ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Thursday, September 10, 2009

ਜਸਵੰਤ ਦੀਦ - ਕਮੰਡਲ

ਕਾਵਿ-ਸੰਗ੍ਰਹਿ: ਕਮੰਡਲ

ਲੇਖਕ: ਜਸਵੰਤ ਦੀਦ

ਪ੍ਰਕਾਸ਼ਨ ਵਰ੍ਹਾ: 2009 (ਦੂਜੀ ਵਾਰ)

ਪ੍ਰਕਾਸ਼ਨ: ਚੇਤਨਾ ਪ੍ਰਕਾਸ਼ਨ, ਲੁਧਿਆਣਾ

ਮੁੱਲ: 125 ਰੁਪਏ

ਰਿਵੀਊਕਾਰ: ਡਾ: ਦੇਵਿੰਦਰ ਕੌਰ

************

ਜਸਵੰਤ ਦੀਦ ਦਾ ਕਾਵਿ-ਕਮੰਡਲ

'ਕਮੰਡਲ' ਜਸਵੰਤ ਦੀਦ ਦਾ ਪੰਜਵਾਂ ਕਾਵਿ-ਸੰਗ੍ਰਹਿ ਹੈਇਸ ਤੋਂ ਪਹਿਲਾਂ ਉਹ 1986 ਵਿਚ 'ਬੱਚੇ ਤੋਂ ਡਰਦੀ ਕਵਿਤਾ', 1990 ਵਿਚ 'ਅਚਨਚੇਤ', 1996 ਵਿਚ 'ਆਵਾਜ਼ ਆਏਗੀ ਅਜੇ',ਅਤੇ 2000 ਵਿਚ 'ਘੁੰਡੀਕਾਵਿ-ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈਭਾਵੇਂ ਉਸਨੇ ਆਪਣਾ ਸਾਹਿਤਿਕ ਸਫ਼ਰ 1970 ਵਿਚ ਕਹਾਣੀ-ਸੰਗ੍ਰਹਿ 'ਇੱਕ ਲੱਪ ਯਾਦਾਂ ਦੀ' ਤੋਂ ਸ਼ੁਰੂ ਕੀਤਾ ਸੀ ਪਰ ਉਸਦੀ ਕਾਵਿ-ਪ੍ਰਤਿਭਾ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਹ ਪ੍ਰੋੜ ਸ਼ਾਇਰ ਦੇ ਰੂਪ ਵਿਚ ਆਪਣੀ ਸਥਾਪਨਾ ਕਾਇਮ ਕਰ ਚੁੱਕਾ ਹੈ

-----

ਦੀਦ ਦੀ ਕਵਿਤਾ ਦਾ ਆਗਾਜ਼ ਪੁਰਖਿਆਂ ਨਾਲ ਰਚਾਏ ਸੰਵਾਦ ਤੋਂ ਹੁੰਦਾ ਹੈਸੰਵਾਦ ਦੀ ਜੁਗਤ ਨੇ ਦੀਦ ਦੀ ਕਵਿਤਾ ਦਾ ਪੱਲਾ ਨਹੀਂ ਛੱਡਿਆ ਅਤੇ 'ਕਮੰਡਲ' ਤੱਕ ਪਹੁੰਚਦਿਆਂ ਸੰਵਾਦ ਦੀਦ ਦੀ ਕਵਿਤਾ ਦਾ ਅਨਿੱਖੜ ਕਾਵਿ-ਸੰਗਠਨ ਹੋ ਨਿਬੜਿਆ ਹੈਹਾਲਾਂ ਕਿ ਸੰਵਾਦ ਸਾਹਿਤ ਦੀ ਇੱਕ ਜੁਗਤ ਹੈ ਲੇਕਿਨ ਦੀਦ ਦੀ ਕਵਿਤਾ ਵਿਚ ਇਹ ਪ੍ਰਤੱਖ ਅਤੇ ਪਰੋਖ ਰੂਪ ਵਿਚ ਕਾਰਜਸ਼ੀਲ ਹੋਣ ਕਰਕੇ ਕਵਿਤਾ ਦੀ ਸੰਰਚਨਾ ਬਣ ਗਈ ਹੈਪ੍ਰਤੱਖ ਸੰਵਾਦ ਦੀ ਵਰਤੋਂ ਉਸਦੀ ਬਹੁਤ ਮਸ਼ਹੂਰ ਕਵਿਤਾ 'ਪੁਰਖਿਆਂ ਨਾਲ ਗੱਲਾਂ' ਵਿਚ ਮਿਲਦੀ ਹੈਕਮੰਡਲ ਵਿਚ ਸੰਵਾਦ ਦੀ ਵਰਤੋਂ ਵਧੇਰੇ ਕਰਕੇ ਪਰੋਖ ਰੂਪ ਵਿਚ ਹੋਈ ਹੈਬਹੁਤੀ ਵਾਰੀ ਉਹ ਆਪਣੇ ਆਪ ਨਾਲ ਗੱਲਾਂ ਕਰਦਾ, ਆਪਣੇ ਅੰਤਰ ਮਨ ਨਾਲ ਸੰਵਾਦ ਰਚਾਉਂਦਾ ਹੀ ਨਜ਼ਰ ਆਉਂਦਾ ਹੈਨਵੀਂ ਕਵਿਤਾ ਦੀ ਪਛਾਣ ਅੰਤਰ ਮਨ ਦੀ ਪੇਸ਼ਕਾਰੀ ਵਿਚ ਨਿਹਿਤ ਹੈਅੰਤਰ ਮਨ ਦੀ ਪੇਸ਼ਕਾਰੀ ਸਾਡੀ ਬਹੁਤ ਸਾਰੀ ਨਵੀਂ ਕਵਿਤਾ ਵਿਚ ਮਿਲਦੀ ਹੈਦੀਦ ਦੀ ਕਵਿਤਾ ਵਿਚਲੇ ਅੰਤਰ ਮਨ ਦੀ ਪੇਸ਼ਕਾਰੀ ਵਿਚ ਮੂਕ ਸੰਵਾਦ ਹਰ ਵੇਲੇ ਕਾਰਜਸ਼ੀਲ ਰਹਿੰਦਾ ਹੈ ਜੋ ਕਵਿਤਾ ਨੂੰ ਕਾਵਿ-ਗਤੀ ਪ੍ਰਦਾਨ ਕਰਦਾ ਰਹਿੰਦਾ ਹੈਇਸ ਲਈ ਦੀਦ ਦੀ ਕਵਿਤਾ ਹਰ ਵੇਲੇ ਕਿਸੀ ਸਫ਼ਰ ਲਈ, ਕਿਸੀ ਤਲਾਸ਼ ਲਈ, ਕਿਸੀ ਭਟਕਣ ਲਈ ਤਤਪਰ ਰਹਿੰਦੀ ਹੈ

-----

ਇਸ ਕਾਵਿ-ਪੁਸਤਕ ਦੇ ਤਰਤੀਬ ਵਾਲੇ ਪੰਨੇ ਤੋਂ ਪਹਿਲੇ ਪੰਨੇ ਤੇ ਦੀਦ ਨੇ ਮਹਾਨ ਕੋਸ਼ ਚੋਂ ਗੁਰਬਾਣੀ ਵਿਚ ਸਥਿਤ ਇੱਕ ਸਤਰ 'ਹਾਥ ਕਮੰਡਲ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ' ਅੰਕਿਤ ਕੀਤੀ ਹੈਦਰਅਸਲ ਏਸੇ ਤੁਕ ਦੇ ਪਿਛੋਕੜ 'ਚੋਂ ਹੀ ਦੀਦ ਦੀ ਕਵਿਤਾ ਦਾ ਕਾਵਿ-ਸਫ਼ਰ ਤੈਅ ਕੀਤਾ ਜਾ ਸਕਦਾ ਹੈ'ਕਮੰਡਲ' ਭਾਰਤੀ ਸੰਸਕ੍ਰਿਤੀ ਦਾ ਚਿਹਨ ਹੈ ਜੋ ਜੋਗ ਪਰੰਪਰਾ ਵਿਚੋਂ ਆਇਆ ਹੈਜੋਗੀ ਸੰਸਾਰ ਦਾ ਤਿਆਗ ਕਰ ਕੇ, ਸੰਸਾਰ ਦੀ ਨਾਸ਼ਮਾਨਤਾ ਵਾਲੇ ਸਿਧਾਂਤ ਨੂੰ ਸਮਝ ਕੇ ਹੱਥ ਵਿਚ ਕਮੰਡਲ ਫੜਦਾ ਹੈਕਮੰਡਲ ਉਦੋਂ ਫੜਿਆ ਜਾਂਦਾ ਹੈ ਜਦੋਂ ਕੋਈ ਜੋਗੀ ਬਣ ਜਾਂਦਾ ਤ੍ਰਿਸ਼ਨਾਵਾਂ, ਦਾ ਤਿਆਗ ਕਰ ਦੇਂਦਾ ਹੈਦੀਦ ਦੀ ਕਵਿਤਾ ਵਿਚਲਾ ਮਨੁੱਖ ਸੰਸਾਰ ਵਿਚ ਲਿਪਤ ਹੈ, ਰਿਸ਼ਤਿਆਂ ਦੀ ਤਲਾਸ਼ ਵਿਚ ਭਟਕ ਰਿਹਾ ਹੈ, ਉਸਨੂੰ ਕਿਧਰੇ ਚੈਨ ਨਹੀਂਬੇਚੈਨੀ ਵਿਚ ਤੜਪ ਰਹੇ ਮਨੁੱਖ ਨੇ ਤ੍ਰਿਸ਼ਨਾਵਾਂ ਦਾ ਕਮੰਡਲ ਫੜਿਆ ਹੋਇਆ ਹੈ,ਇਹ ਅਸਲ ਵਿਚ ਕਿਸੇ ਜੋਗੀ ਦਾ ਕਮੰਡਲ ਨਹੀਂ, ਕਿਸੇ ਐਸੇ ਰਤਿਕਾਂਤ ਦਾ ਕਮੰਡਲ ਹੈ ਜਿਸ ਵਿਚ ਤੜਪ, ਉਡੀਕ, ਖਾਹਿਸ਼ਾਂ, ਤ੍ਰਿਸ਼ਨਾਵਾਂ ਆਦਿ ਸਮੱਗਰੀ ਪਈ ਹੈਏਸੇ ਲਈ ਇਹ ਕਮੰਡਲ ਆਪਣੇ ਅੰਤਿਮ ਅਰਥਾਂ ਵਿਚ ਜੋਗੀਆਂ ਦੇ ਕਮੰਡਲ ਤੋਂ ਵੱਖਰਾ ਹੋ ਜਾਂਦਾ ਹੈਇਸ ਕਾਵਿ-ਪੁਸਤਕ ਵਿਚਲੇ ਰਤਿਕਾਂਤ ਨੂੰ ਆਪਣੇ ਅੱਧ ਦੀ ਤਲਾਸ਼ ਹੈਉਸਨੂੰ ਆਪਣੇ ਹੀ ਅੰਤਰ ਦਾ ਅੱਧ ਗਵਾਚ ਗਿਆ ਮਹਿਸੂਸ ਹੁੰਦਾ ਹੈ ਅਤੇ ਉਸ ਨੂੰ ਹੀ ਕਦੇ ਉਹ ਯਾਦਾਂ ਦੇ ਰੂਪ ਵਿਚ, ਕਦੇ ਸਫ਼ਰ ਦੇ ਰੂਪ ਵਿਚ, ਕਦੇ ਉਡੀਕ ਦੇ ਰੂਪ ਵਿਚ, ਕਦੇ ਸਵਾਲਾਂ ਦੇ ਰੂਪ ਵਿਚ ਅਤੇ ਕਦੇ ਮੋਨੋਲਾਗ ਦੇ ਰੂਪ ਵਿਚ ਤਲਾਸ਼ਦਾ ਰਹਿੰਦਾ ਹੈਇਸ ਰਤਿਕਾਂਤ ਦੇ ਕਮੰਡਲ ਦੇ ਕਈ ਰੂਪ ਹਨ ਇਸ ਲਈ ਸਿੱਟੇ ਵਜੋਂ ਜੋ ਕਵਿਤਾਵਾਂ ਹੋਂਦ ਵਿਚ ਆਈਆਂ ਹਨ ਉਨ੍ਹਾਂ ਵਿਚਲੇ ਅਹਿਸਾਸ ਦੀਆਂ ਵੀ ਕਈ ਪਰਤਾਂ ਹਨਬਹੁ ਪਰਤਾਂ ਨੂੰ ਉਜਾਗਰ ਕਰਦੀ ਹੋਈ ਦੀਦ ਦੀ ਇਹ ਕਾਵਿ-ਪੁਸਤਕ ਨਵੀਂ ਕਵਿਤਾ ਦਾ ਪ੍ਰਮਾਣ ਪੇਸ਼ ਕਰ ਜਾਂਦੀ ਹੈਇੱਕ ਮਿਸਾਲ ਪੇਸ਼ ਹੈ:-

‘‘ਇਹ ਭੋਲਾ

ਜਦ ਵੀ ਪਟਾਰੀ ਬੰਦ ਅੰਦਰ ਬੈਠਦਾ ਹੈ

ਕੋਈ ਪੌਣ ਉੱਠਦੀ ਹੈ

ਹਨੇਰੀ ਵਾਵਰੋਲਾ ਸ਼ੂਕਦਾ ਉੜਦਾ

ਤੇ ਢੱਕਣ ਹਵਾ 'ਚ ਲੁੜ੍ਹਕ ਜਾਂਦਾ ਹੈ‘‘

( ਕਮੰਡਲ, ਪੰਨਾ,73 )

----

'ਕਮੰਡਲ' ਕਾਵਿ-ਸੰਗ੍ਰਹਿ ਦੀ ਕਾਵਿ-ਯਾਤਰਾ ਵਿਚ ਕਵਿਤਾ ਅਤੇ ਮਨੁੱਖੀ ਅਹਿਸਾਸ ਇੱਕ ਦੂਜੇ ਵਿਚ ਓਤ ਪੋਤ ਹੋਏ ਪਏ ਹਨਕਵਿਤਾ ਮਹਿਜ਼ ਅੱਖਰਾਂ ਦਾ , ਵਾਕਾਂ ਦਾ, ਚਿਹਨਾ ਦੀ ਗਰਾਮਰ ਦਾ ਪਸਾਰ ਨਹੀਂ, ਇਸ ਵਿਚ ਮਨੁੱਖੀ ਅਹਿਸਾਸ ਦਾ ਸ਼ਾਮਿਲ ਹੋਣਾ ਨਿਹਾਇਤ ਜ਼ਰੂਰੀ ਹੈਦੀਦ ਕਵਿਤਾ ਲਿਖਦਾ ਹੈ ਆਪਣੇ ਅਹਿਸਾਸ ਨੂੰ ਮਿਲਣ ਵਾਸਤੇਏਥੋਂ ਤੱਕ ਕਿ ਕਵਿਤਾ ਅਤੇ ਅਹਿਸਾਸ ਵਿਚੋਂ ਕੋਈ ਵੱਡਾ ਛੋਟਾ ਨਹੀਂ, ਇਹ ਦੋਵੇਂ ਇੱਕ ਸਿੱਕੇ ਦੇ ਦੋਵੇਂ ਪਾਸੇ ਹਨ, ਇੱਕ ਦੂਜੇ ਵਿਚ ਓਤ ਪੋਤ ਹਨਇਹੀ ਕਾਵਿ-ਭਾਸ਼ਾ ਦੀ ਸਿਰਜਣਾ ਦੀ ਪਛਾਣ ਹੈਇੱਕ ਮਿਸਾਲ ਪੇਸ਼ ਹੈ:-

‘‘ਅਸੀਮ ਸੰਭਾਵਨਾ ਹੈ ਅਜੇ ਵੀ

ਅਰਥ ਦੇ ਗੂੰਜ ਦੀ ਜਿੱਥੇ

ਸਤਰਾਂ ਸ਼ਬਦਾਂ ਦੇ ਵਿਚਕਾਰ ਪਈ ਖ਼ਾਲੀ ਜਗ੍ਹਾ ਅੰਦਰ

ਅੱਖਰਾਂ ਸਮਾਸਾਂ ਵਿਚਕਾਰ

ਕੌਮਿਆਂ, ਟਿੱਪੀਆਂ, ਬਿੰਦੀਆਂ, ਵਿਸਰਾਮ ਚਿੰਨ੍ਹਾ ਦੀ ਛਾਂ ਹੇਠ

ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ‘‘

( ਉਹੀ, ਪੰਨਾ, 31 )

-----

ਅਹਿਸਾਸ ਦੀ ਪੱਧਰ ਵਿਚੋਂ ਬਹੁਤੀ ਵਾਰੀ ਦੀਦ ਕਾਵਿ-ਤੂੰਦਾ ਸਿਰਜਣ ਕਰਕੇ ਉਸ ਨਾਲ ਸੰਵਾਦ ਰਚਾਉਂਦਾ, ਉਸ ਅੱਗੇ ਸਵਾਲ ਰੱਖਦਾ, ਉਨ੍ਹਾਂ ਦੇ ਜਵਾਬ ਲੱਭਦਾ ਨਜ਼ਰ ਆਉਂਦਾ ਹੈਇਨ੍ਹਾਂ ਸਵਾਲਾਂ ਦੀ ਪ੍ਰਕਿਰਤੀ ਤਲਾਸ਼ ਨਾਲ ਸੰਬੰਧਿਤ ਹੈਜਿਸ ਅੱਧ ਦੀ ਤਲਾਸ਼ ਵਿਚ ਉਸਦੀ ਸਾਰੀ ਕਵਿਤਾ ਹੋਂਦ ਵਿਚ ਆਈ ਹੈ, ਉਸਨੂੰ ਹੀ ਆਪਣੀ ਕਵਿਤਾ ਦੀ ਸੰਬੋਧਿਤ ਧਿਰ ਵਜੋਂ ਸਿਰਜ ਲੈਂਦਾ ਹੈਇਹ ਸ਼ਾਇਰ ਦੇ ਅੰਤਰ ਮਨ ਦਾ ਸੱਚ ਵੀ ਹੈ ਅਤੇ ਕਵਿਤਾ ਦਾ ਸੱਚ ਵੀ ਹੋ ਨਿਬੜਦਾ ਹੈ:-

‘‘ਤੂੰ ਕਿੱਥੇ ਸੀ

ਦੇਰ ਏਨੀ?

ਪਤਾ ਨਹੀਂ ਸੀ ਤੈਨੂੰ

ਪਾਗਲੇ !

ਕਿ ਮੈਂ

ਪਿਛਲੇ ਕਈ ਜਨਮਾਂ ਤੋਂ

ਤੈਨੂੰ ਨਾਲ ਲਈ ਫਿਰਦਾ ਹਾਂ

ਤੇ ਤੂੰ

ਸਦੀਆਂ ਤੋਂ ਪੁੱਛ ਰਹੀ ਹੈਂ

ਤੂੰ ਕੌਣ ਹੈਂ ?‘‘

( ਉਹੀ, ਪੰਨਾ, 48 )

-----

ਦਰਅਸਲ ਏਸੇ ਵਿਚ ਹੀ ਅਰਧਨਾਰੀਸ਼ਵਰ ਦਾ ਸਿਧਾਂਤ ਛੁਪਿਆ ਹੋਇਆ ਹੈਇਨਸਾਨ ਦੇ ਅੰਦਰ ਹੀ ਅੱਧਾ ਨਰ ਅਤੇ ਅੱਧਾ ਮਾਦਾ ਹੁੰਦਾ ਹੈਜਦੋਂ ਆਪਣੇ ਅੱਧ ਦੀ ਪਹਿਚਾਣ ਗਵਾਚ ਜਾਏ, ਉਦੋਂ ਭਟਕਣਾ ਦਾ ਸਫ਼ਰ ਆਰੰਭ ਹੁੰਦਾ ਹੈਦੀਦ ਦੀ ਕਵਿਤਾ ਐਸੇ ਇਨਸਾਨ ਦੀ ਪੇਸ਼ਕਾਰੀ ਹੈ ਜਿਸਦਾ ਆਪਣਾ ਹੀ ਅੱਧਾ ਅੱਧ ਗਵਾਚ ਗਿਆ ਹੈ ਅਤੇ ਉਸਦੀ ਭਾਲ ਵਿਚ ਉਹ ਦੁਨੀਆਂ ਵਿਚ ਏਧਰ ਓਧਰ ਭਟਕਦਾ ਫਿਰਦਾ ਹੈ ਅਤੇ ਇਸ ਭਟਕਣਾ ਦੀ ਸ਼ਨਾਖ਼ਤ ਉਹ ਕਵਿਤਾ ਰਾਹੀਂ ਕਰਦਾ ਹੈਅਸਲ ਵਿਚ ਏਸ ਕਵਿਤਾ ਵਿਚ ਅਧੂਰੇਪਣ ਦੇ ਅਹਿਸਾਸ ਨੂੰ ਭਰਨ ਦੀ ਖ਼ਾਹਿਸ਼ ਹੈਖਾਹਿਸ਼ ਦਾ ਕਮੰਡਲ ਸਮੁੱਚੀ ਕਵਿਤਾ ਦੇ ਪ੍ਰਭਾਵ ਵਜੋਂ ਉਜਾਗਰ ਹੁੰਦਾ ਹੈਵਿਹਾਰਕ ਜ਼ਿੰਦਗੀ ਵਿਚ ਜੋ ਮਨਫ਼ੀ ਹੈ, ਮਾਨਸਿਕਤਾ ਵਿਚ ਉਹ ਹਾਜ਼ਰ ਹੈਉਸ ਮਾਨਸਿਕ ਹਾਜ਼ਰੀ ਦੀ ਤੜਪ ਵਿਚੋਂ ਹੀ ਦੀਦ ਦੀ ਕਵਿਤਾ ਸਿਰਜੀ ਗਈ ਹੈਇਕ ਮਿਸਾਲ ਪੇਸ਼ ਹੈ:-

‘‘ਤੂੰ ਏਥੇ ਨਹੀਂ ਹੈਂ

..................

ਮੈਂ ਉਡੀਕ ਰਿਹਾ ਹਾਂ

ਕਿ ਤੂੰ ਅਚਾਨਕ ਪਰਗਟ ਹੋਵੇਂ

ਕਿਤਾਬਾਂ ਅੱਖਰਾਂ ਕੰਧਾਂ ਕੌਲਿਆਂ ਉਹਲੇ

ਆਵਾਜ਼ ਸੁਣਾਂ ਤੇਰੀ

ਤੇ

ਧੜਕ ਪਵਾਂ‘‘

( ਉਹੀ, ਪੰਨਾ59 )

----

ਵਾਸਤਵਿਕ ਗ਼ੈਰ ਹਾਜ਼ਰੀ ਅਤੇ ਮਾਨਸਿਕ ਹਾਜ਼ਰੀ ਇਕ ਦੂਜੇ ਨਾਲ ਖ਼ਾਮੋਸ਼ ਸੰਵਾਦ ਵਿਚ ਪੈਂਦੇ ਹਨ ਤੇ ਦੀਦ ਦੀ ਕਵਿਤਾ ਦਾ ਜਨਮ ਹੁੰਦਾ ਹੈਇਹੀ ਅਸਲ ਵਿਚ ਮੂਕ ਸੰਵਾਦ ਹੈ ਜੋ ਸ਼ਾਇਰ ਦੀ ਜ਼ਿੰਦਗੀ ਵਿਚ ਕਾਰਜਸ਼ੀਲ ਤਾਂ ਹਰ ਵੇਲੇ ਰਹਿੰਦਾ ਹੈ ਪਰ ਕੁਝ ਕਵਿਤਾ ਦੇ ਕਰਤਾਰੀ ਛਿਣਾਂ ਵਿਚ ਉਹ ਕਾਵਿ-ਸਿਰਜਣਾ ਵਿਚ ਢਲ ਜਾਂਦਾ ਹੈਕਰਤਾਰੀ ਛਿਣਾਂ ਵਿਚੋਂ ਸਿਰਜੀ ਗਈ ਕਵਿਤਾ ਹਰ ਛਿਣ ਨਵਾਂ ਹੋਣ ਦੀ ਸਮਰੱਥਾ ਰੱਖਦੀ ਹੈ ਕਿਉਂਕਿ ਉਹ ਛਿਣ ਹਰ ਪ੍ਰਕਾਰ ਦੀ ਦੁਨਿਆਵੀ ਮੈਲ ਤੋਂ ਰਹਿਤ ਹੁੰਦੇ ਹਨਉਨ੍ਹਾਂ ਛਿਣਾਂ ਦਾ ਮਨੁੱਖੀ ਅਹਿਸਾਸ ਦੀ ਕੁਦਰਤ ਅਤੇ ਰੱਬ ਦੀ ਕੁਦਰਤ ਨਾਲ ਅਨਿੱਖੜ ਰਿਸ਼ਤਾ ਹੁੰਦਾ ਹੈਐਸੀ ਅਵਸਥਾ ਵਿਚੋਂ ਉਪਜੀ ਕਵਿਤਾ ਅਤੇ ਉਸ ਵਿਚਲੇ ਚਿਹਨ ਵੀ ਸਦੀਵੀ ਰਹਿਣ ਵਾਲੇ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਚਿਹਨਾ ਵਿਚਲੀ ਪਾਕ ਤਾਜ਼ਗੀ ਕਵਿਤਾ ਨੂੰ ਹਰ ਛਿਣ ਨਵਾਂ ਹੋ ਜਾਣ ਦੀ ਸਮਰੱਥਾ ਬਖ਼ਸ਼ਦੀ ਹੈਇੱਕ ਮਿਸਾਲ ਪੇਸ਼ ਹੈ:-

"ਐਸੀ ਜੱਫੀ 'ਚ ਕੱਸ ਲੈ ਮੈਨੂੰ

ਕਿ ਵਿੱਛੜ ਜਾਵਾਂ

ਤਾਂ ਬਾਹਾਂ ਰਹਿਣ ਖੁੱਲ੍ਹੀਆਂ ਹਮੇਸ਼

ਹੋਂਠ ਸੁੱਕੇ ਰਹਿਣ

ਤੇਰੀਆਂ ਖ਼ੁਸ਼ਕ ਹਵਾਵਾਂ ਨਾਲ

ਖੁੱਲ੍ਹੇ ਰਹਿਣ

ਤੜਪਦੇ ਉਸ ਝੀਲ ਲਈ

ਜੋ ਇਕੋ ਸ਼ਾਮ ਸਾਰੀ ਜੰਮ ਜਾਂਦੀ

ਤੇ ਫਿਰ ਅਚਾਨਕ

ਸ਼ਾਮ ਇਕੋ

ਖੁੱਲ੍ਹ ਜਾਂਦੀ ਤਮਾਮ‘‘

( ਉਹੀ, ਪੰਨਾ, 60 )

-----

ਉਪਰੋਕਤ ਮਿਸਾਲ ਵੀ ਮੂਕ ਸੰਵਾਦ ਦੀ ਵਿਧੀ ਰਾਹੀਂ ਹੋਂਦ ਵਿਚ ਆਈ ਹੈਜਾਪਦਾ ਇਸਤਰ੍ਹਾਂ ਹੈ ਜਿਵੇਂ ਕਾਵਿ-ਮੈਂ ਕਿਸੇ ਕਾਵਿ-ਤੂੰ ਨਾਲ ਗੱਲਾਂ ਕਰ ਰਹੀ ਹੈ, ਲੇਕਿਨ ਅਸਲ ਵਿਚ ਇਹ ਸ਼ਾਇਰ ਰਾਹੀਂ ਸਿਰਜਿਆ ਗਿਆ ਮੂਕ ਸੰਵਾਦ ਜਾਂ ਮੋਨੋਲਾਗ ਹੈ ਜੋ ਕਵਿਤਾ ਵਿਚਲੀ ਸਿਰਜਿਤ ਧਿਰ ਦੇ ਅੰਤਰ ਮਨ ਵਿਚ ਵਾਪਰਦਾ ਹੈ

-----

ਬਿਰਹਾ ਜਾਂ ਵਿਛੋੜਾ ਅੰਤਰ ਮਨ ਦੀਆਂ ਸਥਿਤੀਆਂ ਹਨਇਸ ਉਪਰ ਅੱਜ ਤੱਕ ਗ੍ਰੰਥਾਂ ਦੇ ਗ੍ਰੰਥ ਲਿਖੇ ਜਾ ਚੁੱਕੇ ਹਨਉਨ੍ਹਾਂ ਗ੍ਰੰਥਾਂ ਵਿਚ ਦੋ ਧਿਰਾਂ ਵਿਛੜਣ ਤੇ ਤੜਪਦੀਆਂ ਹਨ, ਵਿਲਕਦੀਆਂ ਹਨਦੀਦ ਨੇ ਆਪਣੇ ਅੰਤਰ ਮਨ ਦੀ ਸੱਚੀ ਅਹਿਸਾਸ ਮਈ ਸਥਿਤੀ ਕੁਝ ਇਸ ਤਰ੍ਹਾਂ ਚਿਤਰੀ ਹੈ ਕਿ ਵਿਛੋੜਾ ਲਫ਼ਜ਼ ਦੇ ਸਥਾਪਿਤ ਅਰਥ ਹੀ ਬਦਲ ਗਏ ਹਨ ਅਤੇ ਅਰਥਾਂ ਦੀਆਂ ਅਸੀਮ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ

‘‘ਵਿਛੋੜਾ

ਸਾਹ ਆਇਆ...

( ਉਹੀ, ਪੰਨਾ, 72 )

-----

ਦੀਦ ਦੀ ਕਵਿਤਾ ਦਾ ਅਰਥ ਪਾਸਾਰ ਆਪਣੇ ਕੁਲ ਪ੍ਰਭਾਵ ਵਿਚ ਜੋਗ ਪਰੰਪਰਾ ਦੇ ਅਧਿਆਤਮਕ ਸੰਕਲਪਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਸਿਰਜਣ ਦੇ ਆਹਰ ਵਿਚ ਹੈਜੋਗ ਪਰੰਪਰਾ ਦਾ ਅਧਿਆਤਮਕ ਸਫ਼ਰ 'ਜੜ੍ਹ' ਤੋਂ 'ਚੇਤੰਨ' ਹੋਣ ਦਾ ਸਫ਼ਰ ਹੈਂਚੇਤੰਨ ਹੋਣ ਦੇ ਏਸ ਸਫ਼ਰ ਵਿਚ ਮਰਦ ਇੱਕਲਾ ਹੈਂ, ਔਰਤ ਦੀ ਓਥੇ ਕੋਈ ਥਾਂ ਨਹੀਂ, ਜਾਂ ਇਹ ਕਹਿ ਲਓ, ਔਰਤ ਏਸ ਸਫ਼ਰ ਵਿਚ ਇੱਕਲੀ ਹੈਂ, ਮਰਦ ਦੀ ਏਸ ਵਿਚ ਕੋਈ ਥਾਂ ਨਹੀਂਲੇਕਿਨ ਦੀਦ ਦੀ ਕਵਿਤਾ ਵਿਚਲਾ ਅਰਧਨਾਰੀਸ਼ਵਰ ਦਾ ਸੰਕਲਪ ਚੇਤਨ ਹੋਣ ਲਈ ਪਹਿਲਾਂ ਔਰਤ ਅਤੇ ਮਰਦ ਦੇ ਸੰਜੋਗ ਦੀ ਅਵਸਥਾ ਵਿਚ ਜੜ੍ਹ ਹੋਣਾ ਚਾਹੁੰਦਾ ਹੈਂ ਅਤੇ ਉਸੇ ਜੜ੍ਹ ਅਵਸਥਾ 'ਚੋਂ ਹੀ ਚੇਤੰਨ ਤੱਕ ਪਹੁੰਚਣਾ ਚਾਹੁੰਦਾ ਹੈਂਜ਼ਾਹਿਰ ਹੈਂ ਜੋਗ ਧਰਮ ਵਿਚਲੇ ਅਧੂਰੇ ਮਨੁੱਖ ਨੂੰ ਦੀਦ ਨੇ ਪੂਰਣ ਮਨੁੱਖ ਦੇ ਸੰਕਲਪ ਰਾਹੀਂ ਪੂਰਾ ਕੀਤਾ ਹੈਂਇਹ ਕੁਦਰਤ ਦਾ ਨੇਮ ਵੀ ਹੈਂ ਅਤੇ ਮਨੁੱਖੀ ਹੋਂਦ ਦਾ ਸੱਚ ਵੀਇਓਂ ਦੀਦ ਦੀ ਕਵਿਤਾ ਮਨੁੱਖੀ ਹੋਂਦ ਦੇ ਸੱਚ ਦੀ ਤਲਾਸ਼ ਵਿਚ ਭਟਕਣ ਵਾਲੀ ਕਵਿਤਾ ਬਣ ਜਾਂਦੀ ਹੈਂਭਟਕਣ ਏਸ ਲਈ ਕਿ ਕਵਿਤਾ ਵਿਚਲੀ ਕਾਵਿ-ਮੈ ਦੀ ਇਹ ਸਥਿਤੀ ਨਹੀਂ, ਚਾਹਤ ਹੈਂ ਅਤੇ ਚਾਹਤ ਜਦ ਤਕ ਪੂਰੀ ਨਹੀਂ ਹੁੰਦੀ, ਭਟਕਣ ਹੀ ਰਹਿੰਦੀ ਹੈਂ:-

‘‘ਖ਼ਾਲੀ ਪਿਆ ਵਰ੍ਹਿਆਂ ਤੋਂ ਸਮਾ ਜੋ

ਉਸਨੂੰ ਭਰਨਾ ਚਾਹੁੰਦਾ ਹਾਂ

ਫੇਫੜਿਆਂ ਦੇ ਪੂਰੇ ਜ਼ੋਰ ਨਾਲ

ਅੱਖਾਂ ਬੰਦ ਕਰੀ

ਪੂਰੇ ਜਿਸਮ ਦੀਆਂ

ਮਾਸ-ਪੇਸ਼ੀਆਂ 'ਚ ਭਰ ਕੇ ਹਰਕਤ

ਨਾੜਾਂ 'ਚ ਸਾਹ

ਖੋਭ ਕੇ ਪੱਬ ਧਰਤੀ ਅੰਦਰ

ਤੇ ਜੋੜ ਕੇ ਅਤਿ-ਸੂਖਮ ਤਾਰ ਕੋਈ

ਉੱਪਰ ਕਿਤੇ

ਤੈਨੂੰ ਆਪਣੀ ਯਾਦ ਸ਼ਕਤੀ '

ਵਾਪਸ ਉਤਾਰਨਾ ਚਾਹੁੰਦਾ ਹਾਂ

ਇਸੇ ਅਵਸਥਾ ਅੰਦਰ

ਜੜ੍ਹ ਹੋ ਜਾਣਾ

ਚੇਤੰਨ ਹੋਣ ਲਈ‘‘

( ਉਹੀ, ਪੰਨਾ, 64 )

-----

ਦੀਦ ਦੀ ਕਵਿਤਾ ਵਿਚ ਕਈ ਸਵਾਲ ਹਨ ਜਿਨ੍ਹਾ ਨੂੰ ਉਸਨੇ ਪੋਟਲੀ ਚਿਹਨ ਰਾਹੀਂ ਸਿਰਜਿਆ ਹੈਂਇਸਦਾ ਕਾਰਨ ਹੈਂ, ਸਵਾਲ ਸਿੱਧੇ ਸਪਾਟ ਨਹੀਂ, ਉਨ੍ਹਾਂ ਵਿਚ ਦੁਚਿੱਤੀਆਂ ਹਨ, ਅਹਿਸਾਸ ਹਨ, ਦੋਸਤੀਆਂ ਦੇ ਫ਼ਰਜ਼ ਹਨਦੁਚਿੱਤੀ ਵਾਲੇ ਸਵਾਲਾਂ ਦੀ ਸਿਰਜਣਾ ਨਾਲ ਵੀ ਦੀਦ ਦੀ ਕਵਿਤਾ ਦਾ ਪਿੰਡਾ ਜਟਿਲ ਹੁੰਦਾ ਹੈਂਦੁਚਿੱਤੀ ਹਮੇਸ਼ਾ ਸਥਿਤੀ ਦੇ ਦਵੰਧ 'ਚੋਂ ਪੈਦਾ ਹੁੰਦੀ ਹੈਦੀਦ ਦੀ ਕਵਿਤਾ ਵਿਚਲੀ ਕਾਵਿ-ਮੈਂ ਰਿਸਤਿਆਂ ਦੀ ਤਲਾਸ਼ ਦੇ ਦਵੰਧ ਵਿਚ ਕਾਰਜਸ਼ੀਲ ਹੈਉਸਦਾ ਕਾਰਨ ਹੈ ਕਿ ਦੀਦ ਦੀ ਕਵਿਤਾ ਵਿਚਲੀ ਕਾਵਿ-ਮੈਂ ਇੱਕਲੀ ਹੈ, ਅਧੂਰੀ ਹੈ ਪਰੰਤੂ ਵਿਯੋਜਤ ( Isolated ) ਨਹੀਂਇਸੇ ਕਰਕੇ ਉਸ ਵਿਚ ਮਿਲਣ ਦੀ ਚਾਹਤ ਹੈਇੱਕੱਲੇ ਹੋਣ ਦੀਆਂ ਆਪਣੀਆਂ ਕਈ ਵੰਗਾਰਾਂ ਹੁੰਦੀਆਂ ਹਨ, ਕਿਉਂਕਿ ਮਨੁੱਖੀ ਹੋਂਦ ਖ਼ਤਰੇ ਵਿਚ ਹੁੰਦੀ ਹੈ, ਜ਼ਿੰਦਗੀ ਦੇ ਸਵਾਲਾਂ ਸਾਹਵੇਂ ਹੁੰਦੀ ਹੈਇਸ ਲਈ ਇੱਕ ਦਵੰਧ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਉਹ, ਜਾਂ ਤੂੰ ਨਾਲ ਕਿਥੇ ?, ਕੀ ?, ਕਿਵੇਂ ?, ਕਿਉਂ ? ਆਦਿ ਪ੍ਰਸ਼ਨ ਹਮੇਸ਼ਾ ਜੁੜੇ ਰਹਿੰਦੇ ਹਨਕਵਿਤਾ ਜਾਂ ਕਾਵਿ-ਮੈ ਕਿਸੇ ਇਕ ਨੁਕਤੇ ਤੇ ਨਿਰਭਰ ਨਹੀਂ ਹੁੰਦੀਇਹੀ ਕਵਿਤਾ ਦੀ ਗਤੀਸ਼ੀਲਤਾ ਹੁੰਦੀ ਹੈ ਅਤੇ ਇਸੇ ਨਾਲ ਹੀ ਕਾਵਿ-ਪ੍ਰਕਿਰਿਆ ਵਧੇਰੇ ਜਟਿਲ, ਦਵੰਧਮੂਲਕ ਅਤੇ ਪ੍ਰਸ਼ਨਮੂਲਕ ਹੋ ਜਾਂਦੀ ਹੈਕੁਝ ਮਿਸਾਲਾਂ ਪੇਸ਼ ਹਨ:-

‘‘ਏਸ ਮੁਲਕ ਦੀ ਮਿੱਟੀ ਵਿਚੋਂ

ਕੀ ਸੋਨਾ ਕਿ ਲੋਹਾ ਲੱਭਣ ਆਇਆਂ ?‘‘

( ਉਹੀ, ਪੰਨਾ, 65 )

........

‘‘ਕੀ ਮੈਂ ਨਿਰਾ ਯਾਤਰੀ

ਜਾਂ ਮੈਂ ਤੇਰੇ ਪਿਆਰ ਦੀ ਤੋਟ 'ਚ ਭੱਜਾ ਫਿਰਦਾਂ ?‘‘

( ਉਹੀ )

.............

‘‘ਕੀ ਮੈਂ ਆਪਣੇ ਯਾਰਾਂ ਮਿੱਤਰਾਂ ਦੇ ਸੁੱਖ ਦੇਖਣ ਆਇਆਂ

ਤੇ ਲੈ ਕੇ ਚੱਲਿਆਂ ਇੱਕ ਪੋਟਲੀ

ਜਿਸ ਵਿਚ ਅਸਤ ਦੁੱਖਾਂ ਦੇ ਬੰਨ੍ਹੇ‘‘

( ਉਹੀ )

-----

ਪ੍ਰਸ਼ਨਾਂ ਦੀ ਪੱਧਰ ਤੇ ਸੋਚਦਿਆਂ ਕਮੰਡਲ ਵਿਚ ਸਿਰਜਤ ਕਾਵਿ-ਮੈਂ ਦੀ ਪ੍ਰਕਿਰਤੀ ਅਮੂਰਤ ਹੋ ਜਾਂਦੀ ਹੈਅਮੂਰਤ ਇਸ ਲਈ ਕਿ ਉਸ ਵਕਤ ਕਵਿਤਾ ਦ੍ਰਿਸ਼ ਦੀ ਪੱਧਰ ਤੇ ਨਹੀਂ ਚੇਤਨਾ ਦੀ ਪੱਧਰ ਤੇ ਵਿਚਰਦੀ ਹੈ ਅਤੇ ਚੇਤਨਾ ਵਿਚੋਂ ਉਪਜੇ ਪ੍ਰਸ਼ਨ ਅਮੂਰਤ ਪ੍ਰਕਿਰਤੀ ਵਾਲੇ ਹੁੰਦੇ ਹਨਪਰ ਇੱਕ ਗੱਲ ਸਪੱਸ਼ਟ ਹੈ ਕਿ ਇਹ ਪ੍ਰਸ਼ਨ ਹਰ ਪ੍ਰਕਾਰ ਦੀ ਪੂਰਵ ਨਿਸ਼ਚਿਤ ਵਿਚਾਰਧਾਰਾ ਤੋਂ ਆਜ਼ਾਦ ਹਨਇਹ ਪ੍ਰਸ਼ਨ ਵਿਸ਼ੇਸ਼ ਸਥਿਤੀ ਵਿੱਚੋਂ ਉਪਜਦੇ ਹਨਇਹੀ ਨਵੀਂ ਕਵਿਤਾ ਦੀ ਨਿਸ਼ਾਨੀ ਹੈਕਵਿਤਾ ਅਮੂਰਤ ਵੀ ਹੈ ਅਤੇ ਆਜ਼ਾਦ ਵੀਇਨ੍ਹਾਂ ਪ੍ਰਸ਼ਨਾ ਦੀ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਆਪਣੇ ਹੱਕ ਵਿਚ ਕੋਈ ਦਲੀਲ ਨਹੀਂ ਘੜਦੇਇਨ੍ਹਾਂ ਵਿਚਲਾ ਵਿਚਾਰ ਅਤੇ ਭਾਵਨਾ ਕਵਿਤਾ ਦਾ ਰੂਪ ਨਾਲ ਲੈ ਕੇ ਆਉਂਦੇ ਹਨਕਵਿਤਾ ਕਿਸੇ ਪਹਿਲੋਂ ਮਿੱਥੇ ਰੂਪ ਵਿਚ ਫ਼ਿੱਟ ਨਹੀਂ ਹੁੰਦੀ, ਸਗੋਂ ਆਪਣਾ ਰੂਪ ਆਪ ਸਿਰਜਦੀ ਹੈਇਨ੍ਹਾਂ ਕਵਿਤਾਵਾਂ ਵਿਚਲੀ ਕਾਵਿ-ਮੈਂ ਪ੍ਰਤੱਖਣ ਦੀ ਪੱਧਰ ਤੇ ਵਿਚਰਦੀ ਹੈ, ਉਹ ਪ੍ਰਤੱਖਣ ਭਾਵੇਂ ਮੁਲਕਾਂ ਦੀ ਸੈਰ ਦਾ ਹੋਵੇ, ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਮੁਲਾਕਾਤ ਵਾਲਾ ਹੋਵੇ ਅਤੇ ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਦੀ ਉਡੀਕ ਨਾਲ ਜਾਂ ਯਾਦ ਨਾਲ ਸੰਬੰਧਿਤ ਹੋਵੇ, ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕਵਿਤਾ ਪ੍ਰਤੱਖਣ ਨੂੰ ਅੱਖਾਂ ਰਾਹੀਂ ਨਹੀਂ, ਚੇਤਨਾ ਰਾਹੀਂ ਪ੍ਰਤੱਖਦੀ ਹੈਇਸ ਤਰ੍ਹਾਂ ਦੀਦ ਦੀ ਇਹ ਕਵਿਤਾ ਚਿਹਨਾਂ ਪਿੱਛੇ ਕਾਰਜਸ਼ੀਲ ਵਿਚਾਰਧਾਰਾ ਚੋਂ ਨਹੀਂ, ਚੇਤਨਾ ਚੋਂ ਸਿਰਜੀ ਗਈ ਹੈਇਸ ਲਈ ਇਹ ਕਵਿਤਾ ਕਿਸੇ ਵੀ ਨਿਸ਼ਚਿਤ ਵਿਚਾਰਧਾਰਾ ਦੀ ਗ਼ੁਲਾਮ ਨਹੀਂ, ਸਗੋਂ ਸਥਿਤੀ ਦੀ ਆਜ਼ਾਦ ਚੇਤਨਾ ਦੀ ਕਵਿਤਾ ਹੈਏਸੇ ਕਰਕੇ ਉਹ ਕਈ ਵਾਰ ਆਪਣੇ ਆਪ ਦੇ ਖ਼ਿਲਾਫ਼ ਵੀ ਹੋ ਜਾਂਦੀ ਹੈਇਸ ਤਰ੍ਹਾਂ ਕਰਨ ਨਾਲ ਵੀ ਇਹ ਆਪਣੀ ਪਰੰਪਰਾ ਜਾਂ ਪੁਰਖਿਆਂ ਦੇ ਬਣਾਏ ਹੋਏ ਅਸੂਲਾ ਜਾਂ ਰੂੜ੍ਹੀਵਾਦੀ ਪ੍ਰਤੀਮਾਨਾਂ ਸਾਹਵੇਂ ਵੀ ਪ੍ਰਸ਼ਨ ਚਿੰਨ੍ਹ ਲਾ ਦੇਂਦੀ ਹੈਇਕ ਮਿਸਾਲ ਪੇਸ਼ ਹੈ:-

‘‘ਕੀ ਗ਼ਲਤੀ ?

ਜਿਥੇ ਫੁੱਲ ਬੀਜੇ ਸਨ

ਭੱਖੜਾ ਉੱਗਿਆ

ਜਿਥੇ ਜਾ ਕੇ ਪਾਣੀ ਪੀਤਾ

ਬੀਆਬਾਨ

ਕਿਸ ਪੁਰਖੇ ਦੀ ਕਬਰ ਤੇ

ਦੀਵਾ ਬਾਲ ਨਾ ਹੋਇਆ ?

ਵਹਿੰਗੀ ਅੰਦਰ ਬੋਟ ਲਕੋ ਕੇ

ਕਿਹੜੇ ਰਾਹੋਂ ਲੰਘਣਾ ?‘‘

( ਉਹੀ, ਪੰਨਾ, 52 )

-----

ਨਵੀਂ ਕਵਿਤਾ ਦਾ ਪਛਾਣ ਚਿੰਨ੍ਹ ਇਹ ਵੀ ਹੈ ਕਿ ਇਹ ਆਪਣੇ ਲਿਖਣਯੋਗ ਵਿਵੇਕ ਨੂੰ ਆਪਣੇ ਨਜ਼ਦੀਕੀ ਪਾਠਕ ਨਾਲ ਸਾਂਝਾ ਕਰਦੀ ਹੈਇਹ ਉਸ ਪਾਠਕ ਅੱਗੇ ਆਪਣਾ ਰਾਜ਼ ਖੋਲ੍ਹਦੀ ਹੈ ਜੋ ਇਸਨੂੰ ਨਕਾਰਦਾ ਜਾਂ ਸਵੀਕਾਰਦਾ ਨਹੀਂ, ਗਹੁ ਨਾਲ ਪੜ੍ਹਦਾ, ਇਸਦੇ ਅਰਥਾਂ ਦੀਆਂ ਤੈਹਾਂ ਵਿਚ ਉਤਰਦਾ ਹੈਦੀਦ ਦੀ ਕਵਿਤਾ ਵਿਚਲੀ ਸਿਰਜਿਤ ਕਾਵਿ-ਮੈਂ ਦੀਆਂ ਸਾਰੀਆਂ ਹਰਕਤਾਂ ਪਾਠਕ ਨਾਲ ਆਪਣੀ ਸਾਂਝ ਕੁਝ ਇਸ ਤਰ੍ਹਾਂ ਬਣਾਉਂਦੀਆਂ ਹਨ:-

ਇਹ ਕੌਣ ਹੈ ਇਨ੍ਹਾਂ ਕਵਿਤਾਵਾਂ ਅੰਦਰ

ਜੋ ਆਪਣੇ ਸਾਹਾਂ ਦੀਆਂ ਰੱਸੀਆਂ 'ਚ ਫਸਿਆ

ਹਨੇਰੀਆਂ ਖੁੱਡਾਂ ਪੱਟਦਾ

ਕੱਸੀਆਂ ਅੱਖਾਂ ਨਾਲ ਮੇਰੇ ਵੱਲ ਆ ਰਿਹਾ ਹੈ

ਖੜ੍ਹਾ ਹੋਣਾ ਚਾਹੁੰਦਾ ਹੈ

ਪੈਰ ਨਹੀਂ ਟਿਕਦਾ ਧੌਣ ਨਹੀਂ ਘੁੰਮਦੀ

ਕਹਿੰਦਾ ਹੈ ਨਹੂਆ ਅੰਦਰ ਲਹੂ ਪੁੱਠਾ ਗਿੜਦਾ ਹੈ

ਲਹੂ ਅੰਦਰ ਧਰਤੀ ਉਲਟ ਬਾਜੀਆਂ ਲਾ ਰਹੀ ਹੈ

ਤੇ ਉਹ ਧਰਤੀ ਹੇਠੋਂ ਇਕ ਖੁਰ ਲੱਭ ਲਿਆਇਆ ਹੈ

ਘੋੜਾ ਇੱਕ ਦੁੱਧ ਚਿੱਟਾ ਉਸਦੇ ਅੰਦਰ ਨੱਚ ਰਿਹਾ ਹੈ

ਸੁਪਨੇ ਅੰਦਰ ਕਵਿਤਾਵਾਂ ਵਿਚਲਾ ਬੰਦਾ

ਅੱਗ 'ਚ ਲਿਟਣ ਲੱਗਦਾ ਹੈ

ਕੋਈ ਰਿਸ਼ੀ ਮੁਨੀ ਉਸਦਾ ਹੱਥ ਫੜਦਾ

ਤੇ ਜੰਗਲ 'ਚ ਉਸਨੂੰ ਇੱਕਲਿਆ ਛੱਡ ਦੇਂਦਾ ਹੈ

ਉੱਥੇ ਇੱਕ ਪਰੀ

ਉਸਨੂੰ ਚੜ੍ਹੇਲ ਵਾਂਗ ਚਿੰਮੜ ਜਾਂਦੀ ਹੈ

ਤੇ ਉਹ ਚੀਕ ਮਾਰਕੇ ਸੁਪਨੇ 'ਚੋਂ ਉਠਦਾ ਹੈ‘‘

( ਉਹੀ, ਪੰਨਾ, 53 )

-----

ਅਸਲ ਵਿਚ ਦੀਦ ਦੀ ਕਵਿਤਾ ਪਾਠਕ ਨੂੰ ਨਾ ਤਾਂ ਕੁਝ ਸਮਝਾਉਂਦੀ ਹੈ ਨਾ ਕੋਈ ਨਸੀਹਤ ਦੇਂਦੀ ਹੈ, ਉਹ ਤਾਂ ਪਾਠਕ ਨੂੰ ਆਪਣੇ ਚਿਹਨ ਸੰਸਾਰ ਵਿਚ ਨਾਲ ਲੈ ਕੇ ਉੱਤਰਦੀ ਹੈ ਕਵਿਤਾ ਵਿਚਲੀ ਕਾਵਿ-ਮੈਂ ਦਾ ਡਰ ਪਾਠਕ ਦਾ ਡਰ ਵੀ ਬਣਦਾ ਹੈ ਕਿਉਂਕਿ ਉਹ ਕਾਵਿ-ਮੈਂ ਦੇ ਅੰਗ ਸੰਗ ਤੁਰਦਾ ਹੈਜਿਵੇਂ ਉਪਰੋਕਤ ਉਦਾਹਰਣ ਵਿਚਲਾ ਚਿਹਨ ਸੰਸਾਰ ਆਪਣੀ ਧੜਕਣ, ਆਪਣੀ ਆਵਾਜ਼ ਅਤੇ ਆਪਣਾ ਸਾਰਾ ਡਰ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਕਵਿਤਾ ਵਹਿਚਲੇ ਚਿਹਨਾਂ ਨੂੰ ਏਂਦਰਿਆਵੀ ਪੱਧਰ ਤੇ ਮਹਿਸੂਸ ਵੀ ਕੀਤਾ ਜਾ ਸਕਦਾ ਹੈਇਓਂ ਕਵਿਤਾ ਅਤੇ ਪਾਠਕ ਇਕ ਦੂਜੇ ਨਾਲ ਸਾਂਝ ਦੇ ਰਿਸ਼ਤੇ ਵਿਚ ਬੱਝ ਜਾਂਦੇ ਹਨਇਸਦਾ ਇਕ ਕਾਰਨ ਇਹ ਵੀ ਹੈ ਕਿ ਸ਼ਾਇਰ ਪਾਠਕ ਨੂੰ ਆਪਣਾ ਦੋਸਤ ਸਮਝਦਾ ਹੈ, ਉਸ ਨਾਲ ਸਾਂਝ ਪਾਉਂਦਾ ਹੈ, ਉਸਨੂੰ ਆਪਣੇ ਅਹਿਸਾਸ ਨੂੰ ਪਾਠਕ ਨਾਲ ਸਾਂਝਾ ਕਰਨ ਵਿਚ ਕੋਈ ਹਿਚਕਿਚਾਹਟ ਨਹੀਂ, ਉਸ ਦੇ ਮਨ ਅੰਦਰ ਕੋਈ ਟੈਬੂ ਨਹੀਂ, ਸੰਕੋਚ ਨਹੀਂਉਹ ਆਪਣੇ ਆਪ ਨੂੰ ਪਾਠਕ ਨਾਲੋਂ ਉੱਤਮ ਵੀ ਨਹੀਂ ਸਮਝਦਾ ਇਸੇ ਕਰਕੇ ਦੀਦ ਦੀ ਕਵਿਤਾ ਦਾ ਪਾਠਕ ਲੱਭਣਾ ਨਹੀਂ ਪੈਂਦਾ, ਉਹ ਕਵਿਤਾ ਵਿਚ ਖ਼ੁਦ ਹੀ ਸ਼ਾਮਿਲ ਹੈਉਹ ਜਦੋਂ ਕਵਿਤਾ ਵਿਚ ਆਪਣੇ ਆਪ ਨਾਲ ਸੰਵਾਦ ਰਚਾਉਂਦਾ ਹੈ ਤਾਂ ਸ਼ਾਇਰ ਵੀ ਆਪ ਅਤੇ ਪਾਠਕ ਵੀ ਆਪ ਹੀ ਹੁੰਦਾ ਹੈਇਕ ਮਿਸਾਲ ਪੇਸ਼ ਹੈ:-

‘‘ਕੁਝ ਨਹੀਂ ਹਾਂ

ਮੈਂ

ਯੁਗਾਂ ਦੀਆਂ ਝਾੜੀਆਂ ਅੰਦਰ

ਬੈਠਾ ਟਟਹਿਣਾ ਹਾਂ

ਹਨ੍ਹੇਰਿਆਂ 'ਚ ਤੇਰੇ ਨਾਲ ਵੱਜਦਾ ਹਾਂ

ਸ਼ਬਦ ਉਪਜਦਾ ਹੈ‘‘

( ਉਹੀ, ਪੰਨਾ, 29 )

----

ਦੀਦ ਦੀ ਕਵਿਤਾ ਦਾ ਇੱਕ ਹੋਰ ਮਹੱਤਵਪੂਰਣ ਪੱਖ ਹੈ ਜੋ ਉਸਦੀ ਕਵਿਤਾ ਨੂੰ ਨਵੀਂ ਕਵਿਤਾ ਦੀ ਸੰਗਿਆ ਪ੍ਰਦਾਨ ਕਰਦਾ ਹੈ, ਉਹ ਹੈ ਸ਼ਾਇਰ ਦਾ ਸ਼ਬਦ ਦੇ ਮਹੱਤਵ ਪ੍ਰਤੀ ਸੁਚੇਤ ਹੋਣਾਨਵੀਂ ਕਵਿਤਾ ਸ਼ਬਦ ਸਿਰਜਦੀ ਹੈ, ਸ਼ਬਦ ਦੀ ਵਰਤੋਂ ਨਹੀਂ ਕਰਦੀਇਹੀ ਕਾਰਨ ਹੈ ਕਿ ਕਵਿਤਾ ਵਿਚਲੇ ਸਿਰਜਤ ਚਿਹਨਾਂ ਨੂੰ ਵਾਸਤਵਿਕ ਅਰਥਾਂ ਤੇ ਘਟਾਇਆ ਨਹੀਂ ਜਾ ਸਕਦਾਕਵਿਤਾ ਵਿਚਲਾ ਚਿਹਨ ਆਪਣੇ ਅੰਦਰੋਂ ਅਰਥ ਦਾ ਵਿਸਫੋਟ ਕਰਦਾ ਹੈਉਹ ਅਰਥ ਉਸੇ ਕਵਿਤਾ ਵਿਚ ਹੀ ਨਿਹਿਤ ਹੁੰਦਾ ਹੈ, ਕਿਸੇ ਡਿਕਸ਼ਨਰੀ ਵਿਚੋਂ ਉਸਨੂੰ ਲੱਭਿਆ ਨਹੀਂ ਜਾ ਸਕਦਾਉਸਦਾ ਕਾਰਨ ਕਵਿਤਾ ਵਿਚ ਸਿਰਜੇ ਗਏ ਚਿਹਨ ਇਕਹਿਰੇ ਅਰਥਾਂ ਦੇ ਧਾਰਨੀ ਨਹੀਂ, ਬਹੁ ਅਰਥਾਂ ਦੀਆਂ ਸੰਭਾਵਨਾਵਾਂ ਵੱਲ ਸੰਕੇਤ ਕਰਨ ਵਾਲੇ ਹਨਬਸ ਇਕ ਮਿਸਾਲ ਦੇ ਕੇ ਮੈਂ ਆਪਣਾ ਲੇਖ ਖ਼ਤਮ ਕਰਨਾ ਚਾਹਵਾਂਗੀ:-

‘‘ਸਾਹਮਣੀ ਖੂਹੀ ਵੱਲੋਂ

ਜਿਗਰੀ ਯਾਰ ਆ ਗਿਆ ਹੈ

ਇਕੋ ਜੱਫੀ ਨਾਲ

ਉਹ ਮੇਰੇ ਅੰਦਰ ਡੁੱਬ ਰਹੇ ਸਾਰੇ ਸਵਾਲ

ਪਤਾ ਨਹੀਂ ਕਿਸ ਲੱਜ ਨਾਲ ਖਿੱਚ ਲਿਆਇਆ ਹੈ

ਜਿਗਰੀ ਯਾਰ ਤੇ ਮੈ ਇੱਕ ਦੂਜੇ ਦੇ ਜਿਗਰ 'ਚੋਂ ਨਿਕਲ

ਇੱਕ ਦੂਜੇ ਦੇ ਫ਼ਿਕਰਾਂ 'ਚ ਫਸ ਗਏ ਹਾਂ

ਬੋਹੜ ਥੱਲੇ ਚੁੱਪ 'ਚੋਂ ਦੁੱਖ ਫੋਲਦੇ ਹਾਂ

ਮੇਰੇ ਮੋਢੇ ਤੇ ਹੱਥ ਰੱਖ ਨੀਝ ਲਾਈ ਯਾਰ ਆਖਦਾ ਹੈ-

ਇਹ ਜੋ ਬੋਹੜ ਹੈ

ਹੌਲੀ ਹੌਲੀ ਜੜ੍ਹ ਫੜਦਾ ਫੈਲਦਾ ਹੈ

ਤੇ ਅੰਤ ਆਪਣੇ ਹੀ ਭਾਰ ਨਾਲ ਝੁਕਿਆ

ਮੁੜ ਆਉਂਦਾ ਹੈ ਤਣਿਆਂ ਸਮੇਤ

ਆਪਣੀਆਂ ਹੀ ਜੜ੍ਹਾਂ ਵੱਲ

( ਉਹੀ, ਪੰਨਾ, 39 )

********************




No comments: