ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Wednesday, April 7, 2010

ਡਾ: ਸੁਖਪਾਲ - ਕਾਵਿ ਅਤੇ ਵਾਰਤਕ ਸੰਗ੍ਰਹਿ - ਰਹਣੁ ਕਿਥਾਊ ਨਾਹਿ

ਕਿਤਾਬ : ਰਹਣੁ ਕਿਥਾਊ ਨਾਹਿ (ਕਾਵਿ/ਵਾਰਤਕ-ਸੰਗ੍ਰਹਿ)

ਲੇਖਕ: ਡਾ: ਸੁਖਪਾਲ

ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਇੰਡੀਆ

ਪ੍ਰਕਾਸ਼ਨ ਵਰ੍ਹਾ: 2007

ਕੀਮਤ: 100 ਰੁਪਏ

ਰਿਵੀਊਕਾਰ : ਜਗਜੀਤ ਸੰਧੂ

********

ਰਹਣੁ ਕਿਥਾਊ ਨਾਹਿ: ਕਵਿਤਾ ਦਾ ਲੋਕਤੰਤਰੀਕਰਣ

ਸੁਖਪਾਲ ਦੀ ਇਸ ਕਿਤਾਬ ਅੰਦਰ ਉਸਦੀ ਪਹਿਲੀ ਕਿਤਾਬ ਚੁੱਪ ਚੁਪੀਤੇ ਚੇਤਰ ਚੜ੍ਹਿਆਦੇ ਸੁਭਾਅ ਦੇ ਉਲਟ ਸ਼ੋਰ ਹੈ, ਹਿੰਸਾ ਹੈ, ਜਬਰ ਜਿਨਾਹ ਹੈ, ਪਸ਼ੂਆਂ ਵਰਗੇ ਮਨੁੱਖ ਹਨਇਹ ਉਹ ਸ਼ੋਰ ਹੈ ਜੋ ਪਹਿਲਾਂ ਸੁਣਿਆ ਨਹੀਂ ਸੀ ਗਿਆਹਿੰਸਾ, ਬਲਾਤਕਾਰ ਰੋਕੇ ਜਾਂਦੇ ਪਹਿਲਾਂ ਹੀ ਝੱਲ ਲਏ ਗਏਇਸ ਕਿਤਾਬ ਵਿੱਚ ਹਿੰਸਾ ਸਹਿਣ ਅਤੇ ਰੋਕਣ ਵਿਚਲੇ ਪਲ ਫੈਲਾਏ ਗਏ ਹਨਪੁਸਤਕ ਅੰਦਰ ਸ਼ੋਰ ਸੁਣਨਯੋਗ ਹੀ ਨਹੀਂ ਹੋਇਆ ਬਲਕਿ ਸਮਝਿਆ ਗਿਆਮੈਂ ਉਹ ਵੇਖਿਆ ਜੋ ਕਿਤਾਬ ਤੋਂ ਬਾਹਰ, ਵਾਪਰਨ ਵੇਲ਼ੇ ਨਹੀਂ ਦਿਖਦਾਬੀ ਬੀ ਸੀ, ਸੀ ਐਨ ਐਨ ਅਤੇ ਹੋਰ ਮੁਨਾਦੀਏ ਆਪਣੀਆਂ ਤਕਨੀਕੀ ਉਪਲਬਧੀਆਂ ਦੇ ਬਾਵਜੂਦ ਇਹ ਸਭ ਦਿਖਾਉਣ ਦੇ ਅਸਮਰੱਥ ਹਨਕੁਝ ਸੌ ਬੰਦਿਆਂ ਦੇ ਹਲਾਕ ਹੋਣ ਦੀ ਖ਼ਬਰ ਠੰਡੀ ਹੋ ਰਹੀ ਚਾਹ ਤੋਂ ਵਧੇਰੇ ਅਹਿਮ ਨਹੀਂ ਰਹੀਸਾਨੂੰ ਇਹਨਾਂ ਸਮਿਆਂ ਵਿੱਚ ਸਭ ਤੋਂ ਵੱਧ ਲੋੜ ਕਵਿਤਾ ਦੀ ਹੈ

-----

ਇਸ ਕਿਤਾਬ ਅੰਦਰ ਗਰਮੀ ਹੈਗਰਮੀ ਨੇ ਮੇਰੇ ਅੰਦਰ ਜੰਮੇ ਮਹਾਹਿਮ ਨੂੰ ਸਾਹਮਣਿਓਂ ਵੇਖਿਆ ਹੈਇਸ ਜਮਾਅ ਹੇਠਾਂ ਰਹਿਣਦੇ ਕੌਤੂਹਲ ਨੇ ਪੁੰਗਾਰਾ ਮਾਰਿਆ ਹੈਜੰਮੇ ਸਾਮਰਾਜ ਦੀਆਂ ਜੜ੍ਹਾਂ ਹਿੱਲ ਗਈਆਂ ਹਨ ਅਤੇ ਮੇਰੇ ਅੰਦਰ ਪ੍ਰਵਾਹ ਸ਼ੁਰੂ ਹੋ ਗਿਆ ਹੈ

-----

ਕਿਤਾਬ ਦਾ ਪਹਿਲਾ ਭਾਗ ਰਹਿਣ ਦੀ ਥਾਓਂ ਲੱਭਣ ਵਾਲ਼ੇਰਹਿਣ ਅਤੇ ਥਾਂ ਦੀ ਪ੍ਰੀਭਾਸ਼ਾ ਹੈ, ਅਤੇ ਦੂਜਾ ਭਾਗ ਪਤਿ ਝੜੇ ਝੜਿ ਪਾਇਇਸਦਾ ਵਿਸਤਾਰ

ਥਾਂ ਕੀ ਹੁੰਦੀ ਹੈ?

ਹੋਣਾ ਅਤੇ ਰਹਿਣਾ ਕੀ ਹੁੰਦਾ ਹੈ?

ਥਾਂ, ਹੋਣ ਅਤੇ ਰਹਿਣ ਵਿਚਾਲ਼ੇ ਕਿਤੇ ਖਲਾਅ ਕਿਵੇਂ ਪੈਦਾ ਹੋ ਜਾਂਦਾ ਹੈ

ਖਲਾਅ, ਜਿੱਥੇ ਥਾਂ ਤਾਂ ਹੁੰਦੀ ਹੈ ਥੀਣਾ ਜਾਂ ਜੀਣਾ ਨਹੀਂ ਹੁੰਦਾ

------

ਇਹ ਨਿਵੇਕਲ਼ੀ ਗੱਲ ਹੈ ਕਿ ਵਾਰਤਕ ਦੇ ਵਿਸਥਾਰ ਦਾ ਕੰਮ ਕਵਿਤਾ ਕਰ ਰਹੀ ਹੈਇਹ ਵਿਸਥਾਰ ਲੇਖਕ ਨਹੀਂ ਦਿੰਦਾ, ਪਾਠਕ ਕਰਦਾ ਹੈਇਹ ਇਸ ਰਚਨਾ ਦਾ ਹਾਸਿਲ ਹੈ ਕਿ ਇਹ ਪਾਠਕ ਨੂੰ ਵਿਸਥਾਰ ਕਰਨ ਲਾਉਂਦੀ ਹੈਪੰਜਾਬੀ ਵਿੱਚ ਬਹੁਤ ਘੱਟ ਕਵਿਤਾ/ ਵਾਰਤਕ ਸੰਗ੍ਰਿਹ ਹਨ ਜੋ ਅਭਿਸਰਿਤ ਹਨ ਵਿਸ਼ੇ ਵੰਨੀਓਂਇਸ ਪੁਸਤਕ ਦਾ ਇੱਕ ਵਿਸ਼ੇਸ਼ ਵਿਸ਼ਾ-ਵਸਤੂ ਹੈ- ਰਾਜਨੀਤਿਕ ਆਰਥਿਕ ਪ੍ਰਭੁਤਾਵਾਂ ਕਰਕੇ ਵਿਅਕਤੀ ਦੀ ਖੀਣ ਹੁੰਦੀ ਅਥਾਰਿਟੀਇਸ ਕਿਤਾਬ ਚ ਨਿਥਾਵਾਂ ਮਨੁੱਖ ਉਹੀ ਹੈ ਜੋ ਚੁੱਪ-ਚੁਪੀਤੇ ਚੇਤਰ ਚੜ੍ਹਿਆਵਿੱਚ ਕਦੇ ਰੱਬ ਰਚਿਆ ਕਰਦਾ ਸੀ

-----

ਥਾਂ ਅਤੇ ਥੀਣ ਨੂੰ ਸੰਬੋਧਿਤ ਇਸ ਕਵਿਤਾ ਦਾ ਸਮਾਂ ਸਮਕਾਲ ਹੈਇੱਥੇ ਸਮਕਾਲ ਤੋਂ ਭਾਵ ਹੁਣ ਨਹੀਂਇਹ ਉਹ ਸਮਕਾਲ ਹੈ ਜਿੱਥੇ ਸੀਤਾ ਅਤੇ ਦਰੋਪਦੀ ਵਿਚਰਦੀਆਂ ਹਨਜਿਵੇਂ ਮਹਾਭਾਰਤ ਅਤੇ ਰਮਾਇਣੀ ਯੁਗ ਦੀਆਂ ਇਹ ਔਰਤਾਂ ਇਸ ਕਿਤਾਬ ਵਿੱਚ ਅੱਜ ਵੀ ਵਿਚਰ ਰਹੀਆਂ ਹਨ ਅਤੇ ਉਵੇਂ ਹੀ ਵਿਚਰ ਰਹੀਆਂ ਹਨਇਹ ਅੱਜ, ਅੱਜ ਦਾ ਸਮਕਾਲ ਨਹੀਂਇਹ ਸਮਕਾਲ ਸਫ਼ਰ ਕਰਦਾ ਹੈਇਸ ਸਫ਼ਰ ਦਾ ਅਲੋਕਾਰ ਇਹ ਹੈ ਕਿ ਇਹ ਸਾਨੂੰ ਨਾਲ਼ ਲੈ ਕੇ ਟੁਰਦਾ ਹੈ

-----

ਇੱਕ ਬੰਦਾ ਕਹਿੰਦਾ ਹੈ: ਮੈਨੂੰ ਪੰਜਾਬੀ ਆਉਂਦੀ ਹੈ-ਇਹ ਪੰਜਾਬੀ ਕਵਿਤਾ ਹੈ - ਮੈਨੂੰ ਇਹ ਕਵਿਤਾ ਸਮਝ ਨਹੀਂ ਆਉਂਦੀ।

ਇਹ ਆਧੁਨਿਕਵਾਦ ਦੇ ਦੌਰ ਵਿੱਚ ਹੁੰਦਾ ਰਿਹਾ ਹੈਮੇਰਾ ਮਤਲਬ ਇਹ ਨਹੀਂ ਕਿ ਇਹ ਆਧੁਨਿਕਵਾਦ ਨੇ ਕੀਤਾ ਹੈਅੰਗਰੇਜ਼ੀ `ਚ ਪਾਊਂਡ, ਐਲੀਅਟ ਜਾਂ ਸਟੀਵਨਜ਼ ਦੇ ਵੇਲ਼ੇ ਕਵਿਤਾ ਦਾ ਜਟਿਲ ਹੋਣਾ ਪਹਿਲੀ ਸ਼ਰਤ ਹੁੰਦੀ ਸੀਕਵਿਤਾ ਲਿਖਣ ਲਈ ਵੀ ਅਤੇ ਪੜ੍ਹਨ ਲਈ ਵੀ, ਇੱਕ ਨਿਸ਼ਚਿਤ ਬੌਧਿਕ ਪੱਧਰ ਦਾ ਹੋਣਾ, ਤੁਹਾਡੀਆਂ ਯੋਗਤਾਵਾਂ ਚੋਂ ਇੱਕ ਸੀ ਪਰ ਫਿਰ ਇਹ ਜਟਿਲਤਾ ਧੁੰਦ ਵਰਗੀ ਹੋ ਗਈਪਰ ਹਰ ਕਵੀ ਕੋਲ਼ ਜਟਿਲਤਾ ਨੂੰ ਵਿਸਮਾਦੀ ਬਣਾਉਣ ਦਾ ਤਜਰਬਾ ਨਹੀਂ ਹੁੰਦਾ ਅਤੇ ਹਰ ਪਾਠਕ ਕੋਲ਼ ਧੁੰਦ ਮੇਟਣ ਦਾ ਤਜਰਬਾ ਨਹੀਂ ਹੁੰਦਾਬਿੱਲੀ ਕੌਲਿਨਜ਼ ਇੱਕ ਥਾਂ ਲਿਖਦਾ ਹੈ ਕਿ ਗੰਢ ਵਾਲ਼ੀ ਕਵਿਤਾ ਵਿਦਿਆਰਥੀ ਚ ਕਿਸੇ ਅਧਿਆਪਕ ਦੀ ਲੋੜ ਨੂੰ ਵੱਡਾ ਕਰਦੀ ਹੈਇਸਦਾ ਅਰਥ ਫਿਰ ਇਹ ਹੋਇਆ ਕਿ ਇਹ ਪਾਠਕ ਨੂੰ ਕਵੀ ਤੇ ਆਸ਼ਰਿਤ ਕਰਦੀ ਹੈ ਤੇ ਅੱਗੋਂ ਕਵੀ ਨੂੰ ਅਲੋਚਕਾਂ/ਪੰਡਤਾਂ ਤੇਮਾਰਕਸ- ਫਰਾਇਡ ਨੂੰ ਸੱਦਿਆ ਜਾਂਦਾ ਹੈ, ਪੰਡਤਾਈ ਆਪਣੀ ਪੂਰੀ ਧੌਂਸ ਜਮਾਉਂਦੀ ਹੈ ਅਤੇ ਪਾਠਕ ਆਪਣੇ ਆਪ ਨੂੰ ਹੀਣਾ ਬੌਣਾ ਸਮਝਦਾ, ਬਹਿ- ਬਹਿ ਕੇ ਮਜਲਸ ਚੋਂ ਬਾਹਰ ਚਲਾ ਜਾਂਦਾ ਹੈ

-----

ਸੋ ਗੰਢੀਲੀ ਕਵਿਤਾ ਚੋਂ ਅਰਥ ਫੜਨ ਲਈ ਪਹਿਲਾਂ ਇੱਕ ਟੋਕਰਾ ਚਾਹੀਦਾ ਹੈ, ਫਿਰ ਉਸ ਹੇਠਾਂ ਇੱਕ ਡੰਡਾ ਅਤੇ ਡੰਡੇ ਨਾਲ਼ ਬੰਨ੍ਹੀ ਰੱਸੀ ਅਤੇ ਰੱਸੀ ਫੜਕੇ ਬੈਠਾ ਇੱਕ ਜਿਗਰੇ ਵਾਲ਼ਾ ਪਾਠਕ ਜੋ ਉਦੋਂ ਤੱਕ ਘਾਤ ਲਾ ਸਕੇ ਜਦੋਂ ਤੱਕ ਅਰਥ ਟੋਕਰੇ ਹੇਠਾਂ ਨਹੀਂ ਆ ਜਾਂਦਾ

-----

ਸੁਖਪਾਲ ਦਾ ਵਿਸਮਾਦ ਸਾਦਗੀ ਚੋਂ ਉਦੈ ਹੁੰਦਾ ਹੈਇਹ ਵੱਡੀ ਗੱਲ ਹੈਸਪੱਸ਼ਟ ਅਤੇ ਸਾਦਾ ਹੋਣ ਦਾ ਮਤਲਬ ਹੈ, ਕਵੀ ਕਿਸੇ ਕਿਸਮ ਦੇ ਫਤਵੇ ਜਾਂ ਨਿਰਣੇ ਤੋਂ ਨਹੀਂ ਡਰਦਾਉਸਦਾ ਗੱਲ ਕਹਿਣ ਦਾ ਇਮਾਨ ਸਗਵਾਂ ਹੈਉਸਨੂੰ ਸੱਥ ਚ ਬੈਠ ਕੇ ਪੜ੍ਹਿਆ ਜਾ ਸਕਦਾ ਹੈਇੱਕੋ ਵਾਰ ਪੜ੍ਹ ਕੇ ਸਮਝਿਆ ਜਾ ਸਕਦਾ ਹੈ... ਅਤੇ ਇੱਥੇ ਮੈਂ ਪੰਜਾਬੀ ਕਵਿਤਾ ਦੀ ਗੱਲ ਕਰ ਰਿਹਾ ਹਾਂ

----

ਇਹ ਕਵਿਤਾ ਆਵੰਤ- ਗਾਰਦੇ ਲਈ ਨਹੀਂ ਲਿਖੀ ਗਈਜਦੋਂ ਅਸੀਂ ਜਮਾਤੀ ਵਖਰੇਵੇਂ ਬਾਰੇ ਕਵਿਤਾ ਲਿਖਦੇ ਸਾਂ ਤਾਂ ਅਹਿਲੇ ਇਨਕਲਾਬ ਤੋਂ ਸਹੀ ਦੀ ਉਡੀਕ ਕਰਦੇ ਸਾਂਜੇ ਅਸੀਂ ਨਾਰੀ ਮਨ ਦੀ ਕਵਿਤਾ ਲਿਖਦੇ ਸਾਂ ਤਾਂ ਨਾਰੀਵਾਦ ਦੀ ਹਾਂਉਡੀਕਦੇ ਸਾਂਇਸ ਕਵਿਤਾ ਨੇ ਆਵੰਤ-ਗਾਰਦੇ ਨੂੰ ਉੱਕਾ ਹੀ ਅਣਗੌਲ਼ਿਆ ਹੈ ਅਤੇ ਸਿੱਧੀ ਆਪਣੇ ਉਪਭੋਗਤਾ ਨਾਲ਼ ਜਾ ਗੱਲ ਕੀਤੀ ਹੈ

******