ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Tuesday, December 16, 2008

ਪ੍ਰੈੱਸ ਰਿਲੀਜ਼ - ਸਾਹਿਤਕ ਸੂਚਨਾ

ਪ੍ਰੈੱਸ ਰਿਲੀਜ਼: ਸੂਚਨਾ

ਪੁਸਤਕ :ਕੈਨੇਡੀਅਨ ਪੰਜਾਬੀ ਸਾਹਿਤ

ਲੇਖਕ: ਸੁਖਿੰਦਰ

ਪਿਆਰੇ ਕੈਨੇਡੀਅਨ ਪੰਜਾਬੀ ਲੇਖਕ ਦੋਸਤੋ !

ਮੈਂ ਅੱਜ-ਕੱਲ੍ਹ ਕੈਨੇਡੀਅਨ ਪੰਜਾਬੀ ਸਾਹਿਤਨਾਮ ਦੀ ਪੁਸਤਕ ਉੱਤੇ ਕੰਮ ਕਰ ਰਿਹਾ ਹਾਂ।ਇਸ ਪੁਸਤਕ ਵਿੱਚ ਮੈਂ ਕੈਨੇਡਾ ਦੇ ਨਾਮਵਰ 52 ਪੰਜਾਬੀ ਲੇਖਕਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਲੇਖਕਾਂ ਬਾਰੇ ਨਿਬੰਧ ਲਿਖ ਰਿਹਾ ਹਾਂ। ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਮੈਂ ਇਹ ਪੁਸਤਕ ਅੰਗਰੇਜ਼ੀ ਵਿੱਚ ਵੀ ਲਿਖ ਰਿਹਾ ਹਾਂ। ਇਸ ਤਰ੍ਹਾਂ ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਮੈਂ ਦੋ ਪੁਸਤਕਾਂ ਪ੍ਰਕਾਸ਼ਿਤ ਕਰਾਂਗਾ। ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ 52 ਪੰਜਾਬੀ ਲੇਖਕਾਂ ਚੋਂ ਹੁਣ ਤੱਕ ਮੈਂ ਹੇਠ ਲਿਖੇ ਲੇਖਕਾਂ ਬਾਰੇ ਨਿਬੰਧ ਲਿਖ ਚੁੱਕਾ ਹਾਂ :


ਰਵਿੰਦਰ ਰਵੀ (ਕਵੀ) (ਬੀ.ਸੀ.),ਗੁਰਚਰਨ ਰਾਮਪੁਰੀ (ਕਵੀ) (ਬੀ.ਸੀ.), ਜਰਨੈਲ ਸੇਖਾ(ਨਾਵਲਕਾਰ)(ਬੀ.ਸੀ.),ਸਾਧੂ ਬਿੰਨਿੰਗ (ਕਵੀ) (ਬੀ.ਸੀ.),ਸੁਖਮਿੰਦਰ ਰਾਮਪੁਰੀ (ਕਵੀ) (ਓਨਟਾਰੀਓ),ਪਾਲ ਢਿੱਲੋਂ (ਕਵੀ) (ਬੀ.ਸੀ.),ਗਿੱਲ ਮੋਰਾਂਵਾਲੀ (ਕਵੀ) (ਬੀ.ਸੀ.),ਮੇਜਰ ਸਿੰਘਨਾਗਰਾ(ਕਵੀ)(ਓਨਟਾਰੀਓ),ਗੁਰਦਿਆਲ ਕੰਵਲ (ਕਵੀ) (ਓਨਟਾਰੀਓ),ਕੁਲਵਿੰਦਰ ਖਹਿਰਾ (ਕਵੀ) (ਓਨਟਾਰੀਓ),ਭੂਪਿੰਦਰ ਦੂਲੇ (ਕਵੀ) (ਓਨਟਾਰੀਓ),ਮੋਹਨ ਗਿੱਲ (ਕਵੀ) (ਬੀ.ਸੀ.),ਪੁਸ਼ਪ ਦੀਪ (ਕਵੀ) (ਓਨਟਾਰੀਓ),ਮਨਜੀਤ ਮੀਤ (ਬੀ.ਸੀ.),ਮਿੱਤਰ ਰਾਸ਼ਾ (ਓਨਟਾਰੀਓ),ਤ੍ਰਿਲੋਚਨ ਸਿੰਘ ਗਿੱਲ (ਓਨਟਾਰੀਓ),ਪ੍ਰੀਤਮ ਸਿੰਘ ਧੰਜਲ (ਓਨਟਾਰੀਓ),

ਹਰਭਜਨ ਸਿੰਘ ਮਾਂਗਟ (ਬੀ.ਸੀ.),ਜਸਬੀਰ ਕਾਲਰਵੀ (ਓਨਟਾਰੀਓ)


ਤੁਸੀਂ ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ, ਰੰਗ-ਮੰਚ ਜਾਂ ਪੰਜਾਬੀ ਸਾਹਿਤ ਦੇ ਚਾਹੇ ਕਿਸੀ ਵੀ ਹੋਰ ਰੂਪ ਵਿੱਚ ਰਚਨਾ ਕਰ ਰਹੇ ਹੋਵੋ, ਜੇਕਰ ਤੁਸੀਂ ਆਪਣੀ ਪ੍ਰਕਾਸਿ਼ਤ ਹੋਈ ਨਵੀਂ ਕਿਤਾਬ ਦੀ ਇੱਕ ਕਾਪੀ ਭੇਜ ਸਕੋ ਤਾਂ ਮੈਨੂੰ ਇਸ ਪੁਸਤਕ ਵਿੱਚ ਸ਼ਾਮਿਲ ਹੋਣ ਵਾਲੇ ਲੇਖਕਾਂ ਦੀ ਚੋਣ ਕਰਨ ਵੇਲ਼ੇ ਤੁਹਾਡੀ ਪੁਸਤਕ ਉੱਤੇ ਵਿਚਾਰ ਕਰਨ ਦਾ ਵੀ ਮੌਕਾ ਮਿਲ਼ ਸਕੇਗਾ।ਇਹ ਪੁਸਤਕ ਪੰਜਾਬੀਅਤੇ ਅੰਗਰੇਜ਼ੀਵਿੱਚ ਜੁਲਾਈ 1, 2010ਨੂੰ ਕੈਨੇਡਾ ਡੇਅਉੱਤੇ ਕੈਨੇਡਾ ਵਿੱਚ ਰੀਲੀਜ਼ ਕੀਤੀ ਜਾਵੇਗੀ।ਧੰਨਵਾਦ ਸਹਿਤ

ਸੁਖਿੰਦਰ

ਈਮੇਲ: poet_sukhinder@hotmail.com

ਫੋਨ: (416) 858-7077

No comments: