਸ ਨਹੀਂ, ਨਾਟਕੀ ਝਲਕਾਂ ਰਾਹੀਂ ਸਿਰਫ਼ ਪੰਜਾਬ ਦਰਸ਼ਨ ਦਾ ਰੂਪ ਹੈ"ਨਾਟਕਕਾਰ ਦੇ ਸਵੈ-ਕਥਨ ਦੀ ਸੱਚਾਈ ਨੁੰ ਅਸੀਂ ਇਸ ਨਾਟਕ ਦੀ ਟੈਕਸਟ ਵਿਚੋਂ ਲੱਭਦੇ ਹਾਂ

ਸੰਬੰਧਤ ਨਾਟਕ ਛੋਟੀਆਂ ਛੋਟੀਆਂ ਇੱਕੀ ਝਾਕੀਆਂ (ਦ੍ਰਿਸ਼ਾਂ) ਵਿਚ ਕਲਾ ਦੇ ਇਤਿਹਾਸਕ ਦ੍ਰਿਸ਼ਾਂ ਨਾਲ ਭਰਪੂਰ ਹੈ ਇਹਨਾਂ ਦ੍ਰਿਸ਼ਾਂ ਵਿਚ ਵਿਦੇਸ਼ੀ ਜਰਵਾਣਿਆਂ ਤੇ ਦੇਸੀ ਲੁਟੇਰਿਆਂ ਹੱਥੋਂ ਹੋਈ ਪੰਜਾਬ ਦੀ ਲੀਰੋ ਲੀਰ ਕਿਸਮਤ ਦੇ ਬਾਵਜੂਦ ਪੰਜਾਬੀਆਂ ਦੀ ਤੋਰ ਵਿਚ ਮੜ੍ਹਕ, ਬੋਲ ਵਿਚ ਬੜ੍ਹਕ, ਸੋਚ ਵਿਚ ਤਰਕ, ਅਣਖ ਵਿਚ ਰੜ੍ਹਕ ਤੇ ਜ਼ਿੰਦਗੀ ਤੋਂ ਇਸ ਰਚਨਾ ਦੀ ਟੈਕਸਟ ਦਾ ਅਧਿਐਨ ਕਰਦਿਆਂ ਪਹਿਲਾਂ ਪ੍ਰਸ਼ਨ ਹੀ ਇਹੋ ਉਤਪੰਨ ਹੁੰਦਾ ਹੈ ਕਿ ਕੀ ਇਹ ਰਚਨਾ ਸ਼ੁੱਧ ਨਾਟਕ ਹੈ  ਸ਼ੁੱਧ ਨਾਟਕ ਦੇ ਦੋ ਲਾਜ਼ਮੀ ਤੇ ਮਹੱਤਵਪੂਰਨ ਤੱਕ ਪਾਤਰ ਤੇ ਸੰਵਾਦ ਪਹਿਲੀ ਨਜ਼ਰੇ ਇਸ ਵਿਚ ਨਜ਼ਰ ਨਹੀਂ ਆਉਂਦੇ  ਜੋ ਪਾਤਰ ਨਜ਼ਰ ਆਉਂਦੇ ਹਨ ਉਹ ਨਾਟਕੀ ਪਾਤਰ ਨਹੀਂ ਇਤਿਹਾਸਕ ਪਾਤਰ ਹਨ  ਇਤਿਹਾਸਕ ਪਾਤਰਾਂ ਨੂੰ ਨਾਟਕ ਵਿਚ ਪ੍ਰਵੇਸ਼ ਹੋਣ ਲਈ ਨਾਟਕੀ ਕਿਰਦਾਰ ਧਾਰਨਾ ਪੈਂਦਾ ਹੈ, ਉਹਨਾਂ ਨੂੰ  ਰੰਗਮੰਚ ਉਤੇ ਸਾਕਾਰ ਹੋਣਾ ਪੈਂਦਾ ਹੈ  ਆਪਸੀ ਟਕਰਾਅ ਅਤੇ ਖਿਚਾਅ ਰਾਹੀਂ ਰੰਗਮੰਚ ਉਤੇ ਜਿਉਣਾ-ਮਰਨਾ ਪੈਂਦਾ ਹੈ  ਪਰ ਇਸ ਰਚਨਾ ਵਿਚ ਅਜਿਹਾ ਨਹੀਂ ਹੁੰਦਾ   ਮੁੱਖ ਪਾਤਰ (ਨਾਇਕ) ਪੰਜਾਬ, ਫ਼ਕੀਰ, ਦੇਸ਼ ਭਗਤ, ਰਾਜੇ, ਨੇਤਾ, ਸਿਪਾਹੀ ਤੇ ਲੋਕ ਵਾਰੀ ਵਾਰੀ ਰੰਗ ਮੰਚ ਉਤੇ ਪ੍ਰਵੇਸ਼ ਕਰਦੇ ਹਨ ਅਤੇ ਆਪਣੀ ਆਪਣੀ ਬਿਆਨਬਾਜ਼ੀ ਕਰ ਕੇ ਵਿਦਾਅ ਹੋ ਜਾਂਦੇ ਹਨ  ਨਾਟਕ ਦੇ ਤੀਸਰੇ ਦ੍ਰਿਸ਼ ਵਿਚ ਸਿਕੰਦਰ ਤੇ ਪੋਰਸ ਜਦੋਂ ਸਨਮੁੱਖ ਹੁੰਦੇ ਹਨ ਤਾਂ ਟਕਰਾਅ ਦੇ ਆਸਾਰ ਬਣਦੇ ਹਨ ਪਰ ਨਾਟਕਕਾਰ ਉਹਨਾਂ ਨੂੰ ਉਲਝਣ ਹੀ ਨਹੀਂ ਦਿੰਦਾ ਸਗੋਂ ਤਰਕਵਾਦੀ ਢੰਗ ਨਾਲ ਸਿਕੰਦਰ ਦੇ ਹੰਕਾਰ ਉਤੇ ਪੋਰਸ ਦੇ ਸਵੈਮਾਨ ਦੀ ਜਿੱਤ ਕਰਵਾ ਦਿੰਦਾ ਹੈ  ਇਸੇ ਤਰ੍ਹਾਂ ਨਾਟਕ ਦੇ ਚੌਧਵੇਂ ਤੇ ਪੰਦਰ੍ਹਵੇਂ ਦ੍ਰਿਸ਼ਾਂ ਵਿਚ ਪੰਜਾਬ ਦੀ ਉਨੀ ਸੌ ਸੰਤਾਲੀ ਵੇਲੇ ਹੋਈ ਵੰਡ ਸਮੇਂ ਹਿੰਦੂ, ਸਿੱਖ ਤੇ ਮੁਸਲਮਾਨਾਂ ਵਿਚ ਫਿਰਕੂ ਜੀਵਨ ਅਧੀਨ ਟਕਰਾਅ ਉਭਰਦਾ ਹੈ ਪਰ ਨਾਟਕ ਇਸ ਜਨੂਨ ਤੇ ਟਕਰਾ ਦੇ ਫਲਸਰੂਪ ਪੈਦਾ ਹੋਈ ਕਤਲੇਆਮ ਨੂੰ ਵੱਖ-ਵੱਖ ਖ਼ਬਰਾਂ ਰਾਹੀਂ ਦਰਸਾਅ ਦਿੰਦਾ ਹੈ

ਪਰ ਜਦੋਂ ਅਸੀਂ ਦੀਰਘ-ਦ੍ਰਿਸ਼ਟੀ ਨਾਲ ਸੰਬੰਧਤ ਨਾਟਕ ਦੀ ਟੈਕਸਟ ਅਤੇ ਨਾਟਕਕਾਰ ਦੇ ਉਦੇਸ਼ ਨੂੰ ਵਾਚਦੇ ਹਾਂ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਿਚ ਨਾਟਕਕਾਰ ਦੀ ਮਾਨਵਵਾਦੀ ਦ੍ਰਿਸ਼ਟੀ ਉਸਨੂੰ ਅਜਿਹੇ ਦ੍ਰਿਸ਼ ਸਿੱਧੇ ਪੇਸ਼ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦੀ, ਜਿਹਨਾਂ ਨਾਲ ਪੰਜਾਬੀਅਤ ਨੂੰ ਆਂਚ ਆਉਂਦੀ ਹੋਵੇ  ਪੰਜਾਬੀਅਤ ਸੂਰਬੀਰਤਾ, ਸਹਿਣਸ਼ੀਲਤਾ, ਸਾਂਝੀਵਾਲਤਾ ਅਤੇ ਚੜ੍ਹਦੀ ਕਲਾ ਦਾ ਨਾਮ ਹੈ  ਇਥੇ ਇਹ ਵੀ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਸੂਰਬੀਰਤਾ ਸਿਰਫ਼ ਜੰਗ ਦੀ ਵਸਤੂ ਨਹੀਂ ਅਮਨ ਦਾ ਪੈਗਾਮ ਹੈ  ਜੰਗੀ ਤੇ ਮਾਰੂ ਪ੍ਰਸਥਿਤੀਆਂ ਵਿਚ ਜੀਓ ਤੇ ਜਿਉਣ ਦਿਉ ਉੱਤੇ ਪਹਿਰਾ ਦੇਣਾ ਹੀ ਸਭ ਤੋਂ ਵੱਡੀ ਸੂਰਬੀਰਤਾ ਹੈ  ਨਿਸ਼ਚੇ ਹੀ ਇਹ ਸੂਰਬੀਰਤਾ ਪੰਜਾਬੀਆਂ ਦੇ ਹਿੱਸੇ ਆਈ ਹੈ  ਪੰਜਾਬੀ ਕਿਸੇ ਦੇ ਕਤਲੇਆਮ ਲਈ ਹਥਿਆਰ ਨਹੀਂ ਚੁੱਕਦੇ ਸਗੋਂ ਸਵੈ ਸੁਰੱਖਿਆ ਲਈ ਸਸ਼ਤਰਦਾਰੀ ਬਣਦੇ ਹਨ ਦੂਸਰੀ ਗੱਲ, ਇਸ ਨਾਟਕ ਦਾ ਘੇਰਾ (ਕੈਨਵਸ) ਆਰੀਅਨ ਕੌਮ ਦੇ ਆਗਮਨ ਤੋਂ ਲੈ ਕੇ ਅਜੋਕੇ ਸਮੇਂ ਤੱਕ; ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਫੈਲਿਆ ਹੋਇਆ ਹੈ  ਇਤਨੇ ਲੰਮੇ ਇਤਿਹਾਸ ਨੂੰ ਸਾਰੇ ਸੰਬੰਧਤ ਪਾਤਰਾਂ ਰਾਹੀਂ ਪੇਸ਼ ਹੀ ਨਹੀਂ ਕੀਤਾ ਜਾ ਸਕਦਾ  ਨਾਟਕਕਾਰ ਇਸ ਪੱਖੋਂ ਸੁਚੇਤ ਹੋਣ ਕਰਕੇ ਹੀ ਤਾਂ ਕਹਿੰਦਾ ਹੈ ਕਿ ਇਹ ਨਾਟਕ ਪੰਜਾਬ ਦਾ ਇਤਿਹਾਸ ਨਹੀਂ ਇਤਿਹਾਸ ਦੀਆਂ ਕੁਝ ਝਲਕਾਂ ਹਨ  ਨਾਟਕਕਾਰ ਨੇ ਸਾਰੇ ਪਾਤਰਾਂ ਨੂੰ ਪੇਸ਼ ਕਰਨ ਦੀ ਬਜਾਏ ਨਾਇਕ (ਪੰਜਾਬ) ਦੀ ਜ਼ੁਬਾਨੀ ਪੰਜਾਬ ਦੀ ਕਹਾਣੀ ਦਰਸਾ ਦਿੱਤੀ ਹੈ  'ਪੰਜਾਬ' ਦੇ ਚਿਹਰੇ ਉਤੇ ਕਿਤੇ ਗੌਰਵ ਵਿਚ ਖ਼ੁਸ਼ੀਆਂ ਦੇ ਖੇੜੇ ਤੇ ਕਿਤੇ ਜਰਵਾਣਿਆਂ ਤੇ ਲੁਟੇਰਿਆਂ ਦੇ ਹੱਥੋਂ ਹੋਈ ਤਬਾਹੀ ਦੇ ਫਲਸਰੂਪ ਉਭਰੇ ਹੋਏ ਚਿੰਤਾ ਤੇ ਸੋਗ ਦੇ ਚਿੰਨ੍ਹ ਪੰਜਾਬ-ਇਤਿਹਾਸ ਦੇ ਉਤਰਾਵਾਂ - ਚੜ੍ਹਾਵਾਂ ਦੀ ਹੀ ਦਾਸਤਾਨ ਪੇਸ਼ ਕਰਦੇ ਹਨ  ਨਾਟਕਕਾਰ ਨੇ ਬੜੀ ਨਿਪੁੰਨਤਾ ਨਾਲ ਨਾਟਕ ਨੂੰ ਪਾਤਰਾਂ ਦੀ ਘੜਮੱਸ ਤੋਂ ਵੀ ਬਚਾ ਲਿਆ ਹੈ ਅਤੇ ਵਿਪਰੀਤ ਪਾਤਰਾਂ ਦੇ ਆਪਸੀ ਟਕਰਾਅ ਨੂੰ ਵੀ ਟਾਲ਼ ਦਿੱਤਾ ਹੈ

ਨਾਟਕ ਦੀ ਅਗਲੀ ਪਛਾਣ ਉਸ ਵਿਚ ਵਰਤੀ ਗਈ ਸੰਵਾਦਿਕ ਸ਼ੈਲੀ ਹੁੰਦੀ ਹੈਸੰਵਾਦ ਪਾਤਰਾਂ ਦੀ ਆਪਸੀ ਵਾਰਤਾਲਾਪ ਜਾਂ ਗੱਲਬਾਤ ਨਹੀਂ ਹੁੰਦੇ ਸਗੋਂ ਅਜਿਹਾ ਟਕਰਾ ਉਭਾਰਦੇ ਹਨ ਜਿਸ ਵਿਚੋਂ ਪਾਤਰਾਂ ਦੇ ਕਿਰਦਾਰ ਰੂਪਮਾਨ ਹੋਣ ਦੇ ਨਾਲ ਨਾਟਕ ਦੀ ਸਮੱਸਿਆ ਜਾਂ ਵਿਸ਼ਾ ਵੀ ਉੱਘੜਦਾ ਚਲਾ ਜਾਂਦਾ ਹੈ  ਇਹ ਪਾਤਰਾਂ ਦੇ ਸੰਵਾਦ ਹੀ ਹੁੰਦੇ ਹਨ ਜਿਹੜੇ ਰੰਗ ਮੰਚ ਉੱਤੇ ਹੁਂਦੇ ਕਾਰਜ ਨੂੰ ਮਘਾਉਂਦੇ ਹਨ ਅਤੇ ਦਰਸ਼ਕਾਂ ਦੀ ਚੇਤਨਾ ਨੂੰ ਝੰਜੋੜਨ ਦੇ ਨਾਲ ਨਾਲ ਉਹਨਾਂ ਨੁੰ ਰੰਗਮੰਚ (ਨਾਟਕ) ਨਾਲ ਵੀ ਜੋੜੀ ਰੱਖਦੇ ਹਨ  ਪਰ ਹੱਥਲਾ ਨਾਟਕ ਸੰਵਾਦਿਕ ਸ਼ੈਲੀ ਵਿਚ ਨਹੀਂ, ਬਿਆਨੀਆਂ ਸ਼ੈਲੀ ਵਿਚ ਹੈ  ਬਿਆਨੀਆਂ ਸ਼ੈਲੀ ਪਾਤਰਾਂ ਦੇ ਮੂਹੋਂ ਨਿੱਕਲੇ ਬਿਆਨਾਂ, ਵੇਰਵਿਆਂ, ਸੂਚਨਾਵਾਂ ਤੇ ਆਧਾਰਤ ਹੁੰਦੀ ਹੈ  ਨਿਸ਼ਚੇ ਹੀ ਅਜਿਹੀ ਸ਼ੈਲੀ ਨਾਟਕੀ ਨਹੀਂ ਕਹੀ ਜਾ ਸਕਦੀ  ਨਾਟਕੀ ਸ਼ੈਲੀ ਤਾਂ ਸੰਵਾਦਿਕ ਸ਼ੈਲੀ ਹੁੰਦੀ ਹੈ ਜੋ ਸੰਵਾਦਾਂ ਵਿਚੋਂ ਨਿਕਲੀ ਤਲਖ਼ੀ ਦੇ ਫਲਸਰੂਪ ਪਾਤਰਾਂ ਨੂੰ ਹੱਥੋਪਾਈ ਵੀ ਕਰਵਾ ਦਿੰਦੀ ਹੈ  ਪਰ ਇਸ ਨਾਟਕ ਵਿਚ ਅਜਿਹਾ ਕੁੱਝ ਨਹੀਂ ਹੁੰਦਾ  ਪਾਤਰਾਂ ਦੀ ਪੇਸ਼ਕਾਰੀ ਵਾਂਗ ਇਥੇ ਵੀ ਨਾਟਕਕਾਰ ਨੇ ਬਿਆਨੀਆ ਸ਼ੈਲੀ ਨੁੰ ਇਸ ਲਈ ਚੁਣਿਆ ਹੈ ਕਿ ਉਸਨੇ ਜੋ ਝਾਕੀਆਂ ਪੇਸ਼ ਕਰਨੀਆਂ ਸਨ ਉਹਨਾਂ ਵਿਚ ਕਿਸੇ ਤਰ੍ਹਾਂ ਦੇ ਟਕਰਾਉ ਜਾਂ ਤਨਾਉ ਦੀ ਬਜਾਏ ਸੁਲਝਾਉ ਨੂੰ ਪੇਸ਼ ਕਰਨਾ ਸੀ  ਪਰ ਨਾਟਕਕਾਰ ਇਸ ਪੱਖੋਂ ਸੁਚੇਤ ਹੈ ਕਿ ਬਿਆਨੀਆਂ ਸ਼ੈਲੀ ਨੂੰ ਨਾਟਕੀ ਸ਼ੈਲੀ ਬਣਨ ਲਈ ਜ਼ੋਰਦਾਰ ਤੇ ਪ੍ਰਭਾਵਸ਼ਾਲੀ ਬਣਨਾ ਪਵੇਗਾ  ਇਸ ਲਈ ਉਹ ਬਾਆਨੀਆਂ ਸ਼ੈਲੀ ਨੂੰ ਕਾਵਿਕ ਰੂਪ ਪ੍ਰਦਾਨ ਕਰਦਾ ਹੈ  ਕਾਵਿਕ ਸ਼ੈਲੀ ਨੂੰ ਵਧੇਰੇ ਸਾਹਿਤਕ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਉਹ ਗੁਰਬਾਣੀ ਤੇ ਲੋਕ-ਪ੍ਰਸੰਗਾਂ ਦੀਆਂ ਟੁਕਾਂ ਦੇ ਹਵਾਲੇ ਦੇਣ ਦੇ ਨਾਲ ਨਾਲ ਇਸ ਵਿਚ ਗੀਤਾਂ ਤੇ ਬੋਲੀਆਂ ਦੇ ਰੰਗ ਵੀ ਭਰਦਾ ਹੈ  ਸ਼ਾਇਦ ਇਸੇ ਕਰਕੇ ਨਾਟਕਕਾਰ ਨੇ ਸੰਬੰਧਤ ਰਚਨਾ ਨੂੰ ਗੀਤ-ਨਾਟਕ ਕਿਹਾ ਹੈ  ਸਭ ਤੋਂ ਪ੍ਰਭਾਵਸ਼ਾਲੀ ਗੱਲ, ਨਾਟਕਕਾਰ ਬਿਆਨੀਆਂ ਸ਼ੈਲੀ ਵਿਚ ਪੰਜਾਬ ਦੇ ਦੁਖਾਂਤ ਤੇ ਤਬਾਹੀ ਦਾ ਦਰਦ ਵੀ ਭਰਦਾ ਹੈ  ਇਉਂ ਬਿਆਨੀਆਂ ਸ਼ੈਲੀ ਵਿਚ ਭਰੇ ਹੋਏ ਵੱਖ-ਵੱਖ ਰੰਗ ਦਰਸ਼ਕਾਂ ਨੂੰ ਕੀਲਦੇ ਵੀ ਹਨ ਅਤੇ ਉਹਨਾਂ ਨੂੰ ਜਾਗਰਿਤ ਵੀ ਕਰਦੇ ਹਨ

ਉਪਰੋਕਤ ਚਰਚਾ ਵਿਚੋਂ ਇਹ ਸਪੱਸ਼ਟ ਹੁੰਦਾ ਹੈ ਕਿ ਨਾਟਕਕਾਰ ਨੇ ਨਾਟਕੀ-ਵਿਧਾ ਦੀਆਂ ਸਨਾਤਨੀ ਧਾਰਨਾਵਾਂ ਨੂੰ ਤੋੜ ਕੇ, ਨਾਟ-ਸਿਰਜਣਾ ਦੇ ਨਵੇਂ ਆਧਾਰ ਪੇਸ਼ ਕੀਤੇ ਹਨ  ਦੂਸਰੇ ਸ਼ਬਦਾਂ ਵਿਚ ਇਹ ਨਾਟਕ ਨਾਟ- ਖੇਤਰ ਵਿਚ ਇਕ ਨਵਾਂ ਤੇ ਸਫ਼ਲ ਪ੍ਰਯੋਗ ਹੈ

ਨਾਟਲ ਬਾਰੇ ਆਖਰੀ ਤੇ ਅਹਿਮ ਧਾਰਨਾ ਨਾਟਕ ਦਾ ਰੰਗਮੰਚ ਨਾਲ ਅਟੁੱਟ ਸੰਬੰਧ ਹੈ  ਕਿਸੇ ਨਾਟਕ ਨੇ ਸਾਕਾਰ ਤੇ ਪ੍ਰਵਾਨ ਹੀ ਰੰਗਮੰਚ ਉਤੇ ਹੋਣਾ ਹੁੰਦਾ ਹੈ  ਇਸ ਅਵਸਥਾ ਵਿਚ ਜੇ ਨਾਟਕਕਾਰ ਖ਼ੁਦ ਨਿਰਦੇਸ਼ਕ ਨਹੀਂ ਤਾਂ ਉਹ ਨਾਟਕ ਵਿਚੋਂ ਸਹਿਜੇ ਹੀ ਖਾਰਜ ਹੋ ਜਾਂਦਾ ਹੈ ਅਤੇ ਨਾਟਕ ਨਿਰਦੇਸ਼ਕ, ਅਦਾਕਾਰਾਂ ਤੇ ਦਰਸ਼ਕਾਂ ਦੀ ਤ੍ਰਿਵੈਣੀ ਵਿਚ ਬੱਝ ਜਾਂਦਾ ਹੈ ਨਾਟਕ ਦੀ ਸਫ਼ਲਤਾ ਲਈ ਨਿਰਦੇਸ਼ਕ, ਅਦਾਕਾਰਾਂ ਤੇ ਦਰਸ਼ਕਾਂ ਦੀ ਅਪਸੀ ਸਾਂਝ ਤੇ ਸੰਤੁਲਨ ਅਤਿ ਜ਼ਰੂਰੀ ਹੈ  ਇਹਨਾਂ ਤਿੰਨਾਂ ਨੁੰ ਆਪਸ ਵਿਚ ਜੋੜਨ ਲਈ ਨਾਟਕ ਇਕ ਮਾਧਿਅਮ ਅਤੇ ਰੰਗਮੰਚ ਸਤਾਨ ਹੁੰਦਾ ਹੈ  ਇਉਂ ਮਾਧਿਅਮ ਤੇ ਸਥਨ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ  ਦੋਹਾਂ ਦਾ ਸਮਰੂਪ ਤੇ ਹਾਣੀ ਬਣਨਾ ਜ਼ਰੂਰੀ ਹੈ  ਨਿਰਦੇਸ਼ਕ ਦੀ ਸੁਚੱਜੀ ਨਿਰਦੇਸ਼ਨਾ ਤੇ ਅਦਾਕਾਰਾਂ ਦੀ ਅਦਾਕਾਰੀ ਨੇ ਇਸ ਸਮਰੂਪਤਾ ਤੇ ਹਾਣ ਨੂੰ ਪ੍ਰਵਾਨ ਚੜਾਉਣਾ ਹੁੰਦਾ ਹੈ  ਮੈਂ ਪੰਜਾਬ ਬੋਲਦਾ ਹਾਂਇਕ ਮਹਾਂ ਨਾਟ ਹੈ  ਇਸ ਮਹਾਂ ਨਾਟ ਦਾ ਨਾਇਕ ਪੰਜਾਬ ਹੈ  ਪੰਜਾਬ ਕੋਈ ਨਿਸ਼ਚਿਤ ਭੂਗੋਲਿਕ ਖਿੱਤਾ ਨਹੀਂ, ਭੂਗੋਲਿਕ  ਹੱਦਬੰਦੀਆਂ ਤੋਂ ਪਾਰ ਵਿਸ਼ਵ ਪੱਧਰ ਤੱਕ ਫੈਲਿਆ ਹੋਇਆ ਹੈ  ਪੰਜਾਬ ਦੇ ਚਰਿਤਰ ਦੀ ਪਛਾਣ ਪੰਜਾਬੀਅਤ ਹੈਪੰਜਾਬੀਅਤ ਸ਼ੁੱਧ ਸਰੂਪ ਹੈ ਜੋ ਰੰਗ-ਰੂਪ, ਜਾਤ-ਪਾਤ, ਊਚ-ਨੀਚ ਦੇ ਵਿਤਕਰਿਆਂ ਤੋਂ ਨਿਰਲੇਪ ਸਾਂਝੀਵਾਲਤਾ, ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦਾ ਮੁਜਸਮਾ ਹੈ  ਇਉਂ ਪੰਜਾਬ ਤੇ ਉਸਦਾ ਚਰਿਤਰ ਪੰਜਾਬੀਅਤ ਵਿਸ਼ਵਵਿਆਪੀ ਹੈ, ਆਪਣੇ ਆਪ ਵਿਚ ਵਿਸ਼ਵ-ਇਤਿਹਾਸ ਹੈ  ਇਸ ਵਿਸ਼ਵ-ਇਤਿਹਾਸ ਦੀ ਪੇਸ਼ਕਾਰੀ ਲਈ ਇਸਦੇ ਪੱਧਰ ਤੇ ਹਾਣ ਦਾ ਰੰਗ-ਮੰਚ ਚਾਹੀਦਾ ਹੈ  ਸਪੱਸ਼ਟ ਹੈ ਕਿ ਅਜਿਹਾ ਰੰਗ-ਮੰਚ ਕੋਈ ਐਪਿਕ-ਥੀਏਟਰ ਹੀ ਹੋ ਸਕਦਾ ਹੈ  ਇਹ ਐਪਿਕ ਥੀਏਟਰ ਹੀ ਹੈ ਜੋ ਪੰਜਾਬ ਦੇ ਇਤਿਹਾਸ ਦੀਆਂ ਝਲਕਾਂ ਨੂੰ ਆਪਣੀ ਛਾਤੀ ਉਤੇ ਧੜਕਾਅ ਤੇ ਦਰਸਾਅ ਸਕਦਾ ਹੈ  ਪਰ ਐਪਿਕ-ਥੀਏਟਰ ਦੀ ਅਣਹੋਂਦ ਦੇ ਫਲਸਰੂਪ, ਇਕ ਵਿਸ਼ਾਲ ਰੰਗ ਮੰਚ ਉਤੇ ਬਿਜਲਈ ਸਾਧਨਾ ਤੇ ਆਧੁਨਿਕ ਰੰਗ-ਮੰਚੀ ਤਕਨੀਕਾਂ ਨਾਲ ਵੀ ਇਸ ਮਹਾਂ-ਨਾਟ ਨੂੰ ਸਾਕਾਰ ਕੀਤਾ ਜਾ ਸਕਦਾ ਹੈ

ਮੈਂ ਪੰਜਾਬ ਬੋਲਦਾ ਹਾਂਮ੍ਹਹਾ-ਨਾਟ ਦੀ ਸਿਰਜਣਾ ਦੇ ਉਦੇਸ਼ ਨੂੰ ਵਿਚਾਰਨਾ ਵੀ ਅਤਿ ਜ਼ਰੂਰੀ ਹੈਨਾਟਕਕਾਰ ਦੇ ਸਵੈ-ਕਥਨ ਅਨੁਸਾਰ ਵਿਦੇਸ਼ੀ ਵਸਦੀ ਪੰਜਾਬੀਆਂ ਦੀ ਨਵੀ ਪੀੜੀ (ਜੋ ਪੰਜਾਬ ਦੇ ਗੌਰਵਮਈ ਵਿਰਸੇ ਤੇ ਇਤਿਹਾਸ ਤੋਂ ਨਾਵਾਕਿਫ਼ ਹੈ) ਨੂੰ ਪੰਜਾਬ ਦੇ ਗੌਰਵਮਈ ਵਿਰਸੇ ਅਤੇੋ ਇਤਿਹਾਸ ਤੋਂ ਜਾਣੂੰ ਕਰਵਾਉਣਾ ਹੈ  ਨਾਟਕਕਾਰ ਦੀ ਉਦੇਸ਼-ਪ੍ਰਾਪਤੀ ਇਸ ਵਿਚ ਹੈ ਕਿ ਉਸਨੇ ਇਸ ਨਾਕਕ ਦੀ ਸਿਰਜਣਾ ਸਮੇਂ ਆਪਣੀ ਵਿਸ਼ਵ-ਦ੍ਰਿਸ਼ਟੀ ਨੂੰ ਬਰਕਰਾਰ ਰੱਖਦਿਆਂ, ਇਸ ਨਾਕਟ ਵਿਚ ਉਹੀ ਕੁੱਝ ਪੇਸ਼ ਕੀਤਾ ਹੈ ਜੋ ਪੰਜਾਬੀਅਤ ਦੇ ਸਹੀ ਸਰੂਪ ਤੇ ਸੰਕਲਪ ਨੂੰ ਉਭਾਰ ਸਕੇ  ਇਹ ਪੰਜਾਬੀਅਤ ਹੀ ਪੰਜਾਬ ਦਾ ਗੌਰਵਮਈ ਵਿਰਸਾ ਤੇ ਇਤਿਹਾਸ ਹੈ

ਸੁਰਤ, ਮੱਤ, ਬੁੱਧਦੇ ਸੰਗਮ ਵਿਚ ਬੱਝਿਆ ਨਾਟਕਕਾਰ ਕਿਤੇ ਵੀ ਉਪਭਾਵਕ ਜਾਂ ਉਲਾਰ ਨਹੀਂ ਹੁੰਦਾ ਸਗੋਂ ਬੜੇ ਸਹਿਜ ਤੇ ੳਰਕ ਨਾਲ ਪੰਜਾਬ ਦੇ ਵਿਰਸੇ ਤੇ ਇਤਿਹਾਸ ਨੂੰ ਫਰੋਲਦਾ ਹੋਇਆ ਉਹ ਸਭ ਕੁਝ ਅੱਖੋਂ ਪਰੋਖੇ ਕਰ ਦਿੰਦਾ ਹੈ ਜਿਸ ਦੇ ਪੇਸ਼ ਕਰਨ ਨਾਲ ਪੰਜਾਬੀਅਤ ਨੂੰ ਆਂਚ ਆਉਂਦੀ ਹੋਵੇ  ਉਹ ਉਸ ਸਭ ਕੁਝ ਨੂੰ ਨਕਾਰ ਦਿੰਦਾ ਹੈ ਹੋ ਕੁਝ ਵੀ ਅਮਾਨਵੀ ਹੈ ਅਤੇ ਉਸ ਸਭ ਕੁਝ ਨੂੰ ਉਭਾਰ ਦਿੰਦਾ ਹੈ ਹੋ ਮਾਨਵੀ ਹੈਇਹੀ ਕਾਰਨ ਹੈ ਕਿ ਨਾਟਕਕਾਰ ਨੇ ਉਨ੍ਹੀ ਸੌ ਸੰਤਾਲੀ ਦੀ ਵੰਡ ਸਮੇਂ ਹੋਈ ਫਿਰਕੂ ਕਤਲੇਆਮ ਅਤੇ ਨੱਬਵਿਆਂ ਵਿਚ ਫੈਲੇ ਅਤਿਵਾਦ ਦੇ ਘਿਨਾਉਣੇ ਤੇ ਡਰਾਉਣੇ ਦ੍ਰਿਸ਼ਾਂ ਦੀ ਪੇਸ਼ਕਾਰੀ ਤੋਂ ਪ੍ਰਹੇਜ ਕੀਤਾ ਹੈ  ਪਰ ਇੱਕੀਵੇਂ ਦ੍ਰਿਸ਼ ਵਿਚ ਅੱਤਵਾਦ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਭਰੂਣ ਹੱਤਿਆ, ਨਸ਼ਾਖੋਰੀ, ਪ੍ਰਦੂਸ਼ਣ, ਮਿਲਾਵਟ ਖੋਰੀ ਆਦਿ ਅਮਾਨਵੀ ਅਲਾਮਤਾਂ ਨੂੰ ਕਾਲੇ ਤੇ ਡਰਾਉਣੇ ਕਿਰਦਾਰਾਂ ਰਾਹੀਂ ਸਾਕਾਰ ਕਰ ਕੇ, ਉਹਨਾਂ ਉਤੇ ਵੱਖ-ਵੱਖ ਦਿਸ਼ਾਵਾਂ ਤੋਂ ਆਉਂਦੇ ਹਿੰਦੂ, ਸਿੱਖ ਅਤੇ ਮੁਸਲਮਾਨ ਪੰਜਾਬੀ ਸਪੂਤਾਂ ਦੀ ਸਾਂਝੇ ਰੂਪ ਵਿਚ ਜਿੱਤ ਦਰਸਾ ਕੇ ਆਪਣੇ ਮਾਨਵਵਾਦੀ ਉਦੇਸ਼ ਦੀ ਪੂਰਤੀ ਕੀਤੀ ਹੈ  ਨਾਟਕਕਾਰ ਅਥਵਾਪੰਜਾਬਨੂੰ ਇਸ ਹੱਲ ਦਾ ਦੁੱਖ ਤਾਂ ਹੈ ਕਿ ਜਰਵਾਣਿਆਂ ਤੇ ਲੁਟੇਰਿਆਂ ਦੀ ਖ਼ੁਦਗਰਜ਼ੀ ਤੇ ਲੁੱਟ ਨੇ ਸੱਤਾਂ ਦਰਿਆਵਾਂ ਦੇ ਸਪਤਸਿੱਧੂ ਨੂੰ ਛਾਂਗ ਕੇ ਪਹਿਲਾਂ ਪੰਜ ਦਰਿਆਵਾਂ ਦਾ ਪੰਜਾਬ ਬਣਾ ਦਿੱਤਾ ਤੇ ਫਿਰ ਟੋਟੇ ਕਰ ਕੇ ਢਾਬ (ਢਾਈਆਬ) ਬਣਾ ਦਿੱਤਾ ਹੈ  ਪਰ ਪੰਜਾਬੀ ਇਸ ਭੂਗੋਲਿਕ ਖਿੱਤੇ ਤੋਂ ਉਪਰ ਉਠ ਕੇ ਵਿਸ਼ਵ ਪੱਧਰ ਉਤੇ ਫੈਲ ਗਏ ਹਨ ਅਤੇ ਉਹਨਾਂ ਨੇ ਪੰਜਾਬੀਅਤ ਦੇ ਝੰਡੇ ਬੁਲੰਦ ਰੱਖੇ ਹਨ  ਪੰਜਾਬੀ ਦੇ ਅਲਬੇਲੇ ਸ਼ਾਇਰ ਪ੍ਰੋ. ਮੋਹਨ ਸਿੰਘ ਨੇ ਜੋ ਗੱਲ ਸਿਖੀ ਦੇ ਬੂਟੇ ਬਾਰੇ ਕਹੀ ਸੀ ਕਿ, “ਇਹ ਜਿਤਨਾ ਵੀ ਛਾਂਗ ਦੇਈਏ ਉਤਨਾ ਹੀ ਫਲਦਾ ਹੈ”, ਉਹ ਸਿਖੀ ਦਾ ਬੂਟਾ ਕੋਈ ਨਿਸਚਿਤ ਜਾਂ ਸੀਮਿਤ ਧਾਰਮਿਕ ਚਿੰਨ੍ਹ ਨਹੀਂ ਸਗੋਂ ਪੰਜਾਬੀਅਤ ਦਾ ਵਿਸ਼ਾਲ ਬੋਹੜ ਹੈ ਜਿਸਦੇ ਟਾਹਣੇ ਵਿਸ਼ਵ ਤੱਕ ਫੈਲਣ ਦੇ ਬਾਵਜੂਦ ਉਸ ਦੀਆਂ ਜੜ੍ਹਾਂ ਪੰਜਾਬ ਦੀ ਮਿੱਟੀ ਵਿਚ ਲੱਗੀਆਂ ਹੋਈਆਂ ਹਨਨਿਰਮਲ ਜੌੜਾ ਦਾ ਇਹ ਨਾਟਕ ਇਹਨਾਂ ਜੜ੍ਹਾਂ ਦੀ ਨਿਸ਼ਾਨਦੇਹੀ ਕਰਦਾ ਹੋਇਆ ਵਿਸ਼ਵ ਪੱਧਰ ਤੱਕ ਫੈਲੀ ਹੋਈ ਪੰਜਾਬੀਅਤ ਨੂੰ ਵੀ ਸਾਕਾਰ ਕਰਦਾ ਹੈ ਅਤੇ ਵਿਸ਼ਵ ਪੱਧਰ ਉਤੇ ਫੈਲੇ ਹੋਏ ਪੰਜਾਬੀਆਂ ਦੀ ਖ਼ੈਰੀਅਤ ਤੇ ਚੜ੍ਹਦੀ ਕਲਾ ਲਈ ਦੁਆਵਾਂ ਕਰਦਾ ਹੈ  ਨਿਰਮਲ ਜੌੜਾ ਦੀ ਇਸ ਘਾਲਣਾ ਨੂੰ ਲੱਖ-ਲੱਖ ਦੁਆਵਾਂ ਤੇ ਉਸਦੀ ਦੀ ਕਲਮ ਲਈ ਸ਼ੁੱਭ ਕਾਮਨਾਵਾਂ....ਆਮੀਨ !

Monday, January 30, 2012

ਗੁਰਦਰਸ਼ਨ ਬਾਦਲ - ਮਰਸੀਏ ਅਤੇ ਉਦਾਸ ਸੁਰ ਦੀਆਂ ਗ਼ਜ਼ਲਾਂ - ਮਰਸੀਆ-ਏ-ਬਾਦਲ


ਮਰਸੀਆ-ਏ-ਬਾਦਲ ( ਮਰਸੀਏ ਅਤੇ ਉਦਾਸ ਸੁਰ ਦੀਆਂ ਗ਼ਜ਼ਲਾਂ )
ਲੇਖਕ
ਗੁਰਦਰਸ਼ਨ ਬਾਦਲ, ਸਰੀ ਕੈਨੇਡਾ


ਪ੍ਰਕਾਸ਼ਕ ਪੰਜਾਬੀ ਆਰਸੀ ਕੈਨੇਡਾ ਇੰਡੀਆ


ਪ੍ਰਕਾਸ਼ਨ ਵਰ੍ਹਾ - 2010


======


ਸਮਰਪਣ:
ਆਪਣੇ ਸਵਰਗੀ ਦਾਦਾ ਜੀ ਸ: ਸਾਵਣ ਸਿੰਘ ਬਮਰ੍ਹਾ ਜੀ ਨੂੰ, ਜਿਨ੍ਹਾਂ ਦੇ ਹਥੌੜੇ ਦੀ ਜ਼ੋਰਦਾਰ ਸੱਟ ਮਚਾਕ ਜਾਂ ਅਹਿਰਨ ਉੱਤੇ ਇਕ ਅਲੌਕਿਕ ਤਾਲ ਸਿਰਜਦੀ ਰਹਿੰਦੀ ਸੀ ਤੇ ਇਹੀ ਤਾਲ ਮੇਰੇ ਪਿਤਾ ਜੀ ਸਵਰਗੀ ਸ: ਸਰਦਾਰਾ ਸਿੰਘ ਬਮਰ੍ਹਾ ਜੀ ਦੀ ਸੁਰੀਲੀ ਆਵਾਜ਼ ਰਾਹੀਂ ਹੁੰਦੀ ਹੋਈ ਮੇਰੀ ਗ਼ਜ਼ਲ ਦੇ ਸ਼ਬਦਾਂ ਤੀਕ ਪਹੁੰਚੀ

ਗੁਰਦਰਸ਼ਨ ਬਾਦਲ


====
ਕੁਦਰਤ ਦੀ ਸਿਤਮ ਜ਼ਰੀਫ਼ੀ

ਉਰਦੂ ਅਦਬ ਵਿਚ ਕਿਸੇ ਸਮੇਂ ਕਵਿਤਾ ਦੇ ਦੋ ਰੂਪ ਬਹੁਤ ਪ੍ਰਚੱਲਿਤ ਅਤੇ ਮਕਬੂਲ ਰਹੇ ਹਨਉਹ ਸਨ ਕਸੀਦਾ ਅਤੇ ਮਰਸੀਆਕਸੀਦਾ ਆਮ ਤੌਰ 'ਤੇ ਰਾਜਿਆਂ, ਮਹਾਰਾਜਿਆਂ, ਨਵਾਬਾਂ ਜਾਂ ਵਜ਼ੀਰਾਂ ਦੀ ਉਸਤਤ ਵਿਚ ਪੜ੍ਹਿਆ ਜਾਣ ਵਾਲ਼ਾ ਇਕ ਕਾਵਿ-ਰੂਪ ਸੀਜਿਸਨੂੰ ਪੜ੍ਹ ਕੇ ਸ਼ਾਇਰ ਲੋਕ ਇਹਨਾਂ ਵੱਡੇ ਅਤੇ ਨਾਮਵਰ ਲੋਕਾਂ ਕੋਲ਼ੋਂ ਇਨਾਮ/ਇਕਰਾਮ ਦੀ ਉਮੀਦ ਕਰਿਆ ਕਰਦੇ ਸਨ, ਅਤੇ ਅਕਸਰ ਇਹ ਉਮੀਦ ਪੂਰੀ ਹੁੰਦੀ ਵੀ ਸੀਇਸਦੇ ਉਲਟ ਮਰਸੀਆ ਵੀ ਇਹਨਾਂ ਵੱਡੇ ਲੋਕਾਂ ਲਈ ਹੀ ਪੜ੍ਹਿਆ ਜਾਂਦਾ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚਹੁਣ ਫ਼ਰਕ ਇਹਨਾਂ ਦੋਹਾਂ ਕਾਵਿ-ਰੂਪਾਂ ਦਾ ਇਹ ਹੈ ਕਿ ਜਿੱਥੇ ਕਸੀਦਾ ਜ਼ਿਆਦਾਤਰ ਝੂਠ ਦਾ ਪੁਲੰਦਾ ਹੀ ਹੁੰਦਾ ਸੀ, ਕਿਉਂਕਿ ਉਹ ਸ਼ਖ਼ਸ ਜਿਸ ਲਈ ਇਹ ਕਸੀਦਾ ਪੜ੍ਹਿਆ ਜਾ ਰਿਹਾ ਹੁੰਦਾ ਸੀ, ਉਹ ਸਾਹਮਣੇ ਬੈਠਾ ਹੁੰਦਾ ਸੀ ਅਤੇ ਉਸਦੇ ਨਾਰਾਜ਼ ਹੋ ਜਾਣ ਦੀ ਸੂਰਤ ਵਿਚ ਇਨਾਮ ਦੀ ਜਗ੍ਹਾ ਸਣ-ਬੱਚੇ ਘਾਣੀ ਵਿਚ ਪੀੜੇ ਜਾਣ ਦਾ ਵੀ ਡਰ ਰਹਿੰਦਾ ਸੀ

ਇਹ ਕਸੀਦੇ ਪੜ੍ਹਨ ਵਾਲ਼ੇ ਇਨ੍ਹਾਂ ਵੱਡੇ ਲੋਕਾਂ ਦੇ ਦਰਬਾਰੀ-ਸ਼ਾਇਰ ਜਾਂ ਭੰਡ-ਮਰਾਸੀ ਆਦਿ ਹੁੰਦੇ ਸਨ, ਸੋ ਕੌਣ ਚਾਹੁੰਦਾ ਹੈ ਇਨ੍ਹਾਂ ਵੱਡੇ ਲੋਕਾਂ ਨੂੰ ਨਾਰਾਜ਼ ਕਰਕੇ ਆਪਣੇ-ਆਪ ਅਤੇ ਆਪਣੇ ਪਰਿਵਾਰ ਲਈ ਮੁਸੀਬਤ ਸਹੇੜਨਾ? ਸੋ ਇਹ ਕਸੀਦੇ ਜਿਸਨੂੰ ਮਾਣ-ਪੱਤਰ ਵੀ ਕਿਹਾ ਜਾ ਸਕਦਾ ਹੈ, ਜ਼ਿਆਦਾਤਰ ਸੱਚ ਨੂੰ ਅੱਖੋਂ ਉਹਲੇ ਕਰਕੇ ( ਜਾਂ ਉਹਨਾਂ ਦੇ ਜ਼ੁਲਮਾਂ ਜਾਂ ਬੇ-ਇਨਸਾਫ਼ੀਆਂ ਨੂੰ ਅੱਖੋਂ ਉਹਲੇ ਕਰਕੇ) ਸਿਰਫ਼ ਆਪਣੇ ਪੇਟ ਦੀ ਖ਼ਾਤਿਰ ਲਿਖੇ ਜਾਂ ਪੜ੍ਹੇ ਜਾਂਦੇ ਸਨ, ਕਿਉਂਕਿ ਇਨਾਮ ਦਾ ਐਲਾਨ ਜਾਂ ਤਕਸੀਮ ਹੋਣ ਤੱਕ ਲਿਖਣ ਜਾਂ ਪੜ੍ਹਨ ਵਾਲ਼ੇ ਦੇ ਮਨ ਵਿਚ ਇਕ ਡਰ ਵੀ ਲੁਕਿਆ ਰਹਿੰਦਾ ਸੀਕਈ ਵਾਰੀ ਤਾਂ ਦਰਬਾਰੀ ਚੁਗਲਖ਼ੋਰਾਂ ਵੱਲੋਂ ਇਨ੍ਹਾਂ ਵੱਡੇ ਲੋਕਾਂ ਦੇ ਕੰਨ ਭਰੇ ਜਾਣ ਕਰਕੇ, ਇਹ ਇਨਾਮ/ਇਕਰਾਮ ਵਾਪਸ ਲੈ ਕੇ ਸਜ਼ਾ ਵੀ ਸੁਣਾ ਦਿੱਤੀ ਜਾਂਦੀ ਸੀਅਜਿਹੀ ਹਾਲਤ ਵਿਚ ਇਹੀ ਕਸੀਦੇ ਪੜ੍ਹਨ ਵਾਲ਼ੇ ਲਈ ਮਰਸੀਏ ਬਣ ਜਾਂਦੇ ਸਨ

ਇਸਤੋਂ ਉਲਟ ਮਰਸੀਆ ਭਾਵੇਂ ਇਨ੍ਹਾਂ ਵੱਡੇ ਲੋਕਾਂ ਲਈ ਹੀ ਪੜ੍ਹਿਆ ਜਾਂਦਾ ਸੀ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦਬੇਸ਼ੱਕ ਇਹ ਰਾਜੇ-ਮਹਾਰਾਜੇ ਜਾਂ ਵੱਡੇ ਲੋਕ ਉਸ ਵੇਲ਼ੇ, ਖ਼ੁਦ ਹਾਜ਼ਿਰ ਨਹੀਂ ਸਨ ਹੁੰਦੇ, ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਸਰਕਾਰੀ-ਦਰਬਾਰੀ ਜ਼ਰੂਰ ਹਾਜ਼ਿਰ ਹੁੰਦੇ ਸਨ ਤੇ ਉਨ੍ਹਾਂ ਵੱਲੋਂ ਵੀ ਨਾਰਾਜ਼ ਹੋ ਜਾਣ ਦੀ ਸੂਰਤ ਵਿਚ ਉਹੀ ਸਜ਼ਾ ਵਾਲ਼ਾ ਵਰਤਾਰਾ ਹੋਂਦ ਵਿਚ ਆ ਸਕਦਾ ਹੁੰਦਾ ਸੀਕਸੀਦੇ ਵਾਂਗ ਮਰਸੀਏ ਵਿਚ ਵੀ ਸਿਫ਼ਤਾਂ ਜਾਂ ਉਸਤਤ ਹੀ ਹੁੰਦੀ ਸੀ, ਪਰ ਜ਼ਿਆਦਾਤਰ ਇਹ ਸਿਫ਼ਤ ਜਾਂ ਉਸਤਤ ਸੱਚ 'ਤੇ ਅਧਾਰਿਤ ਹੁੰਦੀ ਸੀ ਭਾਵ ਉਸ ਵੱਡੇ ਸ਼ਖ਼ਸ ਦੇ ਕੀਤੇ ਹੋਏ ਚੰਗੇ ਕੰਮਾਂ ( ਲੋਕ ਭਲਾਈ ਦੇ ਕੰਮਾਂ ) ਨੂੰ ਯਾਦ ਕੀਤਾ ਜਾਂਦਾ ਸੀ ਅਤੇ ਅਜਿਹੇ ਵੱਡੇ ਸ਼ਖ਼ਸ ਦੇ ਦੁਨੀਆਂ 'ਤੇ ਦੁਬਾਰਾ ਆਉਣ ਦੀ ਰੱਬ ਨੂੰ ਪ੍ਰਾਰਥਨਾ ਕੀਤੀ ਜਾਂਦੀ ਸੀਸਮੇਂ ਦੇ ਨਾਲ਼ ਮਰਸੀਏ ਵਾਲ਼ਾ ਵਤੀਰਾ ਤਾਂ ਲੱਗਭਗ ਬੰਦ ਵਰਗਾ ਹੀ ਹੈ, ਪਰ ਕਸੀਦਾ ਮਾਣ-ਪੱਤਰ ਦੇ ਰੂਪ ਵਿਚ ਹੁਣ ਵੀ ਪ੍ਰਚੱਲਿਤ ਹੈ ਅਤੇ ਇਹ ਰਹਿੰਦੀ ਦੁਨੀਆਂ ਤੱਕ ਰਹੇਗਾ ਵੀ


ਮਰਸੀਆ ਜਾਂ ਸ਼ਰਧਾਂਜਲੀ ਵਾਲ਼ਾ ਰੂਪ ਵੀ ਮਿਟ ਤਾਂ ਨਹੀਂ ਸਕਦਾ, ਪਰ ਹੁਣ ਇਹ ਖ਼ਾਸ ਤੋਂ ਆਮ ਤੱਕ ਦਾ ਸਫ਼ਰ ਤੈਅ ਕਰ ਗਿਆ ਹੈਹਰ ਇਨਸਾਨ ਦੀ ਮੋਤ ਤੋਂ ਬਾਅਦ ਉਸਦੇ ਭੋਗ ਉਪਰ ਹੋਣ ਵਾਲ਼ਾ ਥੋੜ੍ਹਾ ਜਾਂ ਬਹੁਤਾ ਇਕੱਠ ਮਰਸੀਆ ਜਾਂ ਸ਼ਰਧਾਂਜਲੀ ਹੀ ਤਾਂ ਹੈ ਅਤੇ ਇਹ ਥੋੜ੍ਹਾ ਜਾਂ ਬਹੁਤਾ ਇਕੱਠ ਹੀ ਉਸ ਇਨਸਾਨ ਦੀ ਹਰਮਨ-ਪਿਆਰਤਾ ਜਾਂ ਲੋਕ-ਪ੍ਰਿਯਤਾ ਨੂੰ ਦਰਸਾਉਂਦਾ ਜਾਂ ਉਜਾਗਰ ਵੀ ਕਰਦਾ ਹੈ ਦੁਨੀਆਂ ਵਿੱਚੋਂ ਕੋਈ ਵੀ ਚੀਜ਼ ਪੂਰੀ ਤਰ੍ਹਾਂ ਮਿਟ ਤਾਂ ਨਹੀਂ ਸਕਦੀ, ਹਾਂ ਸਮੇਂ ਦੇ ਨਾਲ਼ ਉਸਦਾ ਰੂਪ ਜ਼ਰੂਰ ਬਦਲ ਜਾਂਦਾ ਹੈ ਜਿਵੇਂ ਕਸੀਦੇ ਨੇ ਮਾਣ-ਪੱਤਰ ਅਤੇ ਮਰਸੀਏ ਨੇ ਸ਼ਰਧਾਂਜਲੀ ਦਾ ਰੂਪ ਲੈ ਲਿਆ ਹੈ,

ਮਰਸੀਏ ਦੀ ਪਹਿਲ ਅਰਬੀ ਵਿਚ ਹੋਈ, ਦਰਅਸਲ ਅਰਬੀ ਵਿਚ ਸ਼ਾਇਰੀ ਦੀ ਸ਼ੁਰੂਆਤ ਹੀ ਮਰਸੀਏ ਨਾਲ਼ ਹੋਈਅਰਬੀ ਤੋਂ ਮਰਸੀਆ ਫ਼ਾਰਸੀ ਵਿਚ ਆਇਆ ਤੇ ਫ਼ਾਰਸੀ ਤੋਂ ਉਰਦੂ ਵਿਚ, ਉਸ ਤੋਂ ਬਾਅਦ ਹਿੰਦੀ, ਪੰਜਾਬੀ ਜਾਂ ਹੋਰ ਭਾਸ਼ਾਵਾਂ ਵਿਚ ਆਇਆਅਰਬੀ ਵਿਚ ਪਹਿਲਾ ਮਰਸੀਆ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਅਤੇ ਹਜ਼ਰਤ ਅਲੀ ਸਾਹਿਬ ਦੇ ਛੋਟੇ ਬੇਟੇ ਇਮਾਮ ਹੁਸੈਨ ਦੀ ਕਰਬਲਾ ਦੇ ਮੈਦਾਨ ਵਿਚ ਓਸ ਵੇਲ਼ੇ ਦੇ ਬਾਦਸ਼ਾਹ ਯਦੀਦ ਹੱਥੋਂ ਅਣ-ਮਨੁੱਖੀ ਤਸੀਹਿਆਂ ਕਾਰਣ ਹੋਈ ਸ਼ਹਾਦਤ ਤੋਂ ਬਾਅਦ ਲਿਖਿਆ ਗਿਆ ਜੋ ਦਿਲੀ ਸ਼ੋਕ ਪ੍ਰਗਟਾਉਣ ਦਾ ਸਹੀ ਤਰੀਕਾ ਮਿਥਿਆ ਗਿਆਅਰਬੀ, ਫ਼ਾਰਸੀ ਅਤੇ ਉਰਦੂ ਵਿਚ ਲਿਖੇ ਗਏ ਅਤੇ ਲਿਖੇ ਜਾ ਰਹੇ ਸਾਰੇ ਦੀ ਮਰਸੀਏ ਉਪਰੋਕਤ ਘਟਨਾ ਅਤੇ ਇਸ ਘਟਨਾ ਦੇ ਨਾਇਕ ਇਮਾਮ ਹੁਸੈਨ ਦੇ ਦੁਆਲ਼ੇ ਹੀ ਘੁੰਮਦੇ ਹਨਇਸ ਤਰ੍ਹਾਂ ਪਹਿਲਾ ਮਰਸੀਆ ੬੮੦ ਈਸਵੀ ਸੰਨ ਵਿਚ ਲਿਖਿਆ ਗਿਆ ਜੋ ਕਿ ਇਮਾਮ ਹੁਸੈਨ ਦੀ ਅਣ-ਮਨੁੱਖੀ ਮੌਤ ਦਾ ਸਾਲ ਹੈਉਰਦੂ ਦਾ ਪਹਿਲਾ ਦੀਵਾਨ ਸ਼ਾਇਰ ਮੁਹੰਮਦ ਮੀਰ ਅਨੀਸ ਦਾ ਹੈ ਜੋ ਅੱਜ ਤੋਂ ਤਕਰੀਬਨ ਚਾਰ ਸੌ ਇੱਕੀ ਸਾਲ ਪਹਿਲਾਂ ਹੋਂਦ ਵਿਚ ਆਇਆ, ਜਿਸ ਵਿਚ ਉਪਰੋਕਤ ਘਟਨਾ ਬਾਰੇ ਮਰਸੀਏ ਹਨਪਹਿਲਾਂ-ਪਹਿਲ ਮਰਸੀਏ ਮਸਨਵੀ ਸਿਨਫ਼ ਵਿਚ ਹੀ ਲਿਖੇ ਗਏਇਕ ਅਰਬੀ ਸ਼ਾਇਰ ਖ਼ੁਲਫ਼ਾ ਨੇ ਆਪਣੇ ਛੋਟੇ ਭਰਾ ਦੀ ਮੌਤ ਉੱਪਰ ਮਰਸੀਆ ਲਿਖਿਆ, ਜਿਸ ਨਾਲ਼ ਹੋਰ ਦੁਨਿਆਵੀ ਰਿਸ਼ਤਿਆਂ ਨੂੰ ਵੀ ਇਸ ਘੇਰੇ ਅੰਦਰ ਆਉਣ ਦਾ ਮੌਕਾ ਮਿਲ਼ਿਆਸ਼ਾਇਰ ਵਲੀ ਦੱਕਨੀ ਨੇ ਵੀ ਕੋਈ ਤਿੰਨ ਕੁ ਸੌ ਸਾਲ ਪਹਿਲਾਂ ਮਰਸੀਏ ਕਹੇ ਹਨ ਉਹਨਾਂ ਦੇ ਸਮਕਾਲੀ ਨਸਰਤੀ, ਹਾਸ਼ਮੀ, ਮੁਹੰਮਦ ਕੁਲੀ ਆਦਿ ਸਨਹੌਲ਼ੀ-ਹੌਲ਼ੀ ਅਰੂਜ਼ ਦੀਆਂ ਬਹਿਰਾਂ ਨੂੰ ਵੀ ਮਰਸੀਏ ਲਈ ਵਰਤਿਆ ਜਾਣ ਲੱਗਾਜਦੀਦ ਮਰਸੀਆ ਜੋਸ਼ ਮਲੀਹਾਬਾਦੀ ਤੋਂ ਸ਼ੁਰੂ ਹੋਇਆ ਸਮਝਿਆ ਜਾਂਦਾ ਹੈਗ਼ੈਰ-ਮੁਸਲਿਮ ਸ਼ਾਇਰਾਂ ਵਿਚ ਕ੍ਰਿਸ਼ਨ ਲਾਲ ਸ਼ਾਦ, ਦਿਲਬਰ ਰਾਮ ਕੌਸਰੀ, ਜੁਗਿੰਦਰ ਪਾਲ ਸਾਬਿਰ, ਰੌਸ਼ਨ ਪਾਨੀਪਤੀ, ਬਨਾਰਸੀ ਦਾਸ ਗੁਪਤਾ, ਰੂਪ ਕੁਮਾਰੀ, ਕੰਵਰ ਮਹਿੰਦਰ ਸਿੰਘ ਬੇਦੀ ਆਦਿ ਪ੍ਰਸਿੱਧ ਸ਼ਾਇਰ ਆਉਂਦੇ ਹਨਇਨ੍ਹਾਂ ਵਿੱਚੋਂ ਸ਼ਾਇਰਾ ਰੂਪ ਕੁਮਾਰੀ ਪੇਸ਼-ਪੇਸ਼ ਹੈਪੰਜਾਬੀ ਵਿਚ ਮਰਸੀਏ ਦਾ ਇਤਿਹਾਸ ਖਿੱਚ-ਧੂਹ ਕੇ ਸੌ ਕੁ ਸਾਲ ਪਿੱਛੇ ਤੀਕ ਲਿਜਾਇਆ ਜਾ ਸਕਦਾ ਹੈਸੋ ਇਹ ਸੀ ਕਸੀਦੇ ਅਤੇ ਮਰਸੀਏ ਦਾ ਸੰਖੇਪ ਇਤਿਹਾਸ
ਹੁਣ ਮੈਂ ਅਸਲੀ ਗੱਲ ਵੱਲ ਆਉਂਦਾ ਹਾਂ ਕਿ ਇਹ 'ਮਰਸੀਆ-ਏ-ਬਾਦਲ' ਨਾਮ ਦੀ ਪੁਸਤਕ ਕਿਵੇਂ ਹੋਂਦ ਵਿਚ ਆਈਥੋੜ੍ਹੇ ਜਿਹੇ ਸਮੇਂ ਅੰਦਰ ਹੀ ਮੇਰੇ ਤਿੰਨ ਜਿਗਰੀ ਦੋਸਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏਸ਼ਾਇਰ-ਮਿੱਤਰ ਸ: ਬਖ਼ਤਾਵਰ ਸਿੰਘ ਦਿਓਲ ਮੇਰੇ ਪਿੰਡ ਸ਼ੇਖ਼ ਦੌਲਤ ਤੋਂ, ਸ: ਜਗਜੀਤ ਸਿੰਘ ਮਠਾੜੂ ਅਤੇ ਡਾ: ਅਜੀਤ ਸਿੰਘ ਜੱਸਲ ਦੋਨੋਂ ਲੁਧਿਆਣੇ ਤੋਂਇਹਨਾਂ ਤਿੰਨਾਂ ਨਾਲ਼ ਹੀ ਮੇਰੀ ਬੜੀ ਨੇੜਤਾ ਸੀ, ਅਤੇ ਤਿੰਨਾਂ ਦੀ ਹੀ ਮੌਤ ਦਾ ਸਦਮਾ ਮੈਂ ਅਜੇ ਤੀਕ ਨਹੀਂ ਭੁਲਾ ਸਕਿਆਮੇਰੇ ਸਣੇ ਪਰਿਵਾਰ ੧੯੯੮ ਵਿਚ ਕੈਨੇਡਾ ਆਉਣ ਤੋਂ ਕੁਝ ਦਿਨ ਪਹਿਲਾਂ ਲੁਧਿਆਣੇ ਦੇ ਕੁਝ ਕੁ ਲੇਖਕ ਮਿੱਤਰਾਂ ਜਿਨ੍ਹਾਂ ਵਿਚ ਸਵਰਗੀ ਸ: ਸੰਤਾ ਸਿੰਘ ਆਜਿਜ਼, ਸ: ਕਰਤਾਰ ਸਿੰਘ ਕਾਲੜਾ, ਸਵਰਗੀ ਸ਼੍ਰੀ ਚਮਨ ਲਾਲ ਜੀ ਸੁਖੀ, ਕਵਲ ਇੰਦਰ ਕਵਲ ਅਤੇ ਕੁਝ ਹੋਰਾਂ ਨੇ ਵੀ ਮੈਨੂੰ ਆਪਣੇ ਘਰ ਖਾਣੇ 'ਤੇ ਬੁਲਾਇਆ ਅਤੇ ਮਾਣ ਬਖ਼ਸ਼ਿਆਹੁਣ ਯਾਦ ਨਹੀਂ ਕਿ ਕਿਸ ਮਿੱਤਰ ਦੇ ਘਰ ਹੋਈ ਮਹਿਫ਼ਿਲ ਵਿਚ ਕਿਸ ਲੇਖਕ ਮਿੱਤਰ ਨੇ ਇਹ ਸ਼ਬਦ ਕਹੇ ਕਿ ਯਾਰ ਬਾਦਲ! ਤੂੰ ਤਾਂ ਸਾਰੀ ਰੌਣਕ ਹੀ ਆਪਣੇ ਨਾਲ਼ ਲੈ ਚੱਲਿਆ ਹੈਂ ( ਸ਼ਾਇਦ ਲੇਖਕ-ਮਿੱਤਰ ਕਰਤਾਰ ਸਿੰਘ ਕਾਲੜਾ ਨੇ ਇਹ ਸ਼ਬਦ ਕਹੇ ਸਨ) ਤਾਂ ਮੇਰੇ ਮੂੰਹੋਂ ਫਿਲ-ਬਦੀਹ ਇਹ ਮਿਸਰੇ ਨਿੱਕਲ਼ੇ ਕਿ:

"
ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ
ਆਗੀ ਟਿਕਟ ਅਸਾਡੀ, ਚੱਲੇ, ਅਸੀਂ ਵੀ ਚੱਲੇ"

ਸਾਰੀ ਮਹਿਫ਼ਿਲ ਵਿਚ ਉਦਾਸੀ ਛਾ ਗਈ ਤੇ ਗੱਲ ਆਈ, ਗਈ ਹੋ ਗਈ, ਪਰ ਇਹ ਦੋਵੇਂ ਮਿਸਰੇ ਦਿਲ ਦੇ ਕਿਤੇ ਧੁਰ ਅੰਦਰ, ਡੂੰਘੀ ਤਹਿ ਵਿਚ ਦੱਬੇ ਅਤੇ ਰੜਕਦੇ ਰਹੇਜਦ ਕੈਨੇਡਾ ਆ ਕੇ ਹਾਲਾਤ ਏਨੇ ਨਾਸਾਜ਼ਗਾਰ ਹੋ ਗਏ ਤਾਂ ਉਹੀ ਮਿਸਰੇ ਇਕ ਅੱਕੇ ਹੋਏ ਅਤੇ ਦੁਖੀ ਇਨਸਾਨ ਦੇ ਮੂੰਹੋਂ ਕੁਝ ਇਉਂ ਬਦਲ ਕੇ ਨਿੱਕਲ਼ੇ ਕਿ:

"
ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ
ਆਗੀ, ਅਸਾਡੀ ਆਗੀ, ਚੱਲੇ, ਅਸੀਂ ਵੀ ਚੱਲੇ"

ਪਹਿਲੇ ਸ਼ਿਅਰ ਵਿਚ ਟਿਕਟ ਆਉਣ ਦਾ ਜ਼ਿਕਰ ਸੀ ਤਾਂ ਦੂਸਰੇ ਸ਼ਿਅਰ ਵਿਚ 'ਆਗੀ' ਸ਼ਬਦ ਨੇ ਮੌਤ ਵੱਲ ਇਸ਼ਾਰਾ ਕਰ ਦਿੱਤਾਇਸਤੋਂ ਬਾਅਦ ਵਾਲ਼ੇ ਸ਼ਿਅਰ ਵੀ ਉਦਾਸ ਰੰਗ ਦੇ ਹੋ ਗਏ, ਦੁਬਾਰਾ ਪੜ੍ਹਨ 'ਤੇ ਮਹਿਸੂਸ ਕੀਤਾ ਕਿ ਇਹ ਤਾਂ ਅਚਾਨਕ ਹੀ ਖ਼ੁਦ ਆਪਣਾ ਹੀ ਮਰਸੀਆ ਲਿਖ ਹੋ ਗਿਆ ਹੈ ਤਾਂ ਸ਼ਿਅਰਾਂ ਦੇ ਉੱਪਰ ਗ਼ਜ਼ਲ ਸ਼ਬਦ ਦੀ ਥਾਂ 'ਮਰਸੀਆ-ਏ-ਬਾਦਲ' ਲਿਖ ਦਿੱਤਾਸ਼ਿਅਰਾਂ ਦੀ ਬੰਦਿਸ਼ ਭਾਵੇਂ ਗ਼ਜ਼ਲ ਦੀ ਬਹਿਰ ਮੁਜਾਰਿਆ ਦੀ ਹੀ ਸੀ ਪਰ ਸ਼ਿਅਰ ਬਹੁਤ ਉਦਾਸ ਰੰਗ ਦੇ ਸਨ

ਹੁਣੇ ਥੋੜ੍ਹੇ ਦਿਨ ਪਹਿਲਾਂ ਲੇਖਕ-ਮਿੱਤਰ ਇੰਦਰਜੀਤ ਹਸਨਪੁਰੀ ਜੀ ਟਰਾਂਟੋ ਆਏ ਤਾਂ ਉਨ੍ਹਾਂ ਦੀ ਵਾਪਸੀ ਤੋਂ ਚਾਰ-ਪੰਜ ਕੁ ਦਿਨ ਪਹਿਲਾਂ ਉਨ੍ਹਾਂ ਨਾਲ਼ ਆਖਰੀ ਵਾਰ ਫ਼ੋਨ ਉੱਪਰ ਗੱਲ ਹੋਈ ਤਾਂ ਉਹਨਾਂ ਨੇ ਵੀ ਉਦਾਸੀ ਦੀ ਸੁਰ ਵਿਚ ਇੰਨ-ਬਿੰਨ ਉਹੀ ਸ਼ਬਦ ਮੈਨੂੰ ਕਹੇ ਜੋ ੧੯੯੮ ਵਿਚ ਮੈਂ ਆਪਣੇ ਕੈਨੇਡਾ ਆਉਣ ਸਮੇਂ ਆਪਣੇ ਲੇਖਕ-ਮਿੱਤਰਾਂ ਨੂੰ ਕਹੇ ਸਨਕੁਦਰਤ ਦਾ ਸਿਤਮ ਵੇਖੋ ਕਿ ਇੰਡੀਆ ਪਰਤਣ ਤੋਂ ਕੁਝ ਦਿਨਾਂ ਦੇ ਅੰਦਰ-ਅੰਦਰ ਹੀ ਇੰਦਰਜੀਤ ਹਸਨਪੁਰੀ ਜੀ ਦੀ ਮੌਤ ਹੋ ਗਈ ਤੇ ਮੈਂ ਉਨ੍ਹਾਂ ਦੀ ਮੌਤ ਦੀ ਸੋਗੀ ਖ਼ਬਰ ਸੁਣ ਕੇ ਹੋਰ ਮਰਸੀਆ ਤਾਂ ਨਾ ਲਿਖ ਸਕਿਆ, ਉਹੀ 'ਮਰਸੀਆ-ਏ-ਬਾਦਲ' ਵੱਲ਼ੇ ਸ਼ਿਅਰ 'ਮਰਸੀਆ-ਏ-ਇੰਦਰਜੀਤ ਹਸਨਪੁਰੀ' ਨੇ ਨਾਮ ਥੱਲੇ ਅਖ਼ਬਾਰਾਂ ਨੂੰ ਭੇਜ ਦਿੱਤੇ ਤੇ ਉਹ ਛਪੇ ਵੀ ਇਸ ਤਰ੍ਹਾਂ ਮਰਸੀਆ-ਏ-ਹਸਨਪੁਰੀ' ਅਸਲ ਵਿਚ ਦਸ ਕੁ ਸਾਲ ਪਹਿਲਾਂ 'ਮਰਸੀਆ-ਏ-ਬਾਦਲ' ਦੇ ਨਾਮ ਥੱਲੇ ਲਿਖਿਆ ਗਿਆ ਸੀਆਪਣਾ ਮਰਸੀਆ ਲਿਖ ਕੇ ਮੈਂ ਤਾਂ ਹਾਲੇ ਤੱਕ ਜ਼ਿੰਦਾ ਹਾਂ, ਪਰ ਜਿਸਦਾ ਚਿੱਤ-ਚੇਤਾ ਵੀ ਨਹੀਂ ਸੀ, ਉਹ ਮੇਰਾ ਮਰਸੀਆ ਲੈ ਕੇ ਤੁਰ ਗਿਐ! ਵੇਖੋ! ਮੇਰਾ ਮਰਸੀਆ ਹੁਣ ਕੌਣ ਤੇ ਕਦੋਂ ਲਿਖਦਾ ਹੈ?? ਰੱਬ ਕਰੇ ਮੈਂ ਵੀ ਕਿਸੇ ਦਾ ਆਪਣੇ ਲਈ ਲਿਖਿਆ ਮਰਸੀਆ ਲੈ ਕੇ ਤੁਰ ਜਾਵਾਂ ਅਤੇ ਲਿਖਣ ਵਾਲ਼ਾ ਸਲਾਮਤ ਰਹੇ….. ਆਮੀਨ!


ਕੈਨੇਡਾ ਆਉਣ ਤੋਂ ਬਹੁਤ ਪਹਿਲਾਂ ਮੈਂ ਸਵਰਗੀ ਸ੍ਰੀ: ਸੁਰਜੀਤ ਰਾਮਪੁਰੀ ਜੀ ਅਤੇ ਸਵਰਗੀ ਡਾ: ਰਣਧੀਰ ਸਿੰਘ ਚੰਦ ਜੀ ਅਤੇ ਹੋਰ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਮਰਸੀਏ ਲਿਖ ਚੁੱਕਾ ਸਾਂ, ਫੇਰ ਅਚਾਨਕ 'ਮਰਸੀਆ-ਏ-ਬਾਦਲ' ਲਿਖ ਹੋ ਗਿਆ, ਜਿਹੜਾ ਇੰਦਰਜੀਤ ਹਸਨਪੁਰੀ ਲੈ ਕੇ ਤੁਰ ਗਿਆਅਚਾਨਕ ਖ਼ਿਆਲ ਆਇਆ ਕਿ ਕਿਉਂ ਨਾ ਇਨ੍ਹਾਂ ਮਰਸੀਆਂ ਨੂੰ ਪੁਸਤਕ ਰੂਪ ਦਿੱਤਾ ਜਾਵੇ, ਜਦ ਆਪਣੀਆਂ ਲਿਖਣ-ਕਾਪੀਆਂ ਫਰੋਲ਼ੀਆਂ ਤਾਂ ਮਰਸੀਆਂ ਦੀ ਗਿਣਤੀ ਏਨੀ ਥੋੜ੍ਹੀ ਸੀ ਕਿ ਉਨ੍ਹਾਂ ਨੂੰ ਪੁਸਤਕ ਰੂਪ ਦੇਣਾ ਸੰਭਵ ਨਹੀਂ ਸੀ ( ਰੱਬ ਖ਼ੈਰ ਕਰੇ ਕਿ ਇਹ ਮਰਸੀਏ ਗਿਣਤੀ ਵਿਚ ਥੋੜ੍ਹੇ ਹੀ ਰਹਿਣ ਤਾਂ ਕਿ ਮੈਨੂੰ ਜਿਉਂਦੇ-ਜੀਅ ਕਿਸੇ ਹੋਰ ਲੇਖਕ ਦੋਸਤ ਜਾਂ ਵਾਕਿਫ਼, ਰਿਸ਼ਤੇਦਾਰ ਆਦਿ ਦਾ ਮਰਸੀਆ ਨਾ ਲਿਖਣਾ ਪਵੇ) ਬਚਪਨ ਤੋਂ ਲੈ ਕੇ ਅੱਜ ਤੀਕ ਮੇਰਾ ਦੁੱਖਾਂ, ਮੁਸੀਬਤਾਂ ਨਾਲ਼ ਹੀ ਵਾਹ ਰਿਹਾ ਹੈ ਬਹੁਤ ਥੋੜ੍ਹੇ ਪਲ ਹੋਣਗੇ ਜਦੋਂ ਖ਼ੁਸ਼ੀ ਹੰਢਾਈ ਹੋਵੇਗੀਜਦੋਂ ਦੁੱਖ ਜ਼ਿਆਦਾ ਭਾਰੂ ਹੋ ਜਾਂਦੇ ਸਨ ਤਾਂ ਉਦਾਸੀ ਦੇ ਆਲਮ ਵਿਚ ਉਦਾਸ ਸੁਰ ਵਾਲ਼ੀ ਗ਼ਜ਼ਲ ਲਿਖ ਹੋ ਜਾਂਦੀ ਸੀਇਸ ਤਰ੍ਹਾਂ ਦੇ ਆਲਮ ਦੀਆਂ ਬਹੁਤ ਗ਼ਜ਼ਲਾਂ ਸਨਇਹੋ ਸੋਚ ਆਈ ਕਿ ਕਿਉਂ ਨਾ ਇਨ੍ਹਾਂ ਉਦਾਸ ਸੁਰ ਵਾਲ਼ੀਆਂ ਗ਼ਜ਼ਲਾਂ ਨੂੰ ਵੀ ਇਸ ਪੁਸਤਕ ਵਿਚ ਸ਼ਾਮਿਲ ਕਰ ਲਿਆ ਜਾਵੇਆਖ਼ਿਰ ਜ਼ਿੰਦਗੀ ਹੈ ਤਾਂ ਦੁੱਖਾਂ ਦਾ ਘਰ ਹੀ ਅਤੇ ਇਨਸਾਨ ਲਈ ਇਹ ਦੁੱਖ ਅਤੇ ਮੁਸੀਬਤਾਂ ਮਰਸੀਏ ਹੀ ਤਾਂ ਹਨ

ਮਰਸੀਏ ਲਈ ਕੋਈ ਖ਼ਾਸ ਕਾਵਿ-ਰੂਪ ਨਿਸ਼ਚਿਤ ਨਹੀਂ ਹੈਬੈਂਤ ਤੋਂ ਲੈ ਕੇ ਗੀਤ ਜਾਂ ਗ਼ਜ਼ਲ ਕੋਈ ਵੀ ਕਵਿਤਾ ਦਾ ਰੂਪ ਜਿਸ ਵਿਚ ਲੈਅ ਹੋਵੇ ਵਰਤਿਆ ਜਾ ਸਕਦਾ ਹੈ, ਪਰ ਕਵਿਤਾ ਦੇ ਨੌਂ ਰਸਾਂ ਵਿੱਚੋਂ ਕਰੁਣਾ ਰਸ ਦਾ ਹੋਣਾ ਜ਼ਰੂਰੀ ਹੁੰਦਾ ਹੈਹੋ ਸਕਦਾ ਹੈ ਕੁਝ ਦੋਸਤਾਂ ਨੇ ਛੰਦ-ਮੁਕਤ ਕਵਿਤਾ ਵਿਚ ਵੀ ਮਰਸੀਏ ਜਾਂ ਕਸੀਦੇ ਲਿਖੇ ਹੋਣ ਪਰ ਮੇਰੀ ਨਜ਼ਰ ਵਿੱਚੋਂ ਕੋਈ ਨਹੀਂ ਲੰਘਿਆਕਵਿਤਾ ਵਿਚ ਲੈਅ-ਤਾਲ ਵਾਲ਼ਾ ਰੂਪ ਜ਼ਿਆਦਾ ਪ੍ਰਭਾਵਿਤ ਕਰਦਾ ਹੈਕੀਰਨੇ, ਵੈਣ, ਸਿਆਪਾ ਜਾਂ ਅਲਾਹੁਣੀਆਂ ਕਾਵਿ ਦਾ ਇਹੀ ਰੂਪ ਹੀ ਤਾਂ ਹਨ ਅਤੇ ਪੱਥਰਾਂ ਤੱਕ ਨੂੰ ਵੀ ਰੁਆ ਦੇਣ ਦੀ ਸਮਰੱਥਾ ਰੱਖਦੇ ਹਨਮਰਸੀਏ ਵਿਚ ਵੀ ਤਾਂ ਇਨਸਾਨ ਦਾ ਦਿਲ ਰੋਂਦਾ ਹੀ ਹੈ


ਆਖਿਰ ਵਿਚ ਮੈਂ ਦੋ ਦਿਲ ਚੀਰਵੇਂ ਮਰਸੀਆਂ ਦਾ ਜ਼ਿਕਰ ਕਰਨਾ ਚਾਹਾਂਗਾਪਹਿਲਾ ਹੈ ਮੇਰੀ ਪਤਨੀ ਮਨਜੀਤ ਕੌਰ ਦੀ ਸਭ ਤੋਂ ਛੋਟੀ ਭੂਆ ਜੀ ਦੇ ਇਕਲੌਤੇ ਪੁੱਤਰ ਹਰਮਨਜੀਤ ਸਿੰਘ ਦਾਕੁਦਰਤ ਦੀ ਸਿਤਮ-ਜ਼ਰੀਫ਼ੀ ਇਹ ਕਿ ਜਿਸ ਦਿਨ ਮੇਰੇ ਬੇਟੇ ਕੰਵਲਜੀਤ ਸਿੰਘ ਦੀ ਕੈਨੇਡਾ ਆਉਣ ਲਈ ਦਿੱਲੀ ਇੰਟਰਵਿਊ ਹੋ ਰਹੀ ਸੀ, ਓਦਣ ਹਰਮਨਜੀਤ ਸਿੰਘ ਦਾ ਸਿਵਾ ਬਲ਼ ਰਿਹਾ ਸੀਦਸਾਂ ਕੁ ਦਿਨਾਂ ਬਾਅਦ ( ਅੰਬੈਸੀ ਨੇ ਬਹੁਤ ਥੋੜ੍ਹਾ ਸਮਾਂ ਦਿੱਤਾ ਸੀ) ਜਦੋਂ ਮੇਰੇ ਪੁੱਤਰ ਦੀ ਫਲਾਈਟ ਸੀ ਤਾਂ ਓਸ ਦਿਨ ਹਰਮਨਜੀਤ ਸਿੰਘ ਦਾ ਭੋਗ ਪੈ ਰਿਹਾ ਸੀ ਪੁੱਤਰ ਨੂੰ ਦਿੱਲੀ ਛੱਡਣ ਜਾਣ ਦੀ ਮਜਬੂਰੀ ਕਾਰਣ ਮੈਂ ਹਰਮਨਜੀਤ ਦੇ ਭੋਗ ਤੇ ਵੀ ਹਾਜ਼ਿਰ ਨਾ ਹੋ ਸਕਿਆਦਿੱਲੀਓਂ ਵਾਪਸ ਆ ਕੇ ਉਸਦਾ ਮਰਸੀਆ ਲਿਖਿਆ


ਦੂਸਰਾ ਹੈ ਸ਼ਾਇਰ-ਮਿੱਤਰ ਗੁਰਭਜਨ ਗਿੱਲ ਦੀ ਪਹਿਲੀ ਪਤਨੀ ਸ਼੍ਰੀਮਤੀ ਨਿਰਪਜੀਤ ਕੌਰ ਗਿੱਲ ਦਾਕੈਂਸਰ ਨਾਲ਼ ਜੂਝ ਰਹੀ ਅਤੇ ਅੰਤਿਮ ਸਾਹਾਂ 'ਤੇ ਪਈ ਉਨ੍ਹਾਂ ਦੀ ਪਤਨੀ ਦਾ ਮੌਤ ਤੋਂ ਚਾਰ-ਪੰਜ ਦਿਨ ਪਹਿਲਾਂ ਜਦੋਂ ਮੈਂ ਪਤਾ ਲੈਣ ਗਿਆ ਤਾਂ ਗਾਡਰ ਵਰਗੇ ਸਰੀਰ ਅਤੇ ਹਸਮੁਖ ਚਿਹਰੇ ਵਾਲ਼ਾ ਗੁਰਭਜਨ ਗਿੱਲ ਇਉਂ ਸੂਤਿਆ ਪਿਆ ਸੀ ਜਿਵੇਂ ਰਸ ਕੱਢਣ ਤੋਂ ਬਾਅਦ ਗੰਨੇ ਦਾ ਫ਼ੋਕਬੇਸ਼ੱਕ ਗੁਰਭਜਨ ਨੇ ਮਰਦ ਵਾਲ਼ੀ ਹੋਂਦ ਕਰਕੇ ਜ਼ਬਰਦਸਤੀ ਆਪਣੇ ਹੰਝੂ ਡੱਕੇ ਹੋਏ ਸਨ, ਪਰ ਚਿਹਰਾ ਤਾਂ ਜ਼ਬਰਦਰਸਤੀ ਰੋਕੇ ਹੋਏ ਹੰਝੂਆਂ ਦੀ ਗਾਥਾ ਕਹਿ ਹੀ ਰਿਹਾ ਸੀਮੈਥੋਂ ਵੀ ਜ਼ਿਆਦਾ ਦੇਰ ਉਹਨਾਂ ਦੀ ਪਤਨੀ ਕੋਲ਼ ਖੜ੍ਹ ਨਹੀਂ ਹੋਇਆ ਅਤੇ ਦਸਾਂ ਕੁ ਮਿੰਟਾਂ ਬਾਅਦ ਹੀ ਮੈਂ ਗੁਰਭਜਨ ਗਿੱਲ ਕੋਲ਼ੋਂ ਇਜਾਜ਼ਤ ਲੈ ਕੇ ਵਾਪਸ ਆ ਗਿਆਗਿੱਲ ਦੇ ਅਤੇ ਮੇਰੇ ਘਰ ਦਾ ਫ਼ਾਸਲਾ ਅੱਧਾ ਕੁ ਕਿਲੋਮੀਟਰ ਹੀ ਸੀ, ਰਸਤੇ ਵਿਚ ਹੀ ਇਹ ਮਿਸਰੇ ਨਾਜ਼ਿਲ ਹੋਏ ਕਿ:

"
ਹੋਵਾਂਗਾ ਇਕੱਲਾ ਮੈਂ, ਕੁਝ ਹੋਰ ਦਿਨਾਂ ਤਾਈਂ
ਤੇ ਯਾਦ ਕਰਾਂਗਾ ਫਿਰ, ਚਿਤ-ਚੋਰ ਦਿਨਾਂ ਤਾਈਂ।"

ਘਰ ਪਹੁੰਚ ਕੇ ਕੁਝ ਹੋਰ ਸ਼ਿਅਰ ਸੋਚ ਵਿਚ ਆਏ ਤੇ ਓਸੇ ਪਿਆਰੀ ਸ਼ਖ਼ਸੀਅਤ ਵਾਲ਼ੀ ਬੀਬੀ ਦੇ ਨਾਮ ਵਾਲ਼ੇ ਮਰਸੀਏ ਨਾਲ਼ ਜੁੜ ਗਏਗੁਰਭਜਨ ਗਿੱਲ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੋਵੇਗਾ ਕਿ ਮੈਂ ਉਸਦੀ ਪਿਆਰੀ ਪਤਨੀ ਦਾ ਮਰਸੀਆ ਲਿਖਿਆ ਹੈਉਨ੍ਹਾਂ ਦੀ ਦੂਸਰੀ ਪਤਨੀ ਨੂੰ ਮਿਲ਼ਣ ਦਾ ਸੁਭਾਗ ਤਾਂ ਮੈਨੂੰ ਪ੍ਰਾਪਤ ਨਹੀਂ ਹੋਇਆ, ਪਰ ਇਹੀ ਪਤਾ ਚੱਲਿਆ ਹੈ ਕਿ ਉਨ੍ਹਾਂ ਦੀ ਦੂਸਰੀ ਪਤਨੀ ਵੀ ਬੜੇ ਬੀਬੇ ਅਤੇ ਨਿੱਘੇ ਸੁਭਾਅ ਵਾਲ਼ੀ ਹੈਜੇ ਇਸ ਤਰ੍ਹਾਂ ਦੇ ਚੰਗੇ ਸੁਭਾਅ ਵਾਲ਼ੀ ਜੀਵਨ-ਸਾਥਣ ਗੁਰਭਜਨ ਗਿੱਲ ਨੂੰ ਨਾ ਮਿਲ਼ਦੀ ਤਾਂ ਸ਼ਾਇਦ ਉਹ ਜੀਵਨ ਵਿਚ ਦੁਬਾਰਾ ਚੰਗੀ ਤਰ੍ਹਾਂ ਨਾ ਖੜ੍ਹ ਸਕਦਾ ਅਤੇ 'ਲੋਰੀ' ਵਰਗੀਆਂ ਰਚਨਾਵਾਂ ਹੋਂਦ ਵਿਚ ਨਾ ਆਉਂਦੀਆਂਉਨ੍ਹਾਂ ਦੀ ਦੂਜੀ ਪਤਨੀ ਦੇ ਨਾਮ ਇਹ ਸ਼ਿਅਰ ਕਰਨਾ ਚੰਗਾ-ਚੰਗਾ ਲੱਗ ਰਿਹਾ ਹੈ:

"
ਤੁਹਾਡੇ ਭਾਗ ਨੇ ਚੰਗੇ, ਜੋ ਮਿੱਤਰ ਮਿਲ਼ ਗਿਆ ਚੰਗਾ,
ਸੁਭਾਅ ਚੰਗੇ ਦੀ ਪਤਨੀ ਵੀ ਤਾਂ, ਕਿਸਮਤ ਨਾਲ਼ ਮਿਲ਼ਦੀ ਹੈ"


ਕੁਝ ਸਮਾਂ ਪਹਿਲਾਂ ਮੇਰੀ ਬੇਟੀ ਤਨਦੀਪ ਤਮੰਨਾ ਵੱਲੋਂ ਇੰਟਰਨੈਟ 'ਤੇ ਚਲਾਏ ਜਾ ਰਹੇ ਸਾਹਿਤਕ ਬਲੋਗ 'ਪੰਜਾਬੀ ਆਰਸੀ' ਨੂੰ ਪੜ੍ਹਕੇ ਅਮਰੀਕਾ ਤੋਂ ਇਕ ਬੀਬੀ ਸ਼੍ਰੀਮਤੀ ਰਾਜਵਿੰਦਰ ਕੌਰ ਨੇ ਆਪਣੇ ਸਵਰਗੀ ਪਿਤਾ ਸ: ਅਵਤਾਰ ਸਿੰਘ 'ਪ੍ਰੇਮ' ਦੀ 'ਮਰਸੀਏ' ਨਾਮ ਦੀ ਕਾਵਿ-ਪੁਸਤਕ ਸਾਨੂੰ ਭੇਜੀਇਸ ਪੁਸਤਕ ਵਿਚ ਰਾਜਸੀ ਸ਼ਖ਼ਸੀਅਤਾਂ ਦੇ ਮਰਸੀਏ ਜ਼ਿਆਦਾ ਹਨ ਤੇ ਉਸ ਤੋਂ ਜ਼ਿਆਦਾ ਰਾਜਸੀ ਟਿੱਪਣੀਆਂ ਵਾਰਤਕ ਦੇ ਰੂਪ ਵਿਚ ਹਨਹੋ ਸਕਦਾ ਹੈ ਕਿ ਉਨ੍ਹਾਂ ਦੇ ਕਿਸੇ ਨਾਲ਼ ਰਾਜਸੀ ਮਤ-ਭੇਦ ਰਹੇ ਹੋਣਮੇਰੀ ਸਿਆਸਤ ਵਿਚ ਕੋਈ ਦਿਲਚਸਪੀ ਨਹੀਂ ਹੈ, ਇਸ ਲਈ ਸਵਰਗੀ ਪ੍ਰੇਮ ਜੀ ਦੀਆਂ ਰਾਜਸੀ ਟਿੱਪਣੀਆਂ ਮੈਨੂੰ ਚੰਗੀਆਂ ਨਹੀਂ ਲੱਗੀਆਂਮਰਸੀਆ ਤਾਂ ਮਰਸੀਆ ਹੀ ਹੈ, ਉਸਨੂੰ ਰਾਜਸੀ ਜਾਂ ਗ਼ੈਰ-ਰਾਜਸੀ ਇਨਸਾਨ ਨਾਲ਼ ਕੀ? ਮੇਰੀ ਜਾਚੇ ਏਥੇ 'ਪ੍ਰੇਮ' ਜੀ ਆਪਣੇ ਮਰਸੀਏ ਦੇ ਨਿਸ਼ਾਨੇ ਤੋਂ ਥਿੜਕ ਗਏ, ਪਰ ਫੇਰ ਵੀ ਮਰਸੀਏ ਦੇ ਵਿਸ਼ੇ ਉੱਪਰ 'ਪ੍ਰੇਮ' ਜੀ ਦੀ ਪੰਜਾਬੀ ਵਿਚ ਇਹ ਪਹਿਲੀ ਪੁਸਤਕ ਹੈਚਲੋ ਕਿਸੇ ਨੇ ਪੰਜਾਬੀ ਵਿਚ ਇਸ ਵਿਸ਼ੇ ਉੱਪਰ ਕਲਮ ਤਾਂ ਚੁੱਕੀ, ਇਸ ਲਈ ਸਵਰਗੀ ਸ: ਅਵਤਾਰ ਸਿੰਘ 'ਪ੍ਰੇਮ' ਜੀ ਨੂੰ ਆਦਰ ਦੇਣਾ ਤਾਂ ਬਣਦਾ ਹੀ ਹੈਇਸਦੇ ਨਾਲ਼ ਹੀ ਪਾਠਕਾਂ ਤੋਂ ਰੁਖ਼ਸਤ ਚਾਹੁੰਦਾ ਹਾਂ

'
ਮਰਸੀਆ-ਏ-ਬਾਦਲ' ਪੁਸਤਕ ਕਿਹੋ ਜਿਹੀ ਲੱਗੀ, ਰਾਇ ਦਾ ਮੁੰਤਜ਼ਿਰ ਰਹਾਂਗਾ

ਪਾਠਕਾਂ ਦਾ ਆਪਣਾ
ਗੁਰਦਰਸ਼ਨ ਬਾਦਲ